ਰਿਸ਼ਤਿਆਂ ਨੂੰ ਦਾਗ਼, ਨਸ਼ੇ ਦੀਆਂ ਗੋਲੀਆਂ ਦੇਕੇ ਕੀਤਾ ਦੋਹਤੀ ਨਾਲ ਜਬਰ ਜਨਾਹ

By  Jagroop Kaur March 30th 2021 08:34 PM

ਗੁਰਦਾਸਪੁਰ - ਇਥੇ ਦੇ ਸਰਹੱਦੀ ਕਸਬਾ ਕਲਾਨੌਰ ਵਿੱਚ ਇਨਸਾਨੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਲਯੁੱਗੀ ਨਾਨੇ ਨੇ ਆਪਣੀ 14 ਸਾਲ ਦੀ ਨਾਬਾਲਗ ਦੋਹਤਰੀ ਨੂੰ ਨਸ਼ੇ ਦੀਆਂ ਗੋਲੀਆਂ ਦੇਕੇ ਉਸ ਨਾਲ ਜਬਰ ਜਨਾਹ ਕੀਤਾ ਤੇ ਉਸ ਨੂੰ ਡਰਾਇਆ ਧਮਕਾਇਆ। ਇਸ ਮਾਮਲੇ ਵਿੱਚ ਕਲਾਨੌਰ ਦੀ ਪੁਲਿਸ ਪੀੜਤ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਨਾਨੇ ਨੂੰ ਗ੍ਰਿਫਤਾਰ ਕਰ ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Special Investigation Team constituted to probe Buxar gang-rape and murder  case | Hindustan Times

Also Read | Coronavirus: DGCA issues new directives for all airports to fine mask violators

ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਗੁਰਦਾਸਪੁਰ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਕਲਾਨੌਰ ਦੀ ਪੁਲਿਸ ਨੇ ਨਾਬਾਲਗ ਦੋਹਤਰੀ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ਾਂ ਹੇਠ ਇੱਕ ਨਾਨੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸਦੀ ਬੇਟੀ 14 ਸਾਲ ਦੀ ਹੈ ਜੋ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ।Supreme Court issues notice in a plea to transfer rape case against UP  standing counsel out of state - India Legal

ਦੋ ਮਹੀਨੇ ਪਹਿਲਾਂ ਉਸ ਦੀ ਮਾਤਾ ਅਚਾਨਕ ਬਿਮਾਰ ਹੋ ਗਈ ਸੀ, ਜਿਸ ਕਾਰਨ ਉਹ ਆਪਣੀ ਲੜਕੀ ਅਤੇ ਲੜਕੇ ਨੂੰ ਆਪਣੇ ਮਾਤਾ ਪਿਤਾ ਕੋਲੋਂ ਛੱਡ ਆਈ। ਬਾਅਦ ਵਿਚ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਲੜਕੀ ਆਪਣੇ ਨਾਨੇ ਮੇਹਰ ਚੰਦ ਕੋਲ ਹੀ ਰਹਿੰਦੀ ਸੀ। ਕੁਝ ਦਿਨ ਬਾਅਦ ਲੜਕੀ ਦਾ ਨਾਨਾ ਉਸਨੂੰ ਵਾਪਿਸ ਉਸ ਕੋਲ ਪਿੰਡ ਛੱਡ ਗਿਆ।

ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਸਮੇਂ ਲੜਕੀ ਕਾਫ਼ੀ ਸਹਿਮੀ ਹੋਈ ਸੀ, ਇਸ ਲਈ ਜਦੋਂ ਉਸ ਨੇ ਆਪਣੀ ਲੜਕੀ ਨੂੰ ਸਹਿਮੇ ਹੋਣ ਦਾ ਕਾਰਨ ਪੁੱਛਿਆ ਤਾਂ ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਨਾਨਾ ਰਾਤ ਨੂੰ ਦੁੱਧ ਵਿਚ ਨਸ਼ੀਲੀ ਚੀਜ਼ ਪਾ ਕੇ ਉਸ ਨੂੰ ਪਿਲਾ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਸੀ ਅਤੇ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਭਰਾ ਨੂੰ ਮਾਰ ਦੇਵੇਗਾ।

ਇਸ ਤੋਂ ਬਾਅਦ ਉਸਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਪੁਲੀਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਦੋਸ਼ੀ ਨਾਨੇ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Post