IND vs WI : ਤੀਜੇ ਮੈਚ 'ਚ ਵੈਸਟਇੰਡੀਜ਼ ਨੂੰ 4 ਵਿਕਟਾਂ ਨਾਲ ਹਰਾ ਭਾਰਤ ਨੇ ਜਿੱਤੀ ਸੀਰੀਜ਼

By  Jashan A December 23rd 2019 10:25 AM

IND vs WI : ਤੀਜੇ ਮੈਚ 'ਚ ਵੈਸਟਇੰਡੀਜ਼ ਨੂੰ 4 ਵਿਕਟਾਂ ਨਾਲ ਹਰਾ ਭਾਰਤ ਨੇ ਜਿੱਤੀ ਸੀਰੀਜ਼,ਨਵੀਂ ਦਿੱਲੀ: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਕਟਕ ਦੇ ਬਾਰਾਬਤੀ ਸਟੇਡੀਅਮ ‘ਚ ਖੇਡਿਆ ਗਿਆ ਸੀਰੀਜ਼ ਦੇ ਆਖਰੀ ਮੁਕਾਬਲੇ 'ਚ ਵੱਡੀ ਜਿੱਤ ਹਾਸਲ ਕਰਕੇ ਤਿੰਨ ਮੈਚਾਂ ਦੀ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿਆ ਹੈ।

ਵੈਸਟਇੰਡੀਜ਼ ਨੇ ਨਿਕੋਲਸ ਪੂਰਨ (89) ਤੇ ਕਪਤਾਨ ਕੀਰੋਨ ਪੋਲਾਰਡ (ਅਜੇਤੂ 74) ਦੀਆਂ ਧਮਾਕੇਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਤੇ ਉਨ੍ਹਾਂ ਵਿਚਾਲੇ ਪੰਜਵੀਂ ਵਿਕਟ ਲਈ 135 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਦੀ ਬਦੌਲਤ 50 ਓਵਰਾਂ 'ਚ 5 ਵਿਕਟਾਂ 'ਤੇ 315 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ, ਜਦਕਿ ਭਾਰਤ ਨੇ 48.4 ਓਵਰਾਂ ਵਿਚ 6 ਵਿਕਟਾਂ 'ਤੇ 316 ਦੌੜਾਂ ਬਣਾ ਕੇ ਜਿੱਤ ਤੇ ਸੀਰੀਜ਼ ਆਪਣੇ ਨਾਂ ਕਰ ਲਈ।

ਹੋਰ ਪੜ੍ਹੋ: ਜਲੰਧਰ: ਆਸਟ੍ਰੇਲੀਆ 'ਚ ਇਸ ਵੇਟ ਲਿਫਟਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ਗੋਲਡ ਮੈਡਲ

https://twitter.com/BCCI/status/1208784983562702853?s=20

ਇਸ ਮੈਚ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ , ਲੋਕੇਸ਼ ਰਾਹੁਲ, ਉਪ ਕਪਤਾਨ ਰੋਹਿਤ ਸ਼ਰਮਾ ਤੇ ਹੇਠਲੇ ਕ੍ਰਮ ਵਿਚ ਰਵਿੰਦਰ ਜਡੇਜਾ ਤੇ ਸ਼ਾਰਦੁਲ ਠਾਕੁਰ ਦੇ ਉਪਯੋਗੀ ਯੋਗਦਾਨ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਵੱਡੇ ਸਕੋਰ ਵਾਲੇ ਤੀਜੇ ਤੇ ਆਖਰੀ ਵਨ ਡੇ ਮੈਚ 'ਚ ਜਿੱਤ ਹਾਸਲ ਕੀਤੀ।

https://twitter.com/BCCI/status/1208801199048183808?s=20

-PTC News

Related Post