ਅਮਰੀਕਾ 'ਚ 12 ਦਸੰਬਰ ਨੂੰ ਲੱਗ ਸਕਦਾ ਹੈ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ

By  Jagroop Kaur November 23rd 2020 03:53 PM -- Updated: November 23rd 2020 04:00 PM

ਦੇਸ਼ ਅਤੇ ਵਿਦੇਸ਼ 'ਚ ਕੋਰੋਨਾ ਮਹਾਮਾਰੀ ਨਾਲ ਦੁਨੀਆ ਜੂਝ ਰਹੀ ਹੈ। ਜਿਸ ਤੋਂ ਬਾਅਦ ਹੁਣ ਇਸ ਦੇ ਇਲਾਜ ਲਈ ਵੱਖ ਵੱਖ ਤਰਤੀਬਾਂ ਵਰਤੀਆਂ ਜਾ ਰਹੀਆਂ ਹਨ , ਜਿਥੇ ਲੋਕਾਂ ਨੂੰ ਕੁਝ ਹਿਦਾਇਤਾਂ ਦੀ ਪਾਲਣਾ ਕਰਨ ਦੀ  ਅਪੀਲ ਹੈ ਤਾਂ ਉਥੇ ਹੀ ਹੁਣ ਇਸ ਦੀ ਵੈਕਸੀਨ ਲਈ ਵੀ ਦੇਸ਼ ਵਿਦੇਸ਼ ਦਾ ਸਿਹਤ ਵਿਭਾਗ ਲੱਗਿਆ ਹੋਇਆ ਹੈ।

America Coronavirus vaccine Budget: कोविड-19 के संभावित टीके पर 2.1 अरब डॉलर और खर्च करेगा अमेरिका - America coronavirus vaccine total budget us to spend approximately point billion dollar more on the

ਅਜਿਹੇ 'ਚ ਇਸ ਬਿਮਾਰੀ ਨਾਲ ਜੂਝ ਰਹੇ ਨੇ ਅਮਰੀਕਾ ਦੇਸ਼ ਨੇ ਵੀ ਕੋਰੋਨਾ ਦੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ ਅਤੇ ਇਸ ਦੇ ਮੁਖੀ, ਮੋਨਸੇਫ ਸਲੋਈ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦਾ ਪਹਿਲਾ ਟੀਕਾ 11 ਦਸੰਬਰ ਨੂੰ ਯੂਐਸ ਵਿਚ ਲਗਾਇਆ ਜਾ ਸਕਦੀ ਹੈ।ਦਰਅਸਲ, ਕੋਰੋਨਾ ਵੈਕਸੀਨ ਤਿਆਰ ਕਰਨ ਵਾਲੇ ਯੂਐਸ ਦਿੱਗਜ਼ ਫਾਈਜ਼ਰ ਨੇ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਬਿਨੈਪੱਤਰ ਦਿੱਤਾ ਹੈ ਅਤੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਇਜਾਜ਼ਤ ਮੰਗੀ ਹੈ। ਐਫਡੀਏ ਟੀਕਾ ਸਲਾਹਕਾਰ ਕਮੇਟੀ ਦੀ ਮੀਟਿੰਗ 10 ਦਸੰਬਰ ਨੂੰ ਹੋਣ ਵਾਲੀ ਹੈ।

Coronavirus vaccine test opens as U.S. volunteer gets 1st shot | PBS NewsHour

ਫਾਈਜ਼ਰ ਨੇ ਕਿਹਾ ਹੈ ਕਿ ਇਹ ਐਮਰਜੈਂਸੀ ਵਰਤੋਂ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰ ਸਕਦੀ ਹੈ। ਸੀਐਨਐਨ ਨਾਲ ਗੱਲ ਕਰਦਿਆਂ ਸਲੋਈ ਨੇ ਕਿਹਾ ਕਿ ਜੇਕਰ ਇਸ ਮੀਟਿੰਗ ਵਿਚ ਇਜਾਜ਼ਤ ਦਿੱਤੀ ਗਈ ਤਾਂ ਇਹ ਟੀਕਾ ਅਗਲੇ ਦਿਨ ਮਿਲ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਾਡਾ ਟੀਚਾ ਪ੍ਰਵਾਨਗੀ ਮਿਲਣ ਤੋਂ ਬਾਅਦ 24 ਘੰਟੇ ਦੇ ਅੰਦਰ ਉਨ੍ਹਾਂ ਥਾਂਵਾਂ 'ਤੇ ਵੈਕਸੀਨ ਪਹੁੰਚਾਉਣਾ ਹੈ ਜਿੱਥੇ ਟੀਕਾਕਰਨ ਕੀਤਾ ਜਾ ਸਕੇ। ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਇਹ 11 ਜਾਂ 12 ਦਸੰਬਰ ਤੱਕ ਹੋ ਸਕਦਾ ਹੈ।

Related Post