ਪਟਿਆਲਾ 'ਚ ਕਿੰਨੇ ਲੋਕਾਂ ਦਾ ਹੋਇਆ ਟੀਕਾਕਰਨ, ਕੋਰੋਨਾ ਦੇ 578 ਆਏ ਕੇਸ ਸਾਹਮਣੇ

By  Riya Bawa January 19th 2022 09:11 AM

ਪਟਿਆਲਾ: ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇ ਕਿਹਾ ਅੱਜ ਜ਼ਿਲ੍ਹੇ 'ਚ ਟੀਕਾਕਰਨ ਕੈਂਪਾਂ ਵਿੱਚ 23,913 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜ਼ਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 18 ਲੱਖ 91, ਹਜਾਰ 115 ਹੋ ਗਈ ਹੈ। ਅੱਜ ਵੈਕਸੀਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 907 ਹੈ ਜਦ ਕਿ 15 ਤੋਂ 18 ਸਾਲ ਤੱਕ ਦੇ 1123 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ। ਅੱਜ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵੱਲੋਂ ਰਾਧਾ ਸੁਆਮੀ ਸਤਸੰਗ ਘਰ ਰਾਜਪੁਰਾ ਰੋਡ ਵਿਖੇ ਟੀਕਾਕਰਨ ਕੈਂਪ ਦੀ ਸ਼ੁਰੂਆਤ ਕਰਵਾਈ ਗਈ।ਇਸ ਮੌਕੇ ਉਹਨਾਂ ਨਾਲ ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਵੀ ਹਾਜ਼ਰ ਸਨ।

Corona vaccination Cowin app corona vaccine, covid vaccine, कोरोना वैक्सीन, बच्चों की कोरोना वैक्सीन, कोवैक्स, कोविन पोर्टल

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜ਼ਿਲ੍ਹੇ ਵਿੱਚ ਪ੍ਰਾਪਤ 2492 ਕੋਵਿਡ ਰਿਪੋਰਟਾਂ ਵਿਚੋਂ 578 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 221, ਨਾਭਾ 22, ਸਮਾਣਾ 13, ਰਾਜਪੁਰਾ 73, ਬਲਾਕ ਭਾਦਸੋਂ ਤੋਂ 29, ਬਲਾਕ ਕੋਲੀ 30, ਬਲਾਕ ਹਰਪਾਲਪੁਰ ਤੋਂ 36, ਬਲਾਕ ਕਾਲੋਮਾਜਰਾ ਤੋਂ 99, ਦੁਧਨਸਾਧਾ ਤੋਂ 20 ਅਤੇ ਬਲਾਕ ਸ਼ੁਤਰਾਣਾ ਤੋਂ 35 ਕੇਸ ਪਾਏ ਗਏ ਹਨ। ਜਿਸ ਨਾਲ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 58,976 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 875 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 54,408 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 3170 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਸੱਤ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1398 ਹੋ ਗਈ ਹੈ।

Coronavirus India Update: Covid-19 vaccine slots can now be booked via WhatsApp

ਸਿਹਤ ਵਿਭਾਗ ਦੀਆਂ ਟੀਮਾਂ ਜਿੱਲੋ ਜਿਲੇ ਵਿੱਚ ਅੱਜ 2067 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,35,105 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿੱਚੋਂ ਜਿਲ੍ਹਾ ਪਟਿਆਲਾ ਦੇ 58,976 ਕੋਵਿਡ ਪੋਜਟਿਵ, 10,74,471 ਨੈਗੇਟਿਵ ਅਤੇ ਲਗਭਗ 1658 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਕਿ ਕੱਲ ਮਿਤੀ 19 ਜਨਵਰੀ ਦਿਨ ਬੁੱਧਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਪੁਲਿਸ ਲਾਈਨਜ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਐਸ.ਡੀ ਸਕੂਲ ਨਰਸਿੰਗ ਸਕੂਲ, ਸੁਸ਼ੀਲ ਨਾਇਰ ਆਫਿਸ਼ ਬੂਥਨਾਥ ਚੋਂਕ,ਐਸ.ਐਸ.ਜੈਨ ਮਹਾਂਵੀਰ ਸੰਘ ਡੂੰਮਾਂ ਵਾਲੀ ਗਲੀ, ਗੁਰਦੁਆਰਾ ਸਾਹਿਬਜ਼ਾਦਾ ਜੁਝਾਰ ਸਿੰਘ ਜੁਝਾਰ ਨਗਰ, ਮੈਸ. ਭਗਵਾਨ ਦਾਸ ਐਂਡ ਸਨੰਜ ਪੈਟਰੋਲ ਪੰਪ ਦੀ ਮਾਲ, ਸਟਾਰ ਮੈਡੀਸਿਟੀ ਸੁਪਰਸਪੈਸ਼ਿਲਟੀ ਹਸਪਤਾਲ ਅਤੇ ਟਰੋਮਾ ਸੈਂਟਰ ਸਰਹੰਦ ਰੋਡ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ, ਰਾਧਾ ਸੁਆਮੀ ਸਤਸੰਗ ਘਰ ਰਾਜਪੁਰਾ ਰੋਡ, ਨਾਭਾ, ਸਮਾਣਾ-1ਫਤਿਹਪੁਰ, ਸਮਾਣਾ-2 ਕਾਹਨਗੜ, ਰਾਜਪੁਰਾ, ਸਨੌਰ, ਦੇਵੀਗੜ, ਪਾਤੜਾਂ, ਭਾਦਸੋਂ ਦੇ ਰਾਧਾਸੁਆਮੀ ਸਤਸੰਗ ਘਰਾਂ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਫੋਕਲ ਪੁਆਇੰਟ,ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ 2,ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਦੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

Bihar: Nurse injects empty syringe to ‘vaccinate’ man in Saran ,nurse suspendedਇਸ ਤੋਂ ਇਲਾਵਾ 15 ਤੋਂ 18 ਸਾਲ ਦੇ ਬੱਚਿਆਂ ਦਾ ਕੌਵੈਕਸੀਨ ਨਾਲ ਰਾਧਾ ਸੁਆਮੀ ਘਰਾਂ ਵਿੱਚ ਲਗਾਏ ਜਾ ਰਹੇ ਕੈਂਪਾ, ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਮਾਤਾ ਕੁਸ਼ਲਿਆ ਹਸਪਤਾਲ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਕਮਿੳਨਿਟੀ ਸਿਹਤ ਕੇਂਦਰ ਭਾਦਸੋਂ, ਦੁਧਨਸਾਧਾ,ਕਾਲੋਮਾਜਰਾ, ਸ਼ੁਤਰਾਣਾਂ, ਪ੍ਰਾਇਮਰੀ ਸਿਹਤ ਕੇਂਦਰ ਹਰਪਾਲਪੁਰ ਅਤੇ ਕੌਲੀ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਇਹਨਾਂ ਉਪਰੋਕਤ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।

ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:

-PTC News

Related Post