IPL 2023: ਵਿਰਾਟ ਕੋਹਲੀ ਨੇ ਕੈਚਾਂ ਦਾ ਸੈਂਕੜਾ ਕੀਤਾ ਪੂਰਾ, ਅਜਿਹਾ ਕਰਨ ਵਾਲੇ ਤੀਜੇ ਭਾਰਤੀ ਖਿਡਾਰੀ

ਕੋਹਲੀ ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਚ 'ਚ ਬੱਲੇ ਨਾਲ ਫਲਾਪ ਰਹੇ ਪਰ ਆਪਣੀ ਫਿਲਡਿੰਗ ਅਤੇ ਕਪਤਾਨੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਦੱਸ ਦਈਏ ਕਿ ਰਾਜਸਥਾਨ ਦੇ ਖਿਲਾਫ ਮੈਚ ਦੌਰਾਨ ਕੋਹਲੀ ਨੇ 2 ਕੈਚ ਫੜ ਕੇ ਇੱਕ ਖਾਸ ਰਿਕਾਰਡ ਵੀ ਬਣਾਇਆ ਸੀ।

By  Ramandeep Kaur April 24th 2023 04:38 PM

Virat Kohli Catch in IPL: ਕੋਹਲੀ ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਚ 'ਚ ਬੱਲੇ ਨਾਲ ਫਲਾਪ ਰਹੇ ਪਰ ਆਪਣੀ ਫਿਲਡਿੰਗ ਅਤੇ ਕਪਤਾਨੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਦੱਸ ਦਈਏ ਕਿ ਰਾਜਸਥਾਨ ਦੇ ਖਿਲਾਫ ਮੈਚ ਦੌਰਾਨ ਕੋਹਲੀ ਨੇ 2 ਕੈਚ ਫੜ ਕੇ ਇੱਕ ਖਾਸ ਰਿਕਾਰਡ ਵੀ ਬਣਾਇਆ ਸੀ। ਦਰਅਸਲ, ਵਿਰਾਟ ਕੋਹਲੀ ਨੇ IPL 'ਚ ਆਪਣੇ 100 ਕੈਚ ਪੂਰੇ ਕਰ ਲਏ ਹਨ।

ਵਿਰਾਟ ਹੁਣ ਤੱਕ 101 ਕੈਚ ਆਪਣੇ ਨਾਂ ਕਰ ਚੁੱਕੇ ਹਨ। ਉਹ ਆਈਪੀਐਲ ਦੇ ਇਤਿਹਾਸ ਵਿੱਚ 100 ਕੈਚ ਲੈਣ ਵਾਲੇ ਤੀਜੇ ਅਤੇ ਦੂਜੇ ਭਾਰਤੀ ਖਿਡਾਰੀ ਹਨ। ਕੋਹਲੀ ਤੋਂ ਪਹਿਲਾਂ ਸੁਰੇਸ਼ ਰੈਨਾ ਨੇ ਆਪਣੇ ਆਈਪੀਐਲ ਕਰੀਅਰ 'ਚ 109 ਕੈਚ ਫੜੇ ਹਨ, ਦੂਜੇ ਪਾਸੇ ਪੋਲਾਰਡ ਨੇ ਆਪਣੇ ਆਈਪੀਐਲ ਕਰੀਅਰ 'ਚ 103 ਕੈਚ ਫੜੇ ਹਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ IPL'ਚ ਹੁਣ ਤੱਕ 98 ਕੈਚ ਫੜੇ ਹਨ।

ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਚ 'ਚ ਕੋਹਲੀ ਪਾਰੀ ਦੀ ਪਹਿਲੀ ਗੇਂਦ 'ਤੇ 'ਗੋਲਡਨ ਡਕ' ਦਾ ਸ਼ਿਕਾਰ ਹੋਏ। ਇਹ 10ਵੀਂ ਵਾਰ ਹੈ ਜਦੋਂ ਕਿੰਗ ਕੋਹਲੀ ਆਈ.ਪੀ.ਐੱਲ. 'ਚ ਡਕ 'ਤੇ ਆਊਟ ਹੋਏ ਹਨ, ਜਿਸ 'ਚੋਂ ਵਿਰਾਟ 4 ਵਾਰ 'ਗੋਲਡਨ ਡਕ' ਦਾ ਸ਼ਿਕਾਰ ਹੋ ਚੁੱਕੇ ਹਨ।

ਆਈਪੀਐਲ ਵਿੱਚ ਸਭ ਤੋਂ ਵੱਧ ਕੈਚ ਲੈਣ ਵਾਲਾ ਤੀਜਾ ਫੀਲਡਰ

ਇੱਕ ਫੀਲਡਰ (ਜੋ ਵਿਕਟਕੀਪਰ ਨਹੀਂ ਹੈ) ਦੇ ਰੂਪ ਵਿੱਚ ਸਾਬਕਾ ਭਾਰਤੀ ਖਿਡਾਰੀ ਸੁਰੇਸ਼ ਰੈਨਾ ਨੇ ਆਈਪੀਐਲ ਵਿੱਚ ਸਭ ਤੋਂ ਵੱਧ 109 ਕੈਚ ਫੜੇ ਹਨ। ਰੈਨਾ ਨੇ 205 ਮੈਚਾਂ ਵਿੱਚ ਇਹ ਕੈਚ ਲਏ ਹਨ। ਦੂਜੇ ਪਾਸੇ ਕੀਰੋਨ ਪੋਲਾਰਡ ਸਭ ਤੋਂ ਵੱਧ ਕੈਚ ਲੈਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਹੈ। ਉਸਨੇ ਆਪਣੇ ਆਈਪੀਐਲ ਕਰੀਅਰ ਦੇ 189 ਮੈਚਾਂ ਵਿੱਚ ਕੁੱਲ 103 ਕੈਚ ਲਏ ਹਨ। ਇਸ ਤੋਂ ਇਲਾਵਾ ਵਿਰਾਟ ਕੋਹਲੀ 101 ਕੈਚਾਂ ਦੇ ਨਾਲ ਤੀਜੇ ਨੰਬਰ 'ਤੇ ਆ ਗਏ ਹਨ।

IPL 2023 'ਚ ਵਿਰਾਟ ਕੋਹਲੀ ਦੀ ਸ਼ਾਨਦਾਰ ਫਾਰਮ ਦੇਖਣ ਨੂੰ ਮਿਲੀ

ਵਿਰਾਟ ਕੋਹਲੀ ਇਸ ਸਾਲ ਆਈਪੀਐਲ ਵਿੱਚ ਸ਼ਾਨਦਾਰ ਫਾਰਮ ਵਿੱਚ ਨਜ਼ਰ ਆ ਰਹੇ ਹਨ। ਹੁਣ ਤੱਕ ਖੇਡੀਆਂ ਗਈਆਂ 7 ਪਾਰੀਆਂ 'ਚ ਕੋਹਲੀ ਨੇ 46.50 ਦੀ ਔਸਤ ਅਤੇ 141.62 ਦੇ ਸਟ੍ਰਾਈਕ ਰੇਟ ਨਾਲ 279 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ ਕੁੱਲ 4 ਅਰਧ ਸੈਂਕੜੇ ਨਿਕਲੇ ਹਨ। ਇਸ ਦੇ ਨਾਲ ਹੀ ਉਹ ਹੁਣ ਤੱਕ 11 ਚੌਕੇ ਅਤੇ 25 ਛੱਕੇ ਲਗਾ ਚੁੱਕੇ ਹਨ। ਕੋਹਲੀ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਹਨ।

ਕੋਹਲੀ ਦਾ ਹੁਣ ਤੱਕ ਦਾ ਕਰੀਅਰ 

ਵਿਰਾਟ ਕੋਹਲੀ ਨੇ ਆਪਣੇ ਆਈਪੀਐਲ ਕਰੀਅਰ ਵਿੱਚ ਹੁਣ ਤੱਕ ਕੁੱਲ 230 ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 222 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਉਸ ਨੇ 36.52 ਦੀ ਔਸਤ ਅਤੇ 129.61 ਦੇ ਸਟ੍ਰਾਈਕ ਰੇਟ ਨਾਲ 6903 ਦੌੜਾਂ ਬਣਾਈਆਂ। ਉਸ ਦੇ ਬੱਲੇ ਤੋਂ ਹੁਣ ਤੱਕ ਕੁੱਲ 5 ਸੈਂਕੜੇ ਅਤੇ 48 ਅਰਧ ਸੈਂਕੜੇ ਲੱਗ ਚੁੱਕੇ ਹਨ। ਇਸ ਦੇ ਨਾਲ ਹੀ ਕੋਹਲੀ ਨੇ ਕੁੱਲ 603 ਚੌਕੇ ਅਤੇ 229 ਛੱਕੇ ਲਗਾਏ ਹਨ।

Related Post