ਜਦੋ PM ਮੋਦੀ ਦੇ ਇੱਕ ਫੋਨ ਤੇ ਬਾਦਲ ਪਿੰਡ ਪਹੁੰਚੀਆਂ ਇਹ ਗਾਂਵਾਂ!

Parkash Singh Badal Farmhouse: ਬੀਤੀ 25 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ ਸੀ।

By  Amritpal Singh May 2nd 2023 09:08 PM -- Updated: May 3rd 2023 01:52 PM

Parkash Singh Badal Farmhouse: ਬੀਤੀ 25 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ 27 ਅਪ੍ਰੈਲ ਨੂੰ ਅੰਤਿਮ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਅਗਨ ਭੇਂਟ ਕੀਤਾ।ਇਸ ਮੌਕੇ ਸਭ ਦੀਆਂ ਅੱਖਾਂ 'ਚ ਆਪਣੇ ਮਰਹੂਮ ਨੇਤਾ ਲਈ ਹੰਝੂਆਂ ਦਾ ਹੜ੍ਹ ਵਗ ਤੁਰਿਆ ਅਤੇ ਮਾਹੌਲ ਪੂਰੀ ਤਰ੍ਹਾਂ ਗਮਗੀਨ ਹੋ ਗਿਆ।


ਸੁਰਿੰਦਰ ਨੇ ਦੱਸਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗਊਸ਼ਾਲਾ ਤਿਆਰ ਕੀਤੀ ਸੀ, ਜਿਸ ਚ ਉਨ੍ਹਾਂ ਨੇ ਬਹੁਤ ਕਿਸਮਾਂ ਦੇ ਜਾਨਵਰ ਲਿਆ ਕੇ ਰੱਖੇ ਸਨ। ਦੱਸ ਦਈਏ ਕਿ ਗਊਸ਼ਾਲਾ ਦੀ ਸਾਰੀ ਦੇਖਭਾਲ  ਸੁਰਿੰਦਰ  ਹੀ ਕਰਦਾ ਹੈ।

ਬਾਦਲ ਸਾਬ੍ਹ ਨੂੰ ਜਾਨਵਰਾਂ ਨਾਲ ਬਹੁਤ ਪਿਆਰ ਸੀ


ਸੁਰਿੰਦਰ ਨੇ ਦੱਸਿਆ ਗੀਰ ਨਸਲ ਦੀ ਗਾਂ ਬਾਦਲ ਸਾਬ੍ਹ ਨੂੰ ਬਹੁਤ ਪਿਆਰੀ ਸੀ, ਇਸ ਨਸਲ ਦੀ ਗਾਂ ਸਿਰਫ਼ ਗੁਜਰਾਤ 'ਚ ਮਿਲਦੀ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਕੇ ਫਿਰ ਇਨ੍ਹਾਂ ਗਾਂਵਾਂ ਨੂੰ ਪੰਜਾਬ ਲੈ ਕੇ ਆਏ ਸਨ। ਸ਼ਾਹੀਵਾਲ ਨਸਲ ਦੀ ਗਾਂ ਜਿਹੜੀ ਕਿ ਪਾਕਿਸਤਾਨ ਤੋਂ ਆਈ। ਸੁਰਿੰਦਰ ਦਾ ਕਹਿਣਾ ਹੈ ਕਿ ਬਾਦਲ ਸਾਬ੍ਹ ਸਿਰਫ਼ ਗੁਣਾਂ ਕਰਕੇ ਜਾਨਵਰਾਂ ਨੂੰ ਲੈ ਕੇ ਆਉਦੇ ਸਨ।


dancing goat ਦੀ ਨਸਲ

ਬਾਦਲ ਸਾਬ੍ਹ ਨੂੰ ਬੱਕਰੀਆਂ ਦੇ ਬਾਰੇ ਬਹੁਤ ਜਿਆਦਾ ਜਾਣਕਾਰੀ ਸੀ, ਉਨ੍ਹਾਂ ਨੇ dancing goat ਦੀ ਕਿਸਮ ਦੀਆਂ ਬੱਕਰੀਆਂ ਪਾਕਿਸਤਾਨ ਤੋਂ ਮੰਗਵਾਈਆਂ ਸਨ। ਇਨ੍ਹਾਂ ਦਾ ਕੱਦ ਵੀ ਦੂਜੀਆਂ ਬੱਕਰੀਆਂ ਨਾਲੋਂ ਉੱਚਾ ਹੁੰਦਾ ਹੈ। 

ਦਰਿਆਵਾਂ ਦੇ ਨਾਅ ਤੇ ਰੱਖਿਆ ਸੀ ਵੱਛੇ ਦਾ ਨਾਂਅ

ਸੁਰਿੰਦਰ ਨੇ ਦੱਸਿਆ ਕਿ ਬਾਦਲ ਸਾਬ੍ਹ ਨੇ ਖੁਦ ਹੀ ਸਾਰੇ ਜਾਨਵਰਾਂ ਦੇ ਨਾਂਅ ਰੱਖੇ ਸਨ। ਉਨ੍ਹਾਂ ਨੇ ਦੱਸਿਆ ਵੱਛੇ ਦਾ ਨਾਂਅ ਸਤਲੁਜ ਰੱਖਿਆ ਸੀ, ਜੋ ਕਿ ਪੰਜਾਬ ਦੇ ਇੱਕ ਦਰਿਆ ਦਾ ਨਾਂਅ ਹੈ। 


ਜ਼ਫਰਾਬਾਦੀ ਨਸਲ ਦੀ ਮੱਝਾ

ਜ਼ਫਰਾਬਾਦੀ ਨਸਲ ਦੀ ਖਾਸ ਗੱਲ ਇਹ ਹੈ ਕਿ ਲੰਮਾ ਸਮਾਂ ਦੁੱਧ ਦਿੰਦੀ ਹੈ। ਬਾਦਲ ਸਾਬ੍ਹ ਨੇ ਬੜ੍ਹੇ ਸ਼ੌਕ ਨਾਲ ਲਿਆਦੀ ਸੀ। ਇਸ ਦੀ ਖੁਰਾਕ ਸਾਰੀ ਆਪਣੇ ਫਾਰਮ ਤੇ ਤਿਆਰ ਕੀਤੀ ਜਾਂਦੀ ਹੈ।


 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਦਿੱਤਾ ਸੀ ਤੋਹਫਾ

ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਾਕਿਸਤਾਨ ਗਏ ਸਨ ਤਾਂ  ਪਾਕਿਸਤਾਨ ਦੇ  ਸਾਬਕਾ  ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਬਾਦਲ ਸਾਬ੍ਹ ਨੂੰ ਨੀਲੀ ਤੇ ਰਾਵੀ ਨਸਲ ਦੀਆਂ ਮੱਝਾਂ ਤੋਹਫੇ ਵਿੱਚ ਦਿੱਤੀਆਂ ਸਨ।


Related Post