ਪੋਲਿਸ਼ ਸਰਹੱਦ 'ਤੇ 100 ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕਰ ਕੇ ਯੂਕਰੇਨ ਭੇਜਿਆ

By  Ravinder Singh March 3rd 2022 08:59 AM

ਨਵੀਂ ਦਿੱਲੀ : ਬੇਲਾਰੂਸ ਨੇ ਦਾਅਵਾ ਕੀਤਾ ਕਿ ਪੋਲਿਸ਼ ਸਰਹੱਦ ਉਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਲਗਭਗ 100 ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਵਾਪਸ ਯੂਕਰੇਨ ਭੇਜ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਰੋਮਾਨੀਆ ਦੇ ਇਕ ਸ਼ਰਨਾਰਥੀ ਕੈਂਪ ਵਿਚ ਰੱਖਿਆ ਗਿਆ ਹੈ। ਪੋਲਿਸ਼ ਸਰਹੱਦ 'ਤੇ 100 ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕਰ ਕੇ ਯੂਕਰੇਨ ਭੇਜਿਆਸੰਯੁਕਤ ਰਾਸ਼ਟਰ ਵਿੱਚ ਬੇਲਾਰੂਸ ਦੇ ਰਾਜਦੂਤ ਵੈਲੇਨਟਿਨ ਰਯਬਾਕੋਵ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਇਕ ਬਿਆਨ ਦਿੰਦੇ ਹੋਏ ਟਿੱਪਣੀ ਕੀਤੀ। ਇਸ ਤਰ੍ਹਾਂ ਨਾਲ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਨਾਲ ਵਿਦਿਆਰਥੀਆਂ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਹਨ। ਪੋਲਿਸ਼ ਸਰਹੱਦ 'ਤੇ 100 ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕਰ ਕੇ ਯੂਕਰੇਨ ਭੇਜਿਆਜਿਹੜੇ ਵਿਦਿਆਰਥੀ ਉਥੋਂ ਨਿਕਲ ਚੁੱਕੇ ਹਨ ਉਨ੍ਹਾਂ ਨੂੰ ਮੁੜ ਉਥੇ ਫਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਰੱਖਣ ਦੇ ਵੀ ਦੋਸ਼ ਹਨ। ਪੋਲਿਸ਼ ਸਰਹੱਦ 'ਤੇ 100 ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕਰ ਕੇ ਯੂਕਰੇਨ ਭੇਜਿਆਰਯਬਾਕੋਵ ਨੇ ਕਿਹਾ ਕਿ ਪੋਲਿਸ਼ ਸਰਹੱਦ ਉਤੇ ਗਾਰਡਾਂ ਨੇ 26 ਫਰਵਰੀ ਨੂੰ ਲਗਭਗ 100 ਭਾਰਤੀ ਵਿਦਿਆਰਥੀਆਂ ਦੇ ਸਮੂਹ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਧੱਕੇ ਨਾਲ ਵਾਪਸ ਭੇਜ ਦਿੱਤਾ। ਬਾਅਦ ਵਿੱਚ ਇਨ੍ਹਾਂ ਨੂੰ ਰੋਮਾਨੀਆ ਦੇ ਇਕ ਸ਼ਰਨਾਰਥੀ ਕੈਂਪ ਵਿੱਚ ਰੱਖਿਆ ਗਿਆ। ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਦੇ ਰਾਜਦੂਤ ਸਰਗੇਈ ਕਿਸਲਿਸਿਆ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿੱਚ ਰੂਸੀ ਫ਼ੌਜੀ ਕਾਰਵਾਈ ਵਿੱਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਦੂਜੇ ਪਾਸੇ ਭਾਰਤ ਸਰਕਾਰ ਯੂਕਰੇਨ ਵਿਚੋਂ ਕੱਢਣ ਲਈ ਚਾਰਾਜ਼ੋਈ ਕਰ ਰਿਹਾ ਹੈ। ਭਾਰਤ ਸਰਕਾਰ ਨੇ ਆਪ੍ਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਸੈਂਕੜੇ ਵਿਦਿਆਰਥੀਆਂ ਨੂੰ ਉਥੋਂ ਕੱਢ ਲਿਆ ਗਿਆ ਹੈ। ਇਹ ਵੀ ਪੜ੍ਹੋ : ਨੌਜਵਾਨ ਨੇ ਨਵਵਿਆਹੁਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

Related Post