ਚੰਡੀਗੜ੍ਹ ’ਚ ਵੀ ਮਿਲੇ ਕੋਰੋਨਾ ਵਾਇਰਸ ਦੇ 2 ਸ਼ੱਕੀ ਮਰੀਜ਼, ਲੋਕਾਂ 'ਚ ਫੈਲਿਆ ਡਰ

By  PTC NEWS March 4th 2020 10:41 AM

ਚੰਡੀਗੜ੍ਹ : ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਹੁਣ ਭਾਰਤ ਵਿਚ ਦਸਤਕ ਦੇ ਦਿੱਤੀ ਹੈ। ਵਿਸ਼ਵ ਪੱਧਰ 'ਤੇ ਸੈਂਕੜੇ ਲੋਕ ਇਸ ਵਾਇਰਸ ਨਾਲ ਮਰ ਚੁੱਕੇ ਹਨ। ਫਿਲਹਾਲ ਕੋਰੋਨਾ ਵਾਇਰਸ ਦਾ ਕੋਈ ਇਲਾਜ਼ ਨਹੀਂ ਹੈ, ਜਿਸ ਕਾਰਨ ਡਾਕਟਰਾਂ ਤੋਂ ਲੈ ਕੇ ਵਿਗਿਆਨੀਆਂ ਤੱਕ ਇਸ ਦੇ ਇਲਾਜ਼ ਲਈ ਯਤਨ ਲਈ ਯਤਨ ਕੀਤੇ ਜਾ ਰਹੇ ਹਨ।

ਪਿਛਲੇ ਦਿਨਾਂ ਦੌਰਾਨ ਦਿੱਲੀ ਤੋਂ ਇਲਾਵਾ ਦੇਸ਼ ਦੇ ਹੋਰ ਸ਼ਹਿਰਾਂ ਅੰਦਰ ਵੀ ਕੋਰੋਨਾ ਵਾਇਰਸ ਦੇ ਕਈ ਸ਼ੱਕੀ ਮਾਮਲੇ ਸਾਹਮਣੇ ਆਏ ਸਨ। ਹੁਣ ਚੰਡੀਗੜ੍ਹ 'ਚ ਵੀ ਕੋਰੋਨਾ ਵਾਇਰਸ ਦੇ 2 ਸ਼ੱਕੀ ਮਰੀਜ਼ ਪਾਏ ਗਏ ਹਨ। ਜਿਸ ਤੋਂ ਬਾਅਦ ਦੋਵੇਂ ਮਰੀਜਾਂ ਨੂੰ ਪੀਜੀਆਈ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਇਆ ਗਿਆ ਹੈ।

ਸੂਤਰਾਂ ਮੁਤਾਬਕ ਇਨ੍ਹਾਂ ਚੋਂ ਇਕ ਸੈਕਟਰ -20 ਦਾ 29 ਸਾਲਾ ਨੌਜਵਾਨ ਅਤੇ ਦੂਜਾ ਸੈਕਟਰ -50 ਦਾ 30 ਸਾਲਾ ਨੌਜਵਾਨ ਹੈ। ਦੋਵੇਂ ਹਾਲ ਹੀ ਵਿੱਚ ਇੰਡੋਨੇਸ਼ੀਆ ਤੋਂ ਵਾਪਸ ਪਰਤੇ ਹਨ। ਦੋਵੇਂ ਪੀਜੀਆਈ ਦੇ ਆਈਸੋਲੇਸ਼ਨ ਵਾਰਡ 'ਚ ਰੱਖੇ ਗਏ ਹਨ। ਨਾਲ ਹੀ ਦੋਵਾਂ ਦੇ ਨਮੂਨੇ ਜਾਂਚ ਲਈ ਦਿੱਲੀ ਦੇ ਏਮਜ਼ ਨੂੰ ਭੇਜੇ ਗਏ ਹਨ।

ਦੂਜੇ ਪਾਸੇ ਇੱਕ ਦਿਨ ਚ ਹੀ ਚੰਡੀਗੜ੍ਹ ਵਿੱਚ ਦੋ ਸ਼ੱਕੀ ਮਰੀਜ਼ ਮਿਲਣ ਮਗਰੋਂ ਸਿਹਤ ਵਿਭਾਗ ਚ ਹਲਚਲ ਮਚ ਗਈ ਹੈ। ਪੀਜੀਆਈ ਦੇ ਬੁਲਾਰੇ ਡਾ: ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਵਾਂ ਮਰੀਜ਼ਾਂ ਨੂੰ ਠੰਢ ਤੇ ਜ਼ੁਕਾਮ ਦੀ ਸ਼ਿਕਾਇਤ ਹੈ। ਦੋਵਾਂ ਨੌਜਵਾਨਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।

Related Post