ਪੰਜਾਬ 'ਚ ਕੋਰੋਨਾ ਦੇ 160 ਐਕਟਿਵ ਕੇਸ, ਮੁਹਾਲੀ ਜ਼ਿਲ੍ਹੇ 'ਚ ਸਭ ਤੋਂ ਵੱਧ ਕੇਸ

By  Riya Bawa May 16th 2022 08:50 AM -- Updated: May 16th 2022 08:53 AM

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਇਸ ਦੇ ਚਲਦੇ ਪੰਜਾਬ ਦੀ ਗੱਲ ਕਰੀਏ ਜੇਕਰ ਕੋਰੋਨਾ ਦੇ 160 ਐਕਟਿਵ ਕੇਸ ਰਹਿ ਗਏ ਹਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਡੇਢ ਮਹੀਨੇ ਤੋਂ ਕੋਈ ਕੇਸ ਸਾਹਮਣੇ ਨਹੀਂ ਆਇਆ। ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ। ਹਾਲਾਂਕਿ ਇੱਥੇ ਲਗਾਤਾਰ ਕੋਰੋਨਾ ਟੈਸਟਿੰਗ ਹੋ ਰਹੀ ਹੈ। ਇਸ ਦਾ ਕਾਰਨ ਜਾਣਨ ਲਈ ਸਿਹਤ ਵਿਭਾਗ ਵੀ ਦੋਵਾਂ ਜ਼ਿਲ੍ਹਿਆਂ ਦੇ ਮਾਡਲ ’ਤੇ ਕੰਮ ਕਰ ਰਿਹਾ ਹੈ। ਦੂਜੇ ਪਾਸੇ ਐਤਵਾਰ ਨੂੰ ਪੰਜਾਬ 'ਚ ਕੋਰੋਨਾ ਦੇ 23 ਮਾਮਲੇ ਸਾਹਮਣੇ ਆਏ ਹਨ। ਸਰਕਾਰ ਨੇ ਐਤਵਾਰ ਨੂੰ 10,159 ਸੈਂਪਲ ਲਏ ਜਿਸ ਵਿੱਚ 10,085 ਟੈਸਟ ਕੀਤੇ ਗਏ।

 ਪੰਜਾਬ 'ਚ ਕਰੋਨਾ ਦੇ 160 ਐਕਟਿਵ ਕੇਸ, ਮੁਹਾਲੀ ਜ਼ਿਲ੍ਹੇ ਨੇ ਵਧਾਈ ਚਿੰਤਾ

ਉੱਥੇ ਹੀ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇੱਥੇ ਲਗਾਤਾਰ ਕੋਰੋਨਾ ਮਰੀਜ਼ ਮਿਲ ਰਹੇ ਹਨ। ਐਤਵਾਰ ਨੂੰ ਵੀ ਇੱਥੇ 13 ਨਵੇਂ ਮਰੀਜ਼ ਮਿਲੇ ਹਨ। ਇਸ ਦੌਰਾਨ, ਪੌਜ਼ਟਿਵ ਦਰ 4.64% ਸੀ। ਇਸ ਤੋਂ ਇਲਾਵਾ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿੱਚ 2-2 ਮਾਮਲੇ ਸਾਹਮਣੇ ਆਏ ਹਨ। ਬਠਿੰਡਾ, ਕਪੂਰਥਲਾ, ਫਰੀਦਕੋਟ ਅਤੇ ਪਠਾਨਕੋਟ ਵਿੱਚ 1-1 ਮਰੀਜ਼ ਪਾਇਆ ਗਿਆ।

 ਪੰਜਾਬ 'ਚ ਕਰੋਨਾ ਦੇ 160 ਐਕਟਿਵ ਕੇਸ, ਮੁਹਾਲੀ ਜ਼ਿਲ੍ਹੇ ਨੇ ਵਧਾਈ ਚਿੰਤਾ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਜਾਰੀ ਹੈ। ਪਿਛਲੇ 10 ਦਿਨਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। 24 ਘੰਟਿਆਂ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਸਥਿਰ ਨਹੀਂ ਹੈ। ਕਦੇ ਜ਼ੀਰੋ ਤੇ ਕਦੇ 3-4 ਮਰੀਜ਼ ਇੱਕੋ ਸਮੇਂ ਆ ਜਾਂਦੇ ਹਨ, ਜੋ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

 ਪੰਜਾਬ 'ਚ ਕਰੋਨਾ ਦੇ 160 ਐਕਟਿਵ ਕੇਸ, ਮੁਹਾਲੀ ਜ਼ਿਲ੍ਹੇ ਨੇ ਵਧਾਈ ਚਿੰਤਾ

ਇਹ ਵੀ ਪੜ੍ਹੋ: President Visit: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਚਾਰ ਦਿਨਾਂ ਦੌਰੇ 'ਤੇ ਜਮਾਇਕਾ ਪਹੁੰਚੇ, 21 ਤੋਪਾਂ ਦੀ ਦਿੱਤੀ ਗਈ ਸਲਾਮੀ

ਸਿਹਤ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਮਈ ਮਹੀਨੇ ਤੋਂ ਅੰਮ੍ਰਿਤਸਰ ਵਿੱਚ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ ਪਰ ਕੁਝ ਹੀ ਦਿਨਾਂ ਵਿੱਚ ਮਰੀਜ਼ਾਂ ਦੀ ਗਿਣਤੀ ਘਟਣ ਲੱਗੀ ਅਤੇ ਐਕਟਿਵ ਕੇਸਾਂ ਵਿੱਚ ਵੀ ਕਮੀ ਆਈ। ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਈ ਵੀ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਅਤੇ ਇੱਕ ਮਰੀਜ਼ ਠੀਕ ਹੋ ਗਿਆ ਹੈ। ਹੁਣ ਜ਼ਿਲ੍ਹੇ ਵਿੱਚ ਐਕਟਿਵ ਕੇਸ ਘੱਟ ਕੇ 14 ਹੋ ਗਏ ਹਨ।

-PTC News

Related Post