ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੇ 6 ਯੂਨਿਟ ਹੋਏ ਬੰਦ, 1770 ਮੈਗਾਵਾਟ ਦਾ ਘਾਟਾ

By  Ravinder Singh June 13th 2022 11:33 AM -- Updated: June 13th 2022 03:33 PM

ਪਟਿਆਲਾ :

ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਬਿਜਲੀ ਦੀ ਮੰਗ ਵੱਧਣ ਲੱਗੀ ਹੈ ਤਾਂ ਥਰਮਲ ਪਲਾਂਟਾਂ ਦੇ ਯੂਨਿਟ ਵੀ ਜਵਾਬ ਦੇਣ ਲੱਗੇ ਹਨ। ਅੱਜ ਦੋ ਸਰਕਾਰੀ ਥਰਮਲ ਪਲਾਂਟਾਂ ਦੇ 6 ਯੂਨਿਟ ਤੇ ਨਿੱਜੀ ਥਰਮਲਾਂ ਦੇ 2 ਯੂਨਿਟ ਬੰਦ ਹੋ ਗਏ ਹਨ। ਝੋਨੇ ਦੇ ਸੀਜ਼ਨ ਵਿੱਚ ਥਰਮਲ ਪਲਾਂਟਾਂ ਦਾ ਜਵਾਬ ਦੇਣਾ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ।


ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੇ 6 ਯੂਨਿਟ ਹੋਏ ਬੰਦ1770 ਮੈਗਾਵਾਟ ਦਾ ਘਾਟਾ

ਪੜਾਅਵਾਰ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ। ਇਸ ਦਰਮਿਆਨ ਥਰਮਲ ਪਲਾਂਟ ਦੇ ਯੂਨਿਟ ਜਵਾਬ ਦੇ ਰਹੇ ਹਨ। ਇਨ੍ਹਾਂ ਵਿੱਚ ਰੋਪੜ ਤੇ ਲਹਿਰਾ ਮੁਹੱਬਤ ਪਲਾਂਟ ਦੇ 210-210 ਮੈਗਾਵਾਟ ਸਮਰੱਥਾ ਵਾਲੇ 4 ਤੇ ਤਲਵੰਡੀ ਸਾਬੋ ਦਾ 660 ਮੈਗਾਵਾਟ ਤੇ GVK ਦਾ 270 ਮੈਗਾਵਟ ਸਮਰੱਥਾ ਵਾਲਾ ਇਕ-ਇਕ ਯੂਨਿਟ ਬੰਦ ਹੈ। ਸੋਮਵਾਰ ਸਵੇਰੇ ਸਾਢੇ ਦਸ ਵਜੇ ਤੱਕ ਬਿਜਲੀ ਦੀ ਮੰਗ 11000 ਮੈਗਾਵਾਟ ਤੱਕ ਪੁੱਜ ਗਈ ਹੈ।


ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੇ 6 ਯੂਨਿਟ ਹੋਏ ਬੰਦ1770 ਮੈਗਾਵਾਟ ਦਾ ਘਾਟਾ

ਲਹਿਰਾ ਮੁਹੱਬਤ ਦੇ ਬੰਦ ਹੋਏ 2 ਯੂਨਿਟਾਂ ਵਿਚੋਂ ਇੱਕ ਯੂਨਿਟ ESP ਬ੍ਰੇਕ ਡਾਊਨ ਦੇ ਚੱਲਦਿਆਂ 13 ਮਈ ਤੋਂ ਬੰਦ ਹੈ ਅਤੇ ਦੂਜਾ ਯੂਨਿਟ ਐਸ਼ ਹੈਂਡਲਿੰਗ ਦੀ ਸਮੱਸਿਆ ਕਾਰਨ 12 ਜੂਨ ਤੋਂ ਬੰਦ ਹੈ। ਰੋਪੜ ਦੇ ਯੂਨਿਟ ਨੰਬਰ 5 ਤੇ 6 ਤਕਨੀਕੀ ਖ਼ਰਾਬੀ ਕਾਰਨ ਅੱਜ ਤੜਕੇ ਬੰਦ ਹੋ ਗਏ। ਤਲਵੰਡੀ ਸਾਬੋ ਦਾ ਨਿੱਜੀ ਪਲਾਂਟ ਦਾ ਯੂਨਿਟ ਨੰਬਰ 2 ਤਕਨੀਕੀ ਖ਼ਰਾਬੀ ਕਾਰਨ ਬੰਦ ਹੈ ਜਦਕਿ GVK ਇੱਕ ਯੂਨਿਟ ਕੋਲੇ ਦੀ ਕਮੀ ਕਾਰਨ ਬੰਦ ਹੈ।


ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੇ 6 ਯੂਨਿਟ ਹੋਏ ਬੰਦ1770 ਮੈਗਾਵਾਟ ਦਾ ਘਾਟਾ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਵਿੱਚ 17 ਜੂਨ ਤੋਂ ਪਹਿਲਾਂ ਹੱਥੀਂ ਝੋਨਾ ਨਾ ਲਾਉਣ ਦੇ ਕੀਤੇ ਗਏ ਹੁਕਮਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਨੇ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਹੈ। ਬੇਸ਼ੱਕ ਪਾਵਰਕਾਮ ਵੱਲੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ। ਫਿਰ ਵੀ ਕਿਸਾਨਾਂ ਨੇ ਮਹਿੰਗੇ ਭਾਅ ਡੀਜ਼ਲ ਫੂਕ ਕੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਨਾਲ ਹੀਂ ਕਿਸਾਨਾਂ ਦਾ ਕਹਿਣਾ ਹੈ ਕੇ ਸਰਕਾਰ ਵੱਲੋਂ ਮਿੱਥੇ ਸਮੇਂ ਤੋਂ ਪਹਿਲਾਂ ਲਾਏ ਝੋਨੇ ਦੀ ਜਿੱਥੇ ਉਹ ਰਾਖੀ ਕਰਨਗੇ ਉਥੇ ਖੇਤਾਂ ਵਿੱਚ ਆਉਣ ਵਾਲੇ ਖੇਤੀ ਅਧਿਕਾਰੀਆਂ ਸਮੇਤ ਪੁਲਿਸ ਦਾ ਘਿਰਾਓ ਕੀਤਾ ਜਾਵੇਗਾ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੀ ਮੰਗ ਵਧੇਗੀ।




ਇਹ ਵੀ ਪੜ੍ਹੋ : ਸ਼ਰਧਾ ਕਪੂਰ ਦੇ ਭਰਾ ਸਿਧਾਂਤ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

Related Post