Shubman Gill ਹਸਪਤਾਲ ’ਚ ਹੋਏ ਭਰਤੀ; ਕੋਲਕਾਤਾ ਟੈਸਟ ਤੋਂ ਬਾਹਰ ; ਬੀਸੀਸੀਆਈ ਨੇ ਜਾਰੀ ਕੀਤਾ ਤਾਜ਼ਾ ਅਪਡੇਟ
India captain Shubman Gill News : ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲੇ ਟੈਸਟ ਦੌਰਾਨ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਕਪਤਾਨ ਸ਼ੁਭਮਨ ਗਿੱਲ ਕੋਲਕਾਤਾ ਟੈਸਟ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਐਤਵਾਰ 16 ਨਵੰਬਰ ਦੀ ਸਵੇਰ ਨੂੰ ਸ਼ੁਭਮਨ ਗਿੱਲ ਦੀ ਸੱਟ ਬਾਰੇ ਤਾਜ਼ਾ ਅਪਡੇਟ ਦਿੱਤਾ। ਦੱ
ਮਿਲੀ ਜਾਣਕਾਰੀ ਮੁਤਾਬਿਕ ਖਣੀ ਅਫਰੀਕਾ ਵਿਰੁੱਧ ਬੱਲੇਬਾਜ਼ੀ ਕਰਦੇ ਸਮੇਂ ਸ਼ੁਭਮਨ ਗਿੱਲ ਦੀ ਗਰਦਨ 'ਤੇ ਸੱਟ ਲੱਗ ਗਈ ਸੀ। ਇਸ ਸੱਟ ਕਾਰਨ, ਉਸਨੂੰ ਮੈਦਾਨ ਛੱਡਣਾ ਪਿਆ ਅਤੇ ਬੱਲੇਬਾਜ਼ੀ ਲਈ ਵਾਪਸ ਨਹੀਂ ਪਰਤਿਆ। ਉਸਦੀ ਸੱਟ ਦੀ ਗੰਭੀਰਤਾ ਉਦੋਂ ਸਪੱਸ਼ਟ ਹੋ ਗਈ ਜਦੋਂ ਟੀਮ ਦੀਆਂ ਸਾਰੀਆਂ ਵਿਕਟਾਂ ਡਿੱਗਣ ਦੇ ਬਾਵਜੂਦ ਗਿੱਲ ਬੱਲੇਬਾਜ਼ੀ ਲਈ ਵਾਪਸ ਨਹੀਂ ਪਰਤਿਆ। ਹੁਣ, ਬੀਸੀਸੀਆਈ ਨੇ ਉਸਦੀ ਸੱਟ ਬਾਰੇ ਤਾਜ਼ਾ ਅਪਡੇਟ ਦਿੱਤਾ ਹੈ ਅਤੇ ਦੱਸਿਆ ਹੈ ਕਿ ਉਹ ਹਸਪਤਾਲ ਵਿੱਚ ਦਾਖਲ ਹੈ।
ਬੀਸੀਸੀਆਈ ਨੇ ਲਿਖਿਆ ਕਿ ਕਪਤਾਨ ਸ਼ੁਭਮਨ ਗਿੱਲ ਨੂੰ ਕੋਲਕਾਤਾ ਵਿੱਚ ਦੱਖਣੀ ਅਫਰੀਕਾ ਵਿਰੁੱਧ ਚੱਲ ਰਹੇ ਟੈਸਟ ਮੈਚ ਦੇ ਦੂਜੇ ਦਿਨ ਗਰਦਨ ਵਿੱਚ ਸੱਟ ਲੱਗ ਗਈ ਸੀ। ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਉਸਨੂੰ ਮੁਲਾਂਕਣ ਲਈ ਹਸਪਤਾਲ ਲਿਜਾਇਆ ਗਿਆ। ਉਹ ਇਸ ਸਮੇਂ ਹਸਪਤਾਲ ਵਿੱਚ ਨਿਗਰਾਨੀ ਹੇਠ ਹੈ। ਉਹ ਟੈਸਟ ਮੈਚ ਵਿੱਚ ਹੋਰ ਹਿੱਸਾ ਨਹੀਂ ਲਵੇਗਾ। ਬੀਸੀਸੀਆਈ ਦੀ ਮੈਡੀਕਲ ਟੀਮ ਉਸਦੀ ਨਿਗਰਾਨੀ ਕਰਦੀ ਰਹੇਗੀ।
ਸ਼ੁਭਮਨ ਗਿੱਲ ਨੂੰ ਇਹ ਸੱਟ ਭਾਰਤੀ ਪਾਰੀ ਦੇ 35ਵੇਂ ਓਵਰ ਦੌਰਾਨ ਲੱਗੀ। ਉਨ੍ਹਾਂ ਨੂੰ ਸਿਰਫ਼ ਤਿੰਨ ਗੇਂਦਾਂ ਖੇਡਣ ਤੋਂ ਬਾਅਦ ਮੈਦਾਨ ਛੱਡਣਾ ਪਿਆ ਅਤੇ ਉਹ ਵਾਪਸ ਖੇਡਣ ਨਹੀਂ ਆਏ। ਸ਼ੁਭਮਨ ਗਿੱਲ ਦੀ ਗੈਰਹਾਜ਼ਰੀ ਵਿੱਚ ਰਿਸ਼ਭ ਪੰਤ ਟੀਮ ਦੀ ਕਪਤਾਨੀ ਕਰ ਰਹੇ ਹਨ।
ਮੈਚ ਦੀ ਗੱਲ ਕਰੀਏ ਤਾਂ ਦੂਜੇ ਦਿਨ ਦੀ ਖੇਡ ਦੇ ਅੰਤ ਵਿੱਚ ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 93 ਦੌੜਾਂ ਬਣਾਈਆਂ। ਉਨ੍ਹਾਂ ਕੋਲ 63 ਦੌੜਾਂ ਦੀ ਲੀਡ ਹੈ। ਦੱਖਣੀ ਅਫਰੀਕਾ ਪਹਿਲੀ ਪਾਰੀ ਵਿੱਚ 159 ਦੌੜਾਂ 'ਤੇ ਸਿਮਟ ਗਿਆ ਸੀ, ਜਿਸ ਤੋਂ ਬਾਅਦ ਭਾਰਤ ਨੇ 189 ਦੌੜਾਂ ਬਣਾਈਆਂ, ਜਿਸ ਨਾਲ ਉਨ੍ਹਾਂ ਨੂੰ 30 ਦੌੜਾਂ ਦੀ ਲੀਡ ਮਿਲੀ।
ਇਹ ਵੀ ਪੜ੍ਹੋ : Suresh Raina and Shikhar Dhawan : ਸਾਬਕਾ ਕ੍ਰਿਕਟਰ ਸੁਰੇਸ਼ ਰੈਣਾ ਤੇ ਸ਼ਿਖਰ ਧਵਨ ’ਤੇ ED ਦਾ ਐਕਸ਼ਨ, ਜਾਣੋ ਕੀ ਹੈ ਮਾਮਲਾ
- PTC NEWS