ਚੰਬਾ 'ਚ ਵਾਪਰਿਆ ਹਾਦਸਾ, ਅੱਗ ਲੱਗਣ ਨਾਲ ਘਰ ਦੇ ਜੀਆਂ ਸਣੇ ਪਸ਼ੂ ਹੋਏ ਸੜ ਕੇ ਸੁਆਹ

By  Jagroop Kaur March 29th 2021 03:09 PM

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੀਆਂ ਖੁਸ਼ੀਆਂ ਉਸ ਵੇਲੇ ਉਝੜ ਗਈਆਂ ਜਦ ਇਕ ਘਰ ’ਚ ਅੱਗ ਲੱਗਣ ਕਾਰਨ 4 ਜੀਆਂ ਦੀ ਸੜ ਕੇ ਮੌਤ ਹੋ ਗਈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਸੁਇਲਾ ਪਿੰਡ ਵਿਚ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਅੱਗ ’ਚ ਝੁਲਸ ਕੇ ਕੁਝ ਪਸ਼ੂਆਂ ਦੀ ਵੀ ਮੌਤ ਹੋਈ ਹੈ।

Himachal Pradesh: Two children burnt alive in Chamba house fire | Shimla  News - Times of India

READ MORE : ਮਲੋਟ ਬੰਦ ਕਰਵਾਉਣ ਨੂੰ ਲੈਕੇ ਪੁਲਿਸ ਤੇ ਕਿਸਾਨ ਆਗੂ ਆਹਮੋ ਸਾਹਮਣੇ,…

ਜਾਣਕਾਰੀ ਮੁਤਾਬਕ ਪਰਿਵਾਰ 'ਚ ਦੋ ਬੱਚਿਆਂ ਸਮੇਤ 4 ਲੋਕਾਂ ਦੀ ਦੱਮ ਘੁਟਣ ਨਾਲ ਮੌਤ ਹੋ ਗਈ । ਇਸਦੇ ਨਾਲ ਹੀ ਘਰ 'ਚ 9 ਪਸ਼ੂ ਵੀ ਅੱਗ ਦੀ ਲਪੇਟ 'ਚ ਆ ਗਏ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ । ਅੱਗ ਲੱਗਣ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ।ਉਥੇ ਹੀ ਸੀ.ਐੱਮ ਜੈ ਰਾਮ ਠਾਕੁਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ । ਮ੍ਰਿਤਕਾਂ ਦੋ ਪਹਿਚਾਣ ਦੇਸਰਾਜ(30), ਉਸਦੀ ਪਤਨੀ ਢੋਲਮਾ (25), ਅਤੇ 2 ਬੱਚੇ ਸ਼ਾਮਿਲ ਸੀ ।

Also Read | Farmers burn copies of farm laws on occasion of ‘Holika Dahan’

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਟਵੀਟ ਕਰ ਕੇ ਇਸ ਘਟਨਾ ’ਚ ਪਰਿਵਾਰਕ ਮੈਂਬਰਾਂ ਦੀ ਮੌਤ ’ਤੇ ਦੁੱਖ਼ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਨੇ ਲਿਖਿਆ ਕਿ ਤੀਸਾ ਦੇ ਸੁਇਲਾ ਪਿੰਡ ਸਥਿਤ ਇਕ ਘਰ ਵਿਚ ਅੱਗ ਲੱਗਣ ਕਾਰਨ ਪਰਿਵਾਰ ਦੇ 4 ਜੀਅਾਂ ਅਤੇ ਪਸ਼ੂਆਂ ਦੀ ਅਚਾਨਕ ਮੌਤ ਦੀ ਦੁਖ਼ਦਾਈ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਪਰਮਾਤਮਾ ਮਰਹੂਮ ਆਤਮਾਵਾਂ ਨੂੰ ਆਪਣੇ ਚਰਨਾਂ ਵਿਚ ਸਥਾਨ ਅਤੇ ਪਰਿਵਾਰਾਂ ਨੂੰ ਹੌਂਸਲਾ ਪ੍ਰਦਾਨ ਕਰੇ।House Caught Fire at Garima of Bharmour in chamba district

ਫਿਲਹਾਲ ਹਦੇਸੇ ਦੇ ਕਾਰਨਾਂ ਦਾ ਪਤਾ ਨਹੀਂ ਲਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਇਸ ਹਾਦਸੇ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ ਹੈ।

Related Post