ਹੁਣ ਵਿਸ਼ਾਖਾਪਟਨਮ ਹੋਵੇਗੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ, CM ਜਗਨ ਮੋਹਨ ਰੈੱਡੀ ਨੇ ਕੀਤਾ ਐਲਾਨ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਐਲਾਨ ਕੀਤਾ ਹੈ ਕਿ ਵਿਸ਼ਾਖਾਪਟਨਮ ਸੂਬੇ ਦੀ ਅਗਲੀ ਰਾਜਧਾਨੀ ਹੋਵੇਗੀ।

By  Aarti January 31st 2023 02:13 PM -- Updated: January 31st 2023 02:49 PM

Visakhapatnam new capital of Andhra Pradesh: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਐਲਾਨ ਕੀਤਾ ਹੈ ਕਿ ਵਿਸ਼ਾਖਾਪਟਨਮ ਸੂਬੇ ਦੀ ਅਗਲੀ ਰਾਜਧਾਨੀ ਹੋਵੇਗੀ।



ਮੀਡੀਆ ਰਿਪਰੋਟਾਂ ਦੀ ਮੰਨੀਏ ਤਾਂ ਸਾਲ 2014 ਵਿੱਚ ਜਦੋਂ ਤੇਲੰਗਾਨਾ ਨੂੰ ਆਂਧਰਾ ਪ੍ਰਦੇਸ਼ ਤੋਂ ਵੱਖ ਕੀਤਾ ਗਿਆ ਸੀ ਤਾਂ ਹੈਦਰਾਬਾਦ ਨੂੰ 10 ਸਾਲਾਂ ਲਈ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਐਲਾਨਿਆ ਗਿਆ ਸੀ। ਪਰ ਇਸ ਸਮੇਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੈਦਰਾਬਾਦ ਨੂੰ ਤੇਲੰਗਾਨਾ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਆਂਧਰਾ ਪ੍ਰਦੇਸ਼ ਨੂੰ 2024 ਤੋਂ ਪਹਿਲਾਂ ਰਾਜਧਾਨੀ ਦਾ ਐਲਾਨ ਕਰਨਾ ਪਿਆ ਹੈ। 

ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਚੰਦਰਬਾਬੂ ਨਾਇਡੂ ਦੀ ਟੀਡੀਪੀ ਸਰਕਾਰ ਨੇ ਅਮਰਾਵਤੀ ਨੂੰ ਆਂਧਰਾ ਪ੍ਰਦੇਸ਼ ਦੀ ਅਗਲੀ ਰਾਜਧਾਨੀ ਐਲਾਨਿਆ ਸੀ। ਜਿਸਨੂੰ ਹੁਣ ਜਗਨਮੋਹਨ ਸਰਕਾਰ ਨੇ ਬਦਲ ਕੇ ਵਿਸ਼ਾਖਾਪਟਨਮ ਕਰ ਦਿੱਤਾ ਹੈ। 

ਇਹ ਵੀ ਪੜ੍ਹੋ:ਵਿਜੀਲੈਂਸ ਦੀ ਟੀਮ ਵੱਲੋਂ ਓਮ ਪ੍ਰਕਾਸ਼ ਸੋਨੀ ਦੇ ਹੋਟਲ ਦੀ ਪੈਮਾਇਸ਼, ਰਿਕਾਰਡ ਖੰਗਾਲਿਆ

Related Post