ਦੁੱਖਦਾਈ : ਇਕ ਹੀ ਪਰਿਵਾਰ 'ਚ ਹੋਈਆਂ ਮੌਤਾਂ ,ਅੰਤਿਮ ਵਿਦਾਈ ਦਿੰਦੇ ਕੁਰਲਾ ਉੱਠਿਆ ਪੂਰਾ ਕਸਬਾ

By  Jagroop Kaur June 9th 2021 04:31 PM

ਰਾਜਸਥਾਨ 'ਚ ਬੀਕਾਨੇਰ ਜ਼ਿਲੇ ਦੇ ਸ਼੍ਰੀਡੂੰਗਰਗੜ੍ਹ ਤਹਿਸੀਲ ਦਾ ਆਡਸਰਬਾਸ ਕਸਬੇ 'ਚ ਇਕ ਹੀ ਘਰੋਂ 5 ਅਰਥੀਆਂ ਉੱਠਣ ਨਾਲ ਕਸਬੇ 'ਚ ਮਾਤਮ ਛਾ ਗਿਆ। ਕਸਬੇ ਦੇ ਲੋਕਾਂ ਨੇ ਗਮਗੀਨ ਮਾਹੌਲ 'ਚ ਇਕ ਹੀ ਪਰਿਵਾਰ ਦੇ 5 ਲੋਕਾਂ ਨੂੰ ਅੰਤਿਮ ਵਿਦਾਈ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਕੈਂਪਰ ਅਤੇ ਕਾਰ ਦੀ ਟੱਕਰ 'ਚ ਮੈਨਾ ਦੇਵੀ (45), ਗਾਇਤਰੀ ਦੇਵੀ (40) ਅਤੁਲ (27) ਅਤੇ ਸਵਿਤਾ ਦੀ ਮੌਤ ਹੋ ਗਈ।

Read More : 9 ਬੱਚਿਆਂ ਨੂੰ ਜਨਮ ਦੇਣ ਵਾਲੀ ਮਹਿਲਾ ਦਾ ਇੱਕ ਮਹੀਨੇ ‘ਚ ਟੁੱਟਿਆ ਰਿਕਾਰਡ

ਬੀਮਾਰ ਅਤੇ ਪੀ.ਬੀ.ਐੱਮ. ਹਸਪਤਾਲ 'ਚ ਦਾਖ਼ਲ ਮੈਨਾ ਦੇਵੀ ਦੇ ਪਤੀ ਲਾਲਚੰਦ ਸੈਨੀ ਹਾਦਸੇ ਨੂੰ ਸਹਿਨ ਨਹੀਂ ਕਰ ਸਕੇ ਅਤੇ ਉਨ੍ਹਾਂ ਨੇ ਵੀ ਦਮ ਤੋੜ ਦਿੱਤਾ। ਉਨ੍ਹਾਂ ਦੇ ਪਰਿਵਾਰ ਦੇ ਇਹ ਮੈਂਬਰ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਹਸਪਤਾਲ 'ਚ ਉਨ੍ਹਾਂ ਦਾ ਹਾਲ ਪੁੱਛਣ ਲਈ ਸ਼੍ਰੀਡੂੰਗਰਗੜ੍ਹ ਤੋਂ ਬੀਕਾਨੇਰ ਲਈ ਰਵਾਨਾ ਹੋਏ ਸਨ ਅਤੇ ਸੜਕ ਹਾਦਸਾ ਹੋ ਗਿਆ

Read More : ਧੋਖਾਧੜੀ ਮਾਮਲੇ ‘ਚ ਫਸੀ ਮਹਾਤਮਾ ਗਾਂਧੀ ਦੀ ਪੜਪੋਤੀ, ਅਦਾਲਤ ਨੇ ਸੁਣਾਈ ਸੱਤ ਸਾਲ ਦੀ…

ਸਾਰੀਆਂ ਲਾਸ਼ਾਂ ਰਾਤ ਨੂੰ ਹੀ ਘਰ ਪਹੁੰਚੀਆਂ ਅਤੇ ਰਾਤ ਨੂੰ ਸਾਰਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਘਟਨਾ ਨਾਲ ਗਮਗੀਨ ਲੋਕਾਂ ਨੇ ਬੁੱਧਵਾਰ ਸਵੇਰੇ ਬਜ਼ਾਰ ਵੀ ਬੰਦ ਰੱਖੇ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋਣ 'ਤੇ ਡੂੰਘ ਦੁਖ ਜਤਾਇਆ ਹੈ। ਗਹਿਲੋਤ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਇਕ ਹੀ ਪਰਿਵਾਲ ਦੇ 5 ਲੋਕਾਂ ਦੀ ਮੌਤ ਬੇਹੱਦ ਦੁਖਦ ਹੈ। ਮੇਰੀ ਹਮਦਰਦੀ ਪਰਿਵਾਰ ਨਾਲ ਹੈ, ਈਸ਼ਵਰ ਉਨ੍ਹਾਂ ਨੂੰ ਇਲ ਬੇਹੱਦ ਔਖੇ ਸਮੇਂ 'ਚ ਸੰਬਲ ਦੇਵੇ, ਮਰਹੂਮਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।

Related Post