ਸੁਰੱਖਿਆ ਕਰਮੀਆਂ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਭੱਜੇ ਕੈਦੀ, ਮਹਿਕਮੇ 'ਚ ਮੱਚੀ ਖ਼ਲਬਲੀ

By  Jagroop Kaur April 6th 2021 05:05 PM

ਰਾਜਸਥਾਨ ਦੀ ਇਕ ਜੇਲ੍ਹ ਵਿੱਚੋਂ 6 ਕੈਦੀ ਸੁਰੱਖਿਆ ਕਰਮੀਆਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਰਾਜਸਥਾਨ ਦੇ ਫਲੋਦੀ ਉਪ ਜੇਲ੍ਹ ਦੇ 16 ਕੈਦੀ ਸੋਮਵਾਰ ਦੀ ਰਾਤ ਨੂੰ ਸੁਰੱਖਿਆ ਕਰਮੀਆਂ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾਊਂਡਰ ਪਾ ਕੇ ਭੱਜ ਗਏ। ਜਿਸ ਨਾਲ ਭਾਜੜ ਮਚ ਗਈ , ਤੁਰੰਤ ਜ਼ਿਲ੍ਹਾ ਕੁਲੈਕਟਰ ਇੰਦਰਜੀਤ ਸਿੰਘ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੇ ਨਿਰਦੇਸ਼ ਤੋਂ ਬਾਅਦ ਫਲੋਦੀ ਦੇ ਵੱਖ-ਵੱਖ ਰਸਤਿਆਂ 'ਤੇ ਨਾਕੇਬੰਦੀ ਕੀਤੀ ਗਈ।16 prisoners escaped from sub jail in Phalodi SDM office complex Jodhpur |  Jodhpur News: फलौदी जेल से 16 कैदी फरार, लेडी कांस्टेबल का किया ये हाल |  Hindi News, राजस्‍थान

Also Read | India reports more than 1 lakh coronavirus cases, breaks all records of single-day spike

ਇੱਥੋਂ ਨਿਕਲਣ ਵਾਲੇ ਹਰ ਵਾਹਨ ਦੀ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਉਪ ਜ਼ਿਲ੍ਹਾ ਕੁਲੈਕਟਰ ਯਸ਼ਵੰਤ ਆਹੂਜਾ ਨੇ ਦੱਸਿਆ ਕਿ ਫਲੋਦੀ ਜੇਲ੍ਹ ਦੀ ਮਹਿਲਾ ਸੁਰੱਖਿਆ ਪੁਲਿਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਇਹ ਕੈਦੀ ਫ਼ਰਾਰ ਹੋ ਗਏ। ਘਟਨਾ ਦੇ ਸੰਬੰਧ ਵਿੱਚ ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿਹੜੇ ਕੈਦੀ ਫ਼ਰਾਰ ਹੋਏ ਹਨ, ਉਸ ਵਿੱਚ ਸੁਖਦੇਵ, ਸ਼ੌਕਤ ਅਲੀ ਅਤੇ ਅਸ਼ੋਕ 302 ਯਾਨੀ ਹੱਤਿਆ ਦੇ ਮਾਮਲੇ ਵਿੱਚ ਵਿਚਾਰਾਧੀਨ ਅਤੇ ਦੋਸ਼ੀ ਕਰਾਰ ਕੈਦੀ ਸਨ।16 Inmates Escape Rajasthan Jail After Throwing Chilli Powder On Guard's  Face

ਹੋਰ ਪੜ੍ਹੋ : ਲੇਡੀ ਸਿੰਘਮ ਅੱਗੇ ਪੁਲਿਸ ਮੁਲਾਜ਼ਮ ਦਿੰਦੇ ਰਹੇ ਸਫ਼ਾਈਆਂ ਪਰ ਮੈਡਮ ਨੇ ਇਕ ਨਾ ਸੁਣੀ

ਪ੍ਰਦੀਪ 304 ਯਾਨੀ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ੀ ਸੀ। ਇਸ ਤੋਂ ਇਲਾਵਾ ਜਗਦੀਸ਼, ਪ੍ਰੇਮ ਅਨਿਲ, ਮੋਹਨ ਰਾਮ, ਸ਼ਰਵਣ ਮੁਕੇਸ਼ ਅਤੇ ਸ਼ਿਵਪ੍ਰਤਾਪ ਐੱਨ.ਡੀ.ਪੀ.ਐੱਸ. ਮਾਮਲੇ ਯਾਨੀ ਕਿ ਨਸ਼ੀਲਾ ਪਦਾਰਥ ਤਸਕਰੀ ਮਾਮਲੇ ਵਿੱਚ ਦੋਸ਼ੀ ਕਰਾਰ ਅਤੇ ਵਿਚਾਰਾਧੀਨ ਕੈਦੀ ਸਨ।16 prisoners at Phalodi sub-jail in Rajasthan’

ਕੈਦੀਆਂ ਦੇ ਭੱਜਣ ਦੀ ਸੂਚਨਾ ਮਿਲਦੇ ਹੀ ਉਪ ਜ਼ਿਲ੍ਹਾ ਕੁਲੈਕਟਰ ਨੇ ਜ਼ਿਲ੍ਹਾ ਕੁਲੈਕਟਰ ਇੰਦਰਜੀਤ ਸਿੰਘ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਕੁਲੈਕਟਰ ਦੇ ਨਿਰਦੇਸ਼ ਤੋਂ ਬਾਅਦ ਫਲੋਦੀ ਦੇ ਵੱਖ-ਵੱਖ ਰਸਤਿਆਂ 'ਤੇ ਸਖ਼ਤ ਨਾਕੇਬੰਦੀ ਕੀਤੀ ਗਈ ਹੈ। ਇੱਥੋਂ ਨਿਕਲਣ ਵਾਲੇ ਹਰ ਵਾਹਨ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕੈਦੀਆਂ ਨੂੰ ਫੜਨ ਵਿੱਚ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਹੈ।

Related Post