Thu, May 16, 2024
Whatsapp

ਲੁਧਿਆਣਾ 'ਚ ਯੂਟਿਊਬਰ ਖਿਲਾਫ FIR ਦਰਜ; ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਖਿਲਾਫ ਝੂਠੀ ਖ਼ਬਰ ਫੈਲਾਉਣ ਦੇ ਲੱਗੇ ਇਲਜ਼ਾਮ

ਲੁਧਿਆਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਪਾਰਟੀ ਆਗੂ ਰਾਘਵ ਚੱਢਾ ਦੇ ਖਿਲਾਫ ਕਥਿਤ ਤੌਰ 'ਤੇ ਝੂਠੀ ਖਬਰ ਫੈਲਾਉਣ ਦੇ ਦੋਸ਼ 'ਚ ਇਕ ਯੂ-ਟਿਊਬ ਚੈਨਲ ਖਿਲਾਫ ਮਾਮਲਾ ਦਰਜ ਕੀਤਾ ਹੈ।

Written by  Aarti -- April 29th 2024 11:21 AM -- Updated: April 29th 2024 11:22 AM
ਲੁਧਿਆਣਾ 'ਚ ਯੂਟਿਊਬਰ ਖਿਲਾਫ FIR ਦਰਜ; ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਖਿਲਾਫ ਝੂਠੀ ਖ਼ਬਰ ਫੈਲਾਉਣ ਦੇ ਲੱਗੇ ਇਲਜ਼ਾਮ

ਲੁਧਿਆਣਾ 'ਚ ਯੂਟਿਊਬਰ ਖਿਲਾਫ FIR ਦਰਜ; ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਖਿਲਾਫ ਝੂਠੀ ਖ਼ਬਰ ਫੈਲਾਉਣ ਦੇ ਲੱਗੇ ਇਲਜ਼ਾਮ

Defaming MP Raghav Chadha: ਪੰਜਾਬ ਦੇ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਪੁੱਤਰ ਵਿਕਾਸ ਪਰਾਸ਼ਰ ਦੀ ਸ਼ਿਕਾਇਤ 'ਤੇ ਸ਼ਿਮਲਾਪੁਰੀ ਥਾਣੇ ਦੀ ਪੁਲਿਸ ਨੇ ਇੱਕ ਯੂਟਿਊਬਰ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਸ਼ਿਕਾਇਤਕਰਤਾ ਵਿਕਾਸ ਦੇ ਅਨੁਸਾਰ, ਯੂਟਿਊਬਰ ਨੇ ਆਪਣੀਆਂ ਵੀਡੀਓਜ਼ ਰਾਹੀਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਰੁੱਧ ਝੂਠੇ ਅਤੇ ਨਿੰਦਣਯੋਗ ਬਿਆਨ ਦਿਖਾਏ ਹਨ।

ਲੁਧਿਆਣਾ ਲੋਕ ਸਭਾ ਸੀਟ ਤੋਂ 'ਆਪ' ਉਮੀਦਵਾਰ ਅਸ਼ੋਕ ਪੱਪੀ ਪਰਾਸ਼ਰ ਦੇ ਬੇਟੇ ਵਿਕਾਸ ਪਰਾਸ਼ਰ ਦੀ ਸ਼ਿਕਾਇਤ 'ਤੇ ਕੈਪੀਟਲ ਟੀਵੀ ਨਾਮ ਦੇ ਯੂ-ਟਿਊਬ ਚੈਨਲ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ 'ਚ ਐੱਫਆਈਆਰ ’ਚ ਸ਼ਿਕਾਇਤ ਦਰਜ ਕਰਵਾਈ ਹੈ। 


ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਕਿ ਚੈਨਲ ਨੇ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਤੁਲਨਾ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨਾਲ ਕੀਤੀ ਅਤੇ ਦਾਅਵਾ ਕੀਤਾ ਕਿ 'ਆਪ' ਨੇ ਚੋਣ ਟਿਕਟਾਂ ਵੇਚੀਆਂ ਹਨ।

ਇਹ ਵੀ ਪੜ੍ਹੋ: ਗੁਰੂ ਹਰ ਸਹਾਏ 'ਚ ਐਨਕਾਊਂਟਰ; ਨਸ਼ਾ ਤਸਕਰਾਂ ਤੇ ਪੁਲਿਸ ਦਰਮਿਆਨ ਚੱਲੀਆਂ ਤਾਬੜਤੋੜ ਗੋਲੀਆਂ

- PTC NEWS

Top News view more...

Latest News view more...