ਮੋਹਾਲੀ ਨੇੜਲੇ ਪਿੰਡ ਜਵਾਹਰਪੁਰ ਵਿਖੇ ਕੋਰੋਨਾ ਪੀੜਤ ਪੰਚ ਦੇ ਪਿਉ, ਭਰਾ ਅਤੇ ਪਤਨੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ 

By  Shanker Badra April 6th 2020 06:05 PM -- Updated: April 6th 2020 06:06 PM

ਮੋਹਾਲੀ ਨੇੜਲੇ ਪਿੰਡ ਜਵਾਹਰਪੁਰ ਵਿਖੇ ਕੋਰੋਨਾ ਪੀੜਤ ਪੰਚ ਦੇ ਪਿਉ, ਭਰਾ ਅਤੇ ਪਤਨੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ:ਮੋਹਾਲੀ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਹਾਹਾਕਾਰ ਮਚਾ ਦਿੱਤੀ ਹੈ। ਮੋਹਾਲੀ ਦੇ ਪਿੰਡ ਜਵਾਹਰਪੁਰ ਦੇ ਕੋਰੋਨਾ ਪੀੜਤ ਪੰਚ ਦੇ ਪਿਉ, ਭਰਾ ਅਤੇ ਪਤਨੀ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਓਥੇ 24 ਲੋਕਾਂ ਦੇ ਸੈਂਪਲ ਲਏ ਗਏ ਸਨ,ਜਿਨ੍ਹਾਂ 'ਚੋਂ 3 ਪਾਜ਼ੀਟਿਵ ਆਏ ਹਨ ਅਤੇ 21 ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਲ੍ਹੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 19 ਹੋ ਗਈ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਮੋਹਾਲੀ ਦੇ ਇਲਾਕਾ ਡੇਰਾ ਬੱਸੀ ਅਧੀਨ ਪੈਂਦੇ ਪਿੰਡ ਜਵਾਹਰਪੁਰ ਦੇ 45 ਸਾਲਾਂਪੰਚ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਨੌਜਵਾਨ ਨੇ ਪੂਰੇ ਪਿੰਡ ਨੂੰ ਸੈਨੀਟੇਸ਼ਨ ਕਰਨ ਲਈ ਵੀ ਪਿਛਲੇ ਹਫ਼ਤੇ ਮੀਟਿੰਗ ਕੀਤੀ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਕਾਂਤਵਾਸ ਰਹਿਣ ਦੀ ਹਦਾਇਤ ਕਰ ਦਿੱਤੀ ਸੀ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 79 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19 , ਮੋਹਾਲੀ -19 , ਹੁਸ਼ਿਆਰਪੁਰ -7, ਜਲੰਧਰ -6 , ਅੰਮ੍ਰਿਤਸਰ -9 , ਲੁਧਿਆਣਾ -6 , ਮਾਨਸਾ -3 , ਰੋਪੜ -3 ,  ਫਰੀਦਕੋਟ-1, ਪਠਾਨਕੋਟ- 1 ,ਬਰਨਾਲਾ -1 , ਕਪੂਰਥਲਾ -1 , ਫਤਿਹਗੜ੍ਹ ਸਾਹਿਬ -2 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 8 ਮੌਤਾਂ ਹੋ ਚੁੱਕੀਆਂ ਹਨ।

-PTCNews

Related Post