ਮੁੰਬਈ 'ਚ DRI ਦੀ ਵੱਡੀ RAID, 125 ਕਰੋੜ ਦੀ ਹੈਰੋਇਨ ਬਰਾਮਦ, ਇੱਕ ਗ੍ਰਿਫਤਾਰ

By  Riya Bawa October 8th 2021 04:55 PM

ਮੁੰਬਈ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਵੱਲੋਂ ਮੁੰਬਈ ਤੋਂ 25 ਕਿਲੋ ਹੈਰੋਇਨ ਜ਼ਬਤ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਲਾਗਤ 125 ਕਰੋੜ ਰੁਪਏ ਦੱਸੀ ਗਈ ਸੀ। ਹੈਰੋਇਨ ਮੁੰਬਈ ਦੇ ਨਾਵਾ ਸ਼ੇਵਾ ਬੰਦਰਗਾਹ ਦੇ ਕੰਟੇਨਰ ਤੋਂ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ਵਿਚ ਡੀਆਰਆਈ ਨੇ ਜੈਯੇਸ਼ ਸੰਘਵੀ ਨਾਂ ਦੇ ਕਾਰੋਬਾਰੀ ਨੂੰ ਨਵੀਂ ਮੁੰਬਈ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਅਦਾਲਤ ਨੇ ਉਸ ਨੂੰ 11 ਅਕਤੂਬਰ ਤੱਕ ਡੀਆਰਆਈ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਤਸਕਰ ਹੈਰੋਇਨ ਲਿਆਉਣ ਲਈ ਇੱਕ ਅਨੋਖੀ ਚਾਲ ਚਲੀ। ਉਨ੍ਹਾਂ ਕਥਿਤ ਤੌਰ 'ਤੇ ਈਰਾਨ ਤੋਂ ਲਿਆਂਦੇ ਜਾ ਰਹੇ ਇੱਕ ਕੰਟੇਨਰ ਵਿਚ ਮੂੰਗਫਲੀ ਦੇ ਤੇਲ ਦੀ ਖੇਪ ਦੇ ਵਿਚ ਹੈਰੋਇਨ ਲੁਕਾ ਦਿੱਤੀ ਸੀ। ਹਾਲਾਂਕਿ, ਮਾਲ ਖੁਫੀਆ ਵਿਭਾਗ ਨੇ ਛਾਪਾ ਮਾਰ ਕੇ ਹੈਰੋਇਨ ਬਰਾਮਦ ਕੀਤੀ।

ਦਰਅਸਲ ਇਸੇ ਤਰ੍ਹਾਂ ਜੁਲਾਈ ਵਿਚ ਵੀ ਦੋ ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਈਰਾਨ ਤੋਂ ਤਸਕਰੀ ਕੀਤੀ ਜਾ ਰਹੀ ਸੀ। 283 ਕਿਲੋ ਦੀ ਮਾਤਰਾ ਵਿਚ ਭਾਰਤ ਭੇਜੀ ਗਈ ਇਹ ਹੈਰੋਇਨ ਵੀ ਮਾਲ ਖੁਫੀਆ ਵਿਭਾਗ ਨੇ ਫੜੀ ਹੈ। ਇਹ ਖੇਪ ਨਵੀਂ ਮੁੰਬਈ ਸਥਿਤ ਜਵਾਹਰ ਲਾਲ ਨਹਿਰੂ ਬੰਦਰਗਾਹ ਤੋਂ ਸੜਕ ਰਾਹੀਂ ਪੰਜਾਬ ਭੇਜੀ ਜਾਣੀ ਸੀ। ਇਸ ਮਾਮਲੇ ਵਿਚ ਤਦ ਡੀਆਰਆਈ ਨੇ ਪੰਜਾਬ ਵਿਚ ਤਰਨਤਾਰਨ ਦੇ ਸਪਲਾਈ ਨਿਵਾਸੀ ਪ੍ਰਭਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ।

-PTC News

Related Post