ਚੱਕਰਵਾਤੀ ਤੂਫਾਨ ਅਮਫਾਨ ਨੇ ਪੱਛਮੀ ਬੰਗਾਲ ਤੇ ਉਡੀਸ਼ਾ 'ਚ ਮਚਾਈ ਭਾਰੀ ਤਬਾਹੀ , 12 ਲੋਕਾਂ ਦੀ ਮੌਤ
Shanker Badra
May 21st 2020 12:23 PM
ਚੱਕਰਵਾਤੀ ਤੂਫਾਨ ਅਮਫਾਨ ਨੇ ਪੱਛਮੀ ਬੰਗਾਲ ਤੇ ਉਡੀਸ਼ਾ 'ਚ ਮਚਾਈ ਭਾਰੀ ਤਬਾਹੀ , 12 ਲੋਕਾਂ ਦੀ ਮੌਤ:ਕੋਲਕਾਤਾ : ਬੰਗਾਲ ਦੀ ਖਾੜੀ ਵਿੱਚ ਦਹਾਕਿਆਂ ਦੇ ਸਭ ਤੋਂ ਵੱਡੇ ਚੱਕਰਵਾਤੀ ਤੂਫ਼ਾਨ 'ਅਮਫਾਨ' ਨੇ ਪੱਛਮੀ ਬੰਗਾਲ ਤੇ ਉਡੀਸ਼ਾ 'ਚ ਭਾਰੀ ਤਬਾਹੀ ਮਚਾਈ ਹੈ। ਇਸ ਤੂਫ਼ਾਨ ਕਾਰਨ ਦੋਨੋ ਰਾਜਾਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਅਮਫਾਨ ਦੇ ਕਹਿਰ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਦਰੱਖਤ, ਖੰਭੇ ਤੇ ਕੱਚੇ ਮਕਾਨ ਡਿੱਗ ਚੁੱਕੇ ਹਨ। ਕਿਸੇ ਦੀ ਛੱਤ ਉੱਡ ਗਈ ਤਾਂ ਕਿਸੇ ਦਾ ਘਰ ਢਹਿ ਢੇਰੀ ਹੋ ਗਿਆ।