ਖੋਪੜੀ ਅਤੇ ਖੂਨ ਨਾਲ ਲਿੱਬੜੇ ਕੱਪੜਿਆਂ ਨਾਲ ਮਿਲੀ 4 ਸਾਲਾ ਬੱਚੀ ਦੀ ਲਾਸ਼, ਕਤਲ ਦਾ ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ!

By  Joshi November 2nd 2017 02:22 PM -- Updated: November 2nd 2017 02:26 PM

ਪਟਿਆਲਾ ਵਿਖੇ ਅੱਠ ਦਿਨ ਪਹਿਲਾਂ 4 ਸਾਲਾ ਬੱਚੀ ਦੇ ਅਗਵਾ ਹੋਣ ਦੀ ਖਬਰ ਨੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਕੇ ਰੱਖ ਦਿੱਤਾ ਸੀ। ਹੁਣ, ਪਟਿਆਲਾ ਪੁਲਿਸ ਵੱਲੋਂ 4 ਸਾਲਾ ਬੱਚੀ ਕੋਮਲ ਦੀ ਖੋਪੜੀ ਅਤੇ ਖੂਨ ਨਾਲ ਲਿੱਬੜੇ ਕੱਪੜੇ ਐੱਨ. ਆਈ. ਐੱਸ. ਦੇ ਇਕ ਸੁੰਨਸਾਨ ਇਲਾਕੇ 'ਚੋਂ ਬਰਾਮਦ ਕਰ ਲਏ ਗਏ ਹਨ। ਇਹ ਕੱਪੜੇ ਰਾਮ ਸਿੰਘ ਦੀ ਨਿਸ਼ਾਨਦੇਹੀ 'ਤੇ ਬਰਾਮਦ ਕੀਤੇ ਗਏ ਹਨ। 4 year old killed for revenge in Punjab, Punjab police arrests guiltyਇਹ ਏਰੀਆ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਦੀ ਕੰਧ ਦੇ ਨਾਲ ਦਾ ਇਲਾਕਾ ਹੈ ਅਤੇ ਸੁੰਨਸਾਨ ਹੋਣ ਕਾਰਨ ਇੱਥੇ ਕੋਈ ਜ਼ਿਆਦਾ ਲੋਕ ਆਉਂਦੇ ਜਾਂਦੇ ਵੀ ਨਹੀਂ ਹਨ। ਪੁਲਿਸ ਨੂੰ ਬਰਾਮਦ ਹੋਈਆਂ ਸਿਰ ਦੀ ਖੋਪੜੀ ਅਤੇ ਹੋਰ ਹੱਡੀਆਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। 4 year old killed for revenge in Punjab, Punjab police arrests guilty ਰਾਮ ਸਿੰਘ ਨੂੰ ਪਟਿਆਲਾ ਪੁਲਸ ਵੱਲੋਂ ਕੱਲ ਯੂ.ਪੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਇਹ ਜਾਣਕਾਰੀ ਐੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਨੇ ਦਿੱਤੀ। ਪੁੱਛਗਿਛ ਦੌਰਾਨ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਕਿਹਾ ਕਿ ਕੋਮਲ ਨੂੰ ਉਸ ਨੇ ਹੀ ਅਗਵਾ ਕੀਤਾ ਸੀ। ਬੱਚੀ ਨੂੰ ਮਾਰ ਕੇ ਦੋਸ਼ੀ ਵੱਲੋਂ ਐੱਨ. ਆਈ. ਐੱਸ. ਦੇ ਸੁੰਨਸਾਨ ਇਲਾਕੇ ਵਿਚ ਸੁੱਟ ਦਿੱਤਾ ਗਿਆ ਸੀ।ਬੱਚੀ ਦਾ ਪਿੰਜਰ ਅਤੇ ਕੱਪੜੇ ਤਹਿਸੀਲਦਾਰ ਰਣਜੀਤ ਸਿੰਘ ਦੀ ਹਾਜ਼ਰੀ 'ਚ ਬਰਾਮਦ ਕਰ ਲਏ ਗਏ ਹਨ। 4 year old killed for revenge in Punjab, Punjab police arrests guilty ਹੈਰਾਨ ਕਰ ਦੇਣ ਵਾਲਾ ਹੈ ਕਤਲ ਦਾ ਕਾਰਨ: 4 year old killed for revenge in Punjab: ਦਰਅਸਲ, ਕਥਿਤ ਦੋਸ਼ੀ ਰਾਮ ਸਿੰਘ ਅਤੇ ਲੜਕੀ ਦਾ ਪਿਤਾ ਜਗਰਾਮ ਸਿੰਘ ਗੁਆਂਢੀ ਸਨ ਅਤੇ ਦੋਵਾਂ ਵੱਲੋਂ ਅਕਸਰ ਇਕੱਠੇ ਦਾਰੂ ਪੀਤੀ ਜਾਂਦੀ ਸੀ। ਇਸ ਦੌਰਾਨ ਕਈ ਵਾਰ ਉਹਨਾਂ ਦਾ ਝਗੜਾ ਵੀ ਹੋਇਆ ਸੀ ਅਤੇ  ਜਗਰਾਮ ਸਿੰਘ ਨੇ ਰਾਮ ਸਿੰਘ ਦੀ ਕੁੱਟਮਾਰ ਵੀ ਕੀਤੀ ਸੀ। ਰਾਮ ਸਿੰਘ ਇਸਦਾ ਬਦਲਾ ਲੈਣਾ ਚਾਹੁੰਦਾ ਸੀ ਜਿਸਦੇ ਚੱਲਦਿਆਂ ਉਸਨੇ ਬੱਚੀ ਨੂੰ ਅਗਵਾ ਕਰ ਲਿਆ ਸੀ। ਪਰ ਇਸ ਦੌਰਾਨ ਉਸਨੂੰ ਕਿਸੇ ਵਿਅਕਤੀ ਨੇ ਦੇਖ ਲਿਆ ਸੀ। ਡਰ ਦੇ ਮਾਰੇ ਰਾਮ ਸਿੰਘ ਨੇ ਕੋਮਲ ਦੇ ਸਿਰ ਵਿਚ ਕਿਸੇ ਭਾਰੀ ਚੀਜ਼ ਨਾਲ ਹਮਲਾ ਕੀਤਾ ਅਤੇ ਉਸਨੂੰ ਮਾਰ ਦਿੱਤਾ। ਕਤਲ ਤੋਂ ਬਾਅਦ ਰਾਮ ਸਿੰਘ ਨੇ ਲਾਸ਼ ਨੂੰ ਐੱਨ. ਆਈ. ਐੱਸ. ਦੇ ਸੁੰਨਸਾਨ ਇਲਾਕੇ ਵਿਚ ਸੁੱਕੇ ਦਰੱਖਤਾਂ ਵਿਚਕਾਰ ਸੁੱਟ ਦਿੱਤਾ ਅਤੇ ਆਪ ਵਾਪਸ ਆ ਗਿਆ। ਤੁਹਾਨੂੰ ਦੱਸ ਦੇਈਏ ਕਿ ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਨੂੰ ਚਕਮਾ ਦੇਣ ਲਈ ਇਹ ਵਿਅਕਤੀ ਪੁਲਿਸ ਦੇ ਨਾਲ ਹੀ ਘੁੰਦਾ ਰਿਹਾ ਪਰ ਬਾਅਦ 'ਚ ਉਹ ਗਾਇਬ ਹੋ ਗਿਆ ਸੀ। ਜਾਂਚ ਦੌਰਾਨ ਐੱਸ. ਪੀ. ਸਿਟੀ ਅਨੁਸਾਰ ਉਹਨਾਂ ਨੇ ਦੇਖਿਆ ਕਿ ਸਾਰੇ ਵਿਅਕਤੀ ਮੌਜੂਦ ਸਨ ਪਰ ਰਾਮ ਸਿੰਘ ਦਾ ਕੋਈ ਅਤਾ ਪਤਾ ਨਹੀਂ ਸੀ। ਫਿਰ ਉਸ ਨੂੰ ਲੱਭ ਲਿਆਉਣ ਲਈ ਇੱਕ ਟੀਮ ਨੂੰ ਉੱਤਰ ਪ੍ਰਦੇਸ਼ ਭੇਜਿਆ ਗਿਆ ਜਿੱਥੇ ਰਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਰ ਰਾਮ ਸਿੰਘ ਦੀ ਨਿਸ਼ਾਨਦੇਹੀ 'ਤੇ ਬੱਚੀ ਦੇ ਖੂਨ ਨਾਲ ਲੱਥਪੱਥ ਕੱਪੜੇ ਅਤੇ ਖੋਪੜੀ ਬਰਾਮਦ ਕੀਤੀ ਗਈ ਸੀ। ਲਾਸ਼ ਦੀ ਸ਼ਨਾਖਤ ਕਰਨ ਵੇਲੇ ਮ੍ਰਿਤਕ ਦੀ ਮਾਂ ਭੁੱਬਾਂ ਮਾਰ ਕੇ ਰੋ ਪਈ ਅਤੇ ਉਸਨੇ ਕਾਤਲ ਨੂੰ ਫਾਂਸੀ 'ਤੇ ਲਟਕਾਉਣ ਦੀ ਮੰਗ ਕੀਤੀ। ਉਹ ਬਾਰ ਬਾਰ ਪੁਲਿਸ ਵਾਲਿਆਂ ਦੇ ਹੱਥ ਜੋੜ੍ਹ ਕੇ ਵਾਸਤਾ ਪਾਉਂਦੀ ਰਹੀ ਕਿ ਉਸ ਦੀ ਬੱਚੀ ਦੇ ਕਾਤਲ ਨੂੰ ਫਾਂਸੀ 'ਤੇ ਲਟਕਾ ਦਿਓ। —PTC News

Related Post