ਮੁੰਬਈ : ਹਸਪਤਾਲ ਵਿਚ ਲੱਗੀ ਅੱਗ , ਕੋਰੋਨਾ ਪੀੜਤ ਸਮੇਤ 76 ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿਚ ਕੀਤਾ ਸ਼ਿਫਟ

By  Shanker Badra March 26th 2021 12:07 PM

ਮੁੰਬਈ : ਮੁੰਬਈ ਦੇ ਭੰਡੂਪ ਦੇ ਇਲਾਕੇ ਦੇ ਇੱਕ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇੱਥੋਂ ਦੇ ਹਸਪਤਾਲ 'ਚ ਅੱਗ ਲੱਗਣ ਨਾਲ 9 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।ਇੱਥੇ ਇਲਾਜ ਕੀਤੇ ਜਾ ਰਹੇ ਕਰੀਬ 76 ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।

10 Killed in Mumbai's Covid-19 Centre Fire, Hospital Clarifies After Mayor's Surprise Over Facility in Mall ਮੁੰਬਈ : ਹਸਪਤਾਲ ਵਿਚ ਲੱਗੀ ਅੱਗ , ਕੋਰੋਨਾ ਪੀੜਤ ਸਮੇਤ 76 ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿਚ ਕੀਤਾ ਸ਼ਿਫਟ

ਇਸ ਮੌਕੇ ਅੱਗ 'ਤੇ ਕਾਬੂ ਪਾਉਣ ਲਈ 20 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ' ਤੇ ਪਹੁੰਚ ਗਈਆਂ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਪ੍ਰਸ਼ਾਂਤ ਕਦਮ ਨੇ ਦੱਸਿਆ ਕਿ 90 ਤੋਂ 95 ਪ੍ਰਤੀਸ਼ਤ ਮਰੀਜ਼ਾਂ ਨੂੰ ਬਚਾ ਲਿਆ ਗਿਆ ਹੈ ਜਦੋਂਕਿ 10 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

10 Killed in Mumbai's Covid-19 Centre Fire, Hospital Clarifies After Mayor's Surprise Over Facility in Mall ਮੁੰਬਈ : ਹਸਪਤਾਲ ਵਿਚ ਲੱਗੀ ਅੱਗ , ਕੋਰੋਨਾ ਪੀੜਤ ਸਮੇਤ 76 ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿਚ ਕੀਤਾ ਸ਼ਿਫਟ

ਇਸ ਦੌਰਾਨ 70 ਹੋਰ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਹਸਪਤਾਲ ਪੰਜ ਮੰਜ਼ਿਲਾ ਮਾਲ ਦੀ ਤੀਜੀ ਮੰਜ਼ਲ 'ਤੇ ਸਥਿਤ ਹੈ। ਇਸ ਹਾਦਸੇ ਦੇ ਸਮੇਂ ਕੋਵਿਡ -19 ਦੇ ਮਰੀਜ਼ਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਰੀਜ਼ ਹਸਪਤਾਲ ਵਿੱਚ ਸਨ।ਅੱਗ ਲੱਗਣ ਨਾਲ ਇਲਾਕੇ 'ਚ ਸਹਿਮ ਫੈਲ ਗਿਆ। ਘਟਨਾ ਦੀ ਸੂਚਨਾ ਮਿਲਦਿਆ ਹੀ ਮੌਕੇ 'ਤੇ ਰਾਹਤ ਤੇ ਬਚਾਅ ਟੀਮਾਂ ਭੇਜੀਆਂ ਗਈਆਂ।

10 Killed in Mumbai's Covid-19 Centre Fire, Hospital Clarifies After Mayor's Surprise Over Facility in Mall ਮੁੰਬਈ : ਹਸਪਤਾਲ ਵਿਚ ਲੱਗੀ ਅੱਗ , ਕੋਰੋਨਾ ਪੀੜਤ ਸਮੇਤ 76 ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿਚ ਕੀਤਾ ਸ਼ਿਫਟ

ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਮੌਕੇ 'ਤੇ ਪਹੁੰਚ ਕੇ ਹੈਰਾਨੀ ਜ਼ਾਹਰ ਕੀਤੀ ਕਿ ਮਾਲ ਦੇ ਅੰਦਰ ਇਕ ਹਸਪਤਾਲ ਸੀ। ਉਸਨੇ ਕਿਹਾ ਕਿ ਮੈਂ ਪਹਿਲੀ ਵਾਰ ਇੱਕ ਮਾਲ ਦੇ ਅੰਦਰ ਇੱਕ ਹਸਪਤਾਲ ਵੇਖਿਆ ਹੈ। ਜੇਕਰ ਇਥੇ ਹਸਪਤਾਲ ਚਲਾਉਣ ਵਿਚ ਕੋਈ ਬੇਨਿਯਮੀਆਂ ਪਾਏ ਜਾਂਦੇ ਹਨ ਤਾਂ ਕਾਰਵਾਈ ਕੀਤੀ ਜਾਵੇਗੀ।

-PTCNews

Related Post