Wed, May 8, 2024
Whatsapp

T20 World Cup 2024: ਯੁਵਰਾਜ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ICC ਨੇ ਬਣਾਇਆ ਬਰਾਂਂਡ ਅੰਬੈਸਡਰ

Yuvraj Singh appointed ambassador: ਭਾਵੇਂ ਟੂਰਨਾਮੈਂਟ ਦਾ ਪੂਰਾ ਸ਼ਡਿਊਲ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਹੁਣ ICC ਨੇ ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਹੈ।

Written by  KRISHAN KUMAR SHARMA -- April 26th 2024 09:39 PM
T20 World Cup 2024: ਯੁਵਰਾਜ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ICC ਨੇ ਬਣਾਇਆ ਬਰਾਂਂਡ ਅੰਬੈਸਡਰ

T20 World Cup 2024: ਯੁਵਰਾਜ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ICC ਨੇ ਬਣਾਇਆ ਬਰਾਂਂਡ ਅੰਬੈਸਡਰ

T20 World Cup 2024: ICC ਪੁਰਸ਼ ਟੀ-20 ਵਿਸ਼ਵ ਕੱਪ 2024 ਦਾ ਆਯੋਜਨ IPL 2024 ਤੋਂ ਕੁਝ ਦਿਨ ਬਾਅਦ ਹੀ ਕੀਤਾ ਜਾਵੇਗਾ। ਇਹ ਟੂਰਨਾਮੈਂਟ 1 ਜੂਨ ਤੋਂ 29 ਜੂਨ ਦਰਮਿਆਨ ਅਮਰੀਕਾ ਅਤੇ ਵੈਸਟਇੰਡੀਜ਼ ਦੀ ਸਹਿ-ਮੇਜ਼ਬਾਨੀ ਵਿੱਚ ਹੋਵੇਗਾ। ਭਾਵੇਂ ਟੂਰਨਾਮੈਂਟ ਦਾ ਪੂਰਾ ਸ਼ਡਿਊਲ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਹੁਣ ICC ਨੇ ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਹੈ।

ਇਸ ਤੋਂ ਪਹਿਲਾਂ, ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਭਾਰਤੀ ਦਿੱਗਜ ਖਿਡਾਰੀ ਯੁਵਰਾਜ ਸਿੰਘ ਨੂੰ ICC ਪੁਰਸ਼ ਟੀ-20 ਵਿਸ਼ਵ ਕੱਪ 2024 ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਯੁਵਰਾਜ ਨੇ 2007 ਵਿੱਚ ਪਹਿਲੇ ਟੀ-20 ਵਿਸ਼ਵ ਕੱਪ ਦੌਰਾਨ ਇੱਕ ਓਵਰ ਵਿੱਚ 6 ਛੱਕੇ ਮਾਰਨ ਦਾ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਦੇ ਨਾਲ ਹੀ ਉਸ ਨੇ ਭਾਰਤ ਲਈ ਸ਼ੁਰੂਆਤੀ ਵਿਸ਼ਵ ਕੱਪ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ।


ਯੁਵਰਾਜ ਸਿੰਘ ਨੇ ਜ਼ਾਹਰ ਕੀਤੀ ਖੁਸ਼ੀ

ਯੁਵਰਾਜ ਸਿੰਘ ਨੇ ਕਿਹਾ, ਮੇਰੇ ਕੋਲ ਟੀ-20 ਵਿਸ਼ਵ ਕੱਪ ਦੀਆਂ ਕੁਝ ਚੰਗੀਆਂ ਯਾਦਾਂ ਹਨ, ਜਿਸ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਵੀ ਸ਼ਾਮਲ ਹਨ, ਇਸ ਲਈ ਇਸਦਾ ਹਿੱਸਾ ਬਣਨਾ ਬਹੁਤ ਰੋਮਾਂਚਕ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਯੋਜਨ ਹੋਵੇਗਾ। ਇਸ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਹੈ।

ਯੁਵਰਾਜ ਨੇ ਅੱਗੇ ਕਿਹਾ, ਨਿਊਯਾਰਕ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਮੁਕਾਬਲਾ ਇਸ ਸਾਲ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੁਕਾਬਲਿਆਂ ਵਿੱਚੋਂ ਇੱਕ ਹੋਣ ਜਾ ਰਿਹਾ ਹੈ, ਇਸ ਲਈ ਇਸਦਾ ਹਿੱਸਾ ਬਣਨਾ ਅਤੇ ਇੱਕ ਨਵੇਂ ਸਟੇਡੀਅਮ ਵਿੱਚ ਦੁਨੀਆ ਦੇ ਸਰਵੋਤਮ ਖਿਡਾਰੀਆਂ ਨੂੰ ਖੇਡਦੇ ਦੇਖਣਾ ਇੱਕ ਸਨਮਾਨ ਦੀ ਗੱਲ ਹੈ।

ਦੱਸ ਦੇਈਏ ਕਿ ਇਸ ਵਾਰ ਟੀ-20 ਵਿਸ਼ਵ ਕੱਪ ਵਿੱਚ 20 ਟੀਮਾਂ ਹਿੱਸਾ ਲੈਣਗੀਆਂ। ਕੁੱਲ 55 ਮੈਚ 9 ਥਾਵਾਂ 'ਤੇ ਕਰਵਾਏ ਜਾਣਗੇ। ਫਾਈਨਲ ਮੈਚ 29 ਜੂਨ ਨੂੰ ਬਾਰਬਾਡੋਸ ਵਿੱਚ ਖੇਡਿਆ ਜਾਵੇਗਾ। ਪਹਿਲਾ ਮੈਚ ਅਮਰੀਕਾ ਅਤੇ ਕੈਨੇਡਾ ਵਿਚਾਲੇ ਖੇਡਿਆ ਜਾਵੇਗਾ।

- PTC NEWS

Top News view more...

Latest News view more...