20 ਸਾਲ ਦੀ ਜਹਾਨ ਗੀਤ ਨੇ ਢੋਲ ਦੇ ਡਗਿਆਂ ਨਾਲ ਦਰਸ਼ਕਾਂ ਨੂੰ ਨੱਚਣ ਲਈ ਕੀਤਾ ਮਜ਼ਬੂਰ

By  Shanker Badra March 30th 2018 07:40 PM -- Updated: June 15th 2018 06:22 PM

20 ਸਾਲ ਦੀ ਜਹਾਨ ਗੀਤ ਨੇ ਢੋਲ ਦੇ ਡਗਿਆਂ ਨਾਲ ਦਰਸ਼ਕਾਂ ਨੂੰ ਨੱਚਣ ਲਈ ਕੀਤਾ ਮਜ਼ਬੂਰ:ਪੰਜ ਪਾਣੀਆਂ ਦੀ ਪੰਜਾਬ ਦੀ ਧਰਤੀ ਦੀ ਮਿਟੀ ਦੀ ਖੁਸ਼ਬੂ ਅਤੇ ਢੋਲ ਦੀ ਥਾਪ ਕਿਸੇ ਨੂੰ ਵੀ ਪੰਜਾਬੀਅਤ ਅਤੇ ਇਸਦੇ ਸਭਿਆਚਾਰ ਵਿਚ ਰੰਗ ਸਕਦੀ ਹੈ।ਉਂਝ ਵੀ ਢੋਲ ਨੂੰ ਸਾਰੇ ਸਾਜਾਂ ਦਾ ਰਾਜਾ ਅਤੇ ਲੋਕ ਨਾਚ ਭੰਗੜੇ ਦੀ ਆਤਾਮਾ ਮੰਨਿਆ ਜਾਂਦਾ ਹੈ।20 ਸਾਲ ਦੀ ਜਹਾਨ ਗੀਤ ਨੇ ਢੋਲ ਦੇ ਡਗਿਆਂ ਨਾਲ ਦਰਸ਼ਕਾਂ ਨੂੰ ਨੱਚਣ ਲਈ ਕੀਤਾ ਮਜ਼ਬੂਰਜਦੋਂ ਤੁਹਾਡੇ ਸਾਹਮਣੇ ਢੋਲ ਦੀ ਗੱਲ ਹੁੰਦੀ ਹੈ ਤਾਂ ਨਾਲ ਹੀ ਢੋਲ ਵਜਾਉਣ ਵਾਲੇ ਸ਼ਖ਼ਸ ਬਾਰੇ ਵੀ ਸਾਡੇ ਮਨ ਵਿੱਚ ਗੱਲਾਂ ਆ ਜਾਂਦੀਆਂ ਨੇ ਕਿ ਕੋਈ ਪੰਜਾਬੀ ਗੱਭਰੂ,ਮੁੱਛਾਂ ਵਾਲਾ ਤੇ ਕੁੜਤਾ ਚਾਦਰਾ ਪਾਈ ਢੋਲ ਵਜਾ ਰਿਹਾ ਹੋਵੇਗਾ ਪਰ ਕੀ ਤੁਹਾਡੇ ਮਨ ਵਿੱਚ ਕਦੀਂ ਪੰਜਾਬੀ ਸੂਟ ਸਲਵਾਰ ਕਮੀਜ਼ ਪਾਈ ਕਿਸੇ ਕੁੜੀ ਦੀ ਤਸਵੀਰ ਆਈ ਹੈ ਤੇ ਉਹ ਢੋਲ ਵਜਾ ਰਹੀ ਹੋਵੇ ਤੇ ਤੁਸੀਂ ਕਦੀਂ ਸੋਚਿਆ ਹੈ ਕਿ ਇੱਕ ਕੁੜੀ ਵੀ ਮੁੰਡਿਆਂ ਦੇ ਬਰਾਬਰ ਵਧੀਆ ਢੋਲ ਵਜਾ ਸਕਦੀ ਹੈ।20 ਸਾਲ ਦੀ ਜਹਾਨ ਗੀਤ ਨੇ ਢੋਲ ਦੇ ਡਗਿਆਂ ਨਾਲ ਦਰਸ਼ਕਾਂ ਨੂੰ ਨੱਚਣ ਲਈ ਕੀਤਾ ਮਜ਼ਬੂਰਜੋ ਮਹਿਜ਼ 20 ਸਾਲ ਦੀ ਉਮਰ ਵਿੱਚ ਇੰਨਾ ਸ਼ਾਨਦਾਰ ਢੋਲ ਵਜਾਉਂਦੀ ਹੈ ਕਿ ਮੁੰਡਿਆਂ ਨੂੰ ਵੀ ਉਸਨੇ ਪਿੱਛੇ ਛੱਡ ਦਿੱਤਾ ਹੈ।ਜੀ ਹਾਂ ਚੰਡੀਗੜ੍ਹ ਦੀ ਰਹਿਣ ਵਾਲੀ ਜਹਾਨ ਗੀਤ ਸਿੰਘ ਜਿੰਨੀ ਦੇਖਣ ਵਿੱਚ ਪਿਆਰੀ ਹੈ ਉਨਾਂ ਹੀ ਪਿਆਰਾ ਢੋਲ ਵਜਾਉਂਦੀ ਹੈ।20 ਸਾਲ ਦੀ ਜਹਾਨ ਗੀਤ ਨੇ ਢੋਲ ਦੇ ਡਗਿਆਂ ਨਾਲ ਦਰਸ਼ਕਾਂ ਨੂੰ ਨੱਚਣ ਲਈ ਕੀਤਾ ਮਜ਼ਬੂਰਤੁਸੀਂ ਸ਼ਾਇਦ ਪਹਿਲੀ ਵਾਰ ਜਹਾਨ ਗੀਤ ਸਿੰਘ ਦੇ ਢੋਲ ਦੇ ਡਗਿਆਂ ਦਾ ਕਮਾਲ ਦੇਖਿਆ ਹੋਵੇਗਾ ਜਿਸ ਨੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ਹੈ।

-PTCNews

Related Post