ਚੀਨ 'ਚ ਰੈਂਪ ਪੁਲ ਡਿੱਗਣ ਕਾਰਨ 4 ਲੋਕਾਂ ਦੀ ਮੌਤ, 8 ਜ਼ਖ਼ਮੀ

By  Riya Bawa December 19th 2021 12:47 PM -- Updated: December 19th 2021 12:52 PM

ਬੀਜਿੰਗ: ਚੀਨ ਦੇ ਹੁਬੇਈ ਪ੍ਰਾਂਤ ਦੇ ਐਜ਼ੋ ਸ਼ਹਿਰ ਵਿੱਚ ਇੱਕ ਰੈਂਪ ਪੁਲ ਦਾ ਹਿੱਸਾ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਲੋਕ ਜ਼ਖ਼ਮੀ ਹੋਏ ਹਨ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਸ਼ਨੀਵਾਰ ਦੁਪਹਿਰ 3.36 ਵਜੇ ਵਾਪਰਿਆ, ਜਦੋਂ ਐਕਸਪ੍ਰੈਸ ਵੇਅ 'ਤੇ ਇਕ ਰੈਂਪ ਬ੍ਰਿਜ ਦਾ ਇਕ ਹਿੱਸਾ ਡਿੱਗ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਪੁਲ 'ਤੇ ਤਿੰਨ ਟਰੱਕ ਡਿੱਗ ਗਏ ਅਤੇ ਇਕ ਕਾਰ ਟੁੱਟੇ ਹੋਏ ਸਿੰਗਲ-ਕਾਲਮ ਪੁਲ ਦੇ ਹੇਠਾਂ ਕੁਚਲੀ ਗਈ, ਜਿਸ ਨਾਲ ਐਕਸਪ੍ਰੈੱਸਵੇਅ ਦੀ ਦੋ-ਪਾਸੜ ਆਵਾਜਾਈ ਬੰਦ ਹੋ ਗਈ।

ਮਿਲੀ ਜਾਣਕਾਰੀ ਦੇ ਮੁਤਾਬਿਕ ਜਦੋਂ ਇਹ ਹਾਦਸਾ ਵਾਪਰਿਆ ਤਾਂ ਪੁਲ 'ਤੇ ਅਣਪਛਾਤੀ ਗਿਣਤੀ ਵਿਚ ਲੋਕ ਕੰਮ ਕਰ ਰਹੇ ਸਨ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ 198 ਟਨ ਭਾਰ ਵਾਲਾ ਓਵਰਲੋਡ ਟਰੱਕ ਡਿੱਗਣ ਸਮੇਂ ਦੋ ਟੁਕੜਿਆਂ ਵਿੱਚ ਟੁੱਟ ਗਿਆ, ਜਿਸ ਨਾਲ ਦੋ ਹੋਰ ਵਾਹਨ ਹੇਠਾਂ ਡਿੱਗ ਗਏ।

4 killed, 8 injured in China bridge collapse 4 killed, 8 injured in China bridge collapse

-PTC News

Related Post