ਕੋਰੋਨਾ ਦੇ 2714 ਨਵੇਂ ਮਾਮਲੇ ਆਏ ਸਾਹਮਣੇ, 72 ਦੀ ਮੌਤ ਹੋਈ

By  Jagroop Kaur April 5th 2021 10:06 PM

ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਉਥੇ ਹੀ ਦਿਨ ਬਦਿਨ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧੇ ਵਿਚ ਅੱਜ ਯਾਨੀ ਕਿ ਦਿਨ ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਦੇ 2714 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 72 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 254152 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 7155 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 26605 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2714 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6101688 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 390, ਜਲੰਧਰ 370, ਐਸ. ਏ. ਐਸ. ਨਗਰ 452, ਪਟਿਆਲਾ 177, ਅੰਮ੍ਰਿਤਸਰ 202, ਹੁਸ਼ਿਆਰਪੁਰ 195, ਬਠਿੰਡਾ 112, ਗੁਰਦਾਸਪੁਰ 98, ਕਪੂਰਥਲਾ 142, ਐਸ. ਬੀ. ਐਸ. ਨਗਰ 41, ਪਠਾਨਕੋਟ 35, ਸੰਗਰੂਰ 54, ਫਿਰੋਜ਼ਪੁਰ 22, ਰੋਪੜ 39, ਫਰੀਦਕੋਟ 84, ਫਾਜ਼ਿਲਕਾ 22, ਸ੍ਰੀ ਮੁਕਤਸਰ ਸਾਹਿਬ 22, ਫਤਿਹਗੜ੍ਹ ਸਾਹਿਬ 73, ਤਰਨਤਾਰਨ 85, ਮੋਗਾ 34, ਮਾਨਸਾ 30 ਅਤੇ ਬਰਨਾਲਾ 'ਚ 35 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।Coronavirus India : Daily case count crosses one lakh for the first time, past previous high of 97,894 casesਉੱਥੇ ਹੀ ਸੂਬੇ 'ਚ ਅੱਜ 72 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 5, ਬਰਨਾਲਾ 1, ਫਤਿਹਗੜ੍ਹ ਸਾਹਿਬ 2, ਫਿਰੋਜ਼ਪੁਰ 4, ਗੁਰਦਾਸਪੁਰ 8, ਹੁਸ਼ਿਆਰਪੁਰ 11, ਜਲੰਧਰ 7, ਕਪੂਰਥਲਾ 7, ਲੁਧਿਆਣਾ 8, ਐੱਸ.ਏ.ਐੱਸ ਨਗਰ 5, ਸ੍ਰੀ ਮੁਕਤਸਰ ਸਾਹਿਬ 1 ਪਠਾਨਕੋਟ 1, ਪਟਿਆਲਾ 4, ਸੰਗਰੂਰ 1, ਐੱਸ.ਬੀ.ਐੱਸ ਨਗਰ 6 ਅਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।'May go for stricter curbs if coronavirus situation in Punjab doesn't improve'ਜ਼ਿਕਰਯੋਗ ਹੈ ਕਿ ਇੰਝ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਤੇ ਪੰਜਾਬ ਦੇ ਵੱਖ ਵੱਖ ਸੂਬਿਆਂ 'ਚ ਸਖਤੀ ਵੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਟੀਕਾਕਰਨ 'ਚ ਵੀ ਵਾਧਾ ਕੀਤਾ ਜਜਾ ਰਿਹਾ ਹੈ ਤਾਂ ਜੋ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘਟੈ ਜਾ ਸਕੇ ਅਤੇ ਇਸ ਨਾਮੁਰਾਦ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ।

Related Post