ਬਾਜਪਾ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਦੇ ਸਮਾਜਿਕ ਬਾਈਕਾਟ ਦਾ ਐਲਾਨ
Jagroop Kaur
January 10th 2021 07:19 PM
ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦੇ ਭਾਜਪਾ ਲੀਡਰ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਦੀ ਬੈਠਕ ਹੋਈ , ਜਿਸ ਤੋਂ ਬਾਅਦ ਬਾਹਰ ਆਕੇ ਬਾਅਦ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕਾਨੂੰਨ ਵਾਪਸ ਕਰਾਉਣ ਦੀ ਜ਼ਿੱਦ ਛੱਡਣੀ ਚਾਹੀਦੀ ਹੈ। ਕਿਸਾਨ ਦਾ ਭਲਾ ਸਰਕਾਰ ਕਰਨ ਨੂੰ ਤਿਆਰ ਹੈ। ਇਸ ਦੇ ਨਾਲ ਹੀ ਜਿਆਣੀ ਨੇ ਇਹ ਵੀ ਕਿਹਾ ਕਿ "ਇਹ ਲੀਡਰਹੀਣ ਅੰਦੋਲਨ ਹੈ। ਇਸ ਅੰਦੋਲਨ ਦੇ 40 ਬੰਦਿਆਂ 'ਚ ਕੋਈ ਲੀਡਰ ਨਹੀਂ ਹੈ। ਫੈਸਲਾ ਲੈਣ ਦੀ ਕੋਈ ਤਾਕਤ ਉਨ੍ਹਾਂ ਕੋਲ ਨਹੀਂ ਹੈ।ਇਸ ਦੇ ਨਾਲ ਹੀ ਹਰਜੀਤ ਗਰੇਵਾਲ ਵੱਲੋਂ ਵੀ ਟਿੱਪਣੀ ਕੀਤੀ ਗਈ ਉਹਨਾਂ ਕਿਹਾ ਕਿ ਇਥੇ ਕਾਮਰੇਡ ਜੁੜ ਗਏ ਹਨ। ਕਿਸਾਨਾਂ ਨੂੰ ਕਾਮਰੇਡਾਂ ਤੋਂ ਵੱਖ ਹੋ ਕੇ ਆਪਣੇ ਹਿੱਤ ਦੀ ਗੱਲ ਕਰਨੀ ਪਵੇਗੀ। ਹਰਜੀਤ ਸਿੰਘ ਗਰੇਵਾਲ ਨੇ ਕਿਹਾ, "ਮੋਦੀ ਜੀ ਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ। ਉਹ ਮਜ਼ਬੂਤ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੂੰ ਅੰਦੋਲਨ ਦੌਰਾਨ ਹੋਈਆਂ ਸਾਰੀਆਂ ਮੌਤਾਂ ਬਾਰੇ ਪਤਾ ਹੈ ।