ਕਿਉਂ ਮਨਾਇਆ ਜਾਂਦਾ ਹੈ World Day for Safety and Health At Work, ਜਾਣੋ ਇਸ ਦਿਨ ਨਾਲ ਜੁੜੀਆਂ ਕੁਝ ਦਿਲਚਸਪ ਗਲ੍ਹਾਂ
World Day for Safety and Health At Work 2024: ਹਰ ਸਾਲ 28 ਅਪ੍ਰੈਲ ਨੂੰ ਸਾਰਿਆਂ ਲਈ ਸੁਰੱਖਿਅਤ ਅਤੇ ਸਿਹਤਮੰਦ ਕੰਮ ਕਰਨ ਦੀਆਂ ਸਥਿਤੀਆਂ ਨੂੰ ਉਤਸ਼ਾਹਿਤ ਕਰਨ ਲਈ ਕੰਮ 'ਤੇ ਸੁਰੱਖਿਆ ਅਤੇ ਸਿਹਤ ਲਈ ਵਿਸ਼ਵ ਦਿਵਸ ਮਨਾਇਆ ਜਾਂਦਾ ਹੈ। ਦਸ ਦਈਏ ਕਿ ਇਸ ਦਿਨ ਨੂੰ ਮਰੇ ਅਤੇ ਜ਼ਖਮੀ ਮਜ਼ਦੂਰਾਂ ਲਈ ਅੰਤਰਰਾਸ਼ਟਰੀ ਦਿਵਸ ਜਾਂ ਅੰਤਰਰਾਸ਼ਟਰੀ ਮਜ਼ਦੂਰ ਯਾਦਗਾਰੀ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ।
ਇਸ ਦਿਨ ਨੂੰ ਅੰਤਰਰਾਸ਼ਟਰੀ ਲੇਬਰ ਆਰਗੇਨਾਈਜੇਸ਼ਨ, ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਦੁਆਰਾ ਮਾਨਤਾ ਪ੍ਰਾਪਤ ਹੈ। ਜੋ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਭਰ 'ਚ ਚੰਗੇ ਕੰਮ ਨੂੰ ਉਤਸ਼ਾਹਿਤ ਕਰਨ 'ਚ ਵਿਸ਼ਵਾਸ ਰੱਖਦੀ ਹੈ। ਤਾਂ ਆਓ ਜਾਣਦੇ ਹਾਂ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ 'ਤੇ ਥੀਮ ਕੀ ਹੈ।
'ਕੰਮ 'ਤੇ ਸੁਰੱਖਿਆ ਅਤੇ ਸਿਹਤ ਲਈ ਵਿਸ਼ਵ ਦਿਵਸ' ਕਿਉਂ ਮਨਾਇਆ ਜਾਂਦਾ ਹੈ?
ਇਸ ਦਿਨ ਨੂੰ ਪਹਿਲੀ ਵਾਰ 2003 'ਚ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੁਆਰਾ ਕੰਮ ਦੇ ਸਥਾਨਾਂ 'ਤੇ ਬਿਮਾਰੀਆਂ ਅਤੇ ਦੁਰਘਟਨਾਵਾਂ ਦੀ ਮਹੱਤਤਾ ਅਤੇ ਰੋਕਥਾਮ 'ਤੇ ਧਿਆਨ ਕੇਂਦਰਿਤ ਕਰਨ ਲਈ ਮਾਨਤਾ ਦਿੱਤੀ ਗਈ ਸੀ। ਦਸ ਦਈਏ ਕਿ ਸ਼ੁਰੂ 'ਚ ਇਹ ਦਿਨ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਤਾਰੀਖਾਂ ਨੂੰ ਮਨਾਇਆ ਜਾਂਦਾ ਸੀ। 1984 'ਚ, ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਨੇ 28 ਅਪ੍ਰੈਲ ਨੂੰ ਕੰਮ 'ਤੇ ਸੁਰੱਖਿਆ ਅਤੇ ਸਿਹਤ ਲਈ ਵਿਸ਼ਵ ਦਿਵਸ ਵਜੋਂ ਮਨਾਇਆ ਅਤੇ ਉਦੋਂ ਤੋਂ ਇਸ ਦਿਨ ਨੂੰ ਹਰ ਸਾਲ ਮਨਾਇਆ ਜਾਂਦਾ ਹੈ।
ਕੰਮ 'ਤੇ ਸੁਰੱਖਿਆ ਅਤੇ ਸਿਹਤ ਲਈ ਵਿਸ਼ਵ ਦਿਵਸ ਨਾਲ ਜੁੜੀਆਂ ਦਿਲਚਸਪ ਗਲ੍ਹਾਂ :-
ਇਹ ਵੀ ਪੜ੍ਹੋ: Heart Transplant: ਪਾਕਿਸਤਾਨੀ ਕੁੜੀ 'ਚ ਹੁਣ ਧੜਕੇਗਾ ਭਾਰਤੀ ਦਿਲ, ਨਵੀਂ ਜ਼ਿੰਦਗੀ ਮਿਲਣ 'ਤੇ ਉਸ ਨੇ ਕਿਹਾ- ਧੰਨਵਾਦ ਭਾਰਤ
- PTC NEWS