22 ਅਕਤੂਬਰ ਨੂੰ ਪ੍ਰਵਾਨਾ ਦੀ ਪੁਸਤਕ ਰਲੀਜ ਤੇ ਸਾਹਿਤਕ ਸਮਾਗਮ

By  Joshi October 17th 2017 03:27 PM

ਅੰਮ੍ਰਿਤਸਰ: ਜਨਵਾਦੀ ਲੇਖਕ ਸੰਘ ਤੇ ਅੰਮ੍ਰਿਤਸਰ ਦੀਆਂ ਸਮੂਹ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਬੇਦੀ ਲਾਲ ਸਿੰਘ ਸਾਹਿਤਕਾਰ ਯਾਦਗਾਰੀ ਕਮੇਟੀ ਵੱਲੋਂ ੨੨ ਅਕਤੂਬਰ ਨੂੰ ਇਕ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।

22 ਅਕਤੂਬਰ ਨੂੰ ਪ੍ਰਵਾਨਾ ਦੀ ਪੁਸਤਕ ਰਲੀਜ ਤੇ ਸਾਹਿਤਕ ਸਮਾਗਮਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵਦਰਦ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ. ਦੀਪਦੇਵਿੰਦਰ ਸਿੰਘ ਅਤੇ ਸ. ਦਿਲਜੀਤ ਸਿੰਘ 'ਬੇਦੀ' ਨੇ ਸਾਂਝੇ ਤੌਰ ਤੇ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ ੨੨ ਅਕਤੂਬਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਵੇਗਾ ਜਿਸ ਵਿਚ ਕਵੀਸ਼ਰ ਸ. ਗੁਰਦੀਪ ਸਿੰਘ ਪ੍ਰਵਾਨਾ ਦੀ ਪੁਸਤਕ "ਇਤਿਹਾਸਕ ਕਵੀਸ਼ਰੀ ਛੰਦਾ ਬੰਦੀ" ਰਲੀਜ ਕੀਤੀ ਜਾਵੇਗੀ ਅਤੇ ਕਵੀ ਸਮਾਗਮ ਵੀ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਦਿਵਾਨ ਡਾ. ਜੋਗਿੰਦਰ ਸਿੰਘ ਕੈਰੋਂ ਅਤੇ ਪੁਸਤਕ ਤੇ ਵਿਸ਼ੇਸ਼ ਚਰਚਾ ਡਾ. ਦਰਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਨਗੇ।

—PTC News

Related Post