ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਨਵੰਬਰ ਵਿੱਚ ਹੋਵੇਗਾ

By  Shanker Badra October 18th 2017 11:43 AM -- Updated: October 18th 2017 12:02 PM

ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਨਵੰਬਰ ਵਿੱਚ ਹੋਵੇਗਾ:ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਨਵੰਬਰ ਮਹੀਨੇ ਵਿੱਚ ਹੀ ਮਨਾਇਆ ਜਾ ਰਿਹਾ ਹੈ ।ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸੈਸ਼ਨ ਛੇਤੀ ਬੁਲਾਏ ਜਾਣ ਸਬੰਧੀ ਵਿਚਾਰ ਚਰਚਾ ਕੀਤੀ ਗਈ।ਮੰਤਰੀਆਂ ਦਾ ਕਹਿਣਾ ਹੈ  ਕਿ ਗੁਰਦਾਸਪੁਰ ਸੰਸਦੀ ਹਲਕੇ ਦੀ ਜਿੱਤ ਕਾਰਨ ਕਈ ਮੰਤਰੀ ਜੋਸ਼ ਵਿੱਚ ਹਨ ਅਤੇ ਕਈ ਮੰਤਰੀ ਨਿਰਾਸ਼ਾ ਵਿੱਚ ਹਨ। ਸਰਕਾਰੀ ਧਿਰ ਵੱਲੋਂ ਵਿਰੋਧੀ ਧਿਰ ਦੇ ਨਿਰਾਸ਼ਾ ਵਾਲੇ ਆਲਮ ਦਾ ਲਾਹਾ ਲੈਣ ਦੇ ਯਤਨ ਕੀਤੇ ਜਾ ਰਹੇ ਹਨ।ਜਦ ਕਿ ਪਿਛਲੀ ਵਾਰ  ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜੂਨ ਮਹੀਨੇ ਵਿੱਚ ਹੋਇਆ ਸੀ।ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਨਵੰਬਰ ਵਿੱਚ ਹੋਵੇਗਾਛੇ ਮਹੀਨਿਆਂ ਦੇ ਅੰਦਰ-ਅੰਦਰ ਸੈਸ਼ਨ ਬੁਲਾਇਆ ਜਾਣਾ ਵਿਧਾਨਕ ਪੱਖ ਤੋਂ ਜ਼ਰੂਰੀ ਹੈ। ਇਸ ਤਰ੍ਹਾਂ ਨਾਲ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਦਸੰਬਰ ਮਹੀਨੇ ਸੈਸ਼ਨ ਬੁਲਾਏ ਜਾਣ ਦੇ ਆਸਾਰ ਸਨ। ਬਜਟ ਸੈਸ਼ਨ ਦੌਰਾਨ ਸਰਕਾਰੀ ਤੇ ਵਿਰੋਧੀ ਧਿਰ ਦਰਮਿਆਨ ਬਹੁਤ ਜ਼ਿਆਦਾ ਖਿੱਚੋਤਾਣ ਰਹੀ ਹੈ। ਆਮ ਆਦਮ ਪਾਰਟੀ ਦੇ ਮੈਂਬਰਾਂ ਵੱਲੋਂ ਕੀਤੇ ਹੰਗਾਮਿਆਂ ਕਾਰਨ ਮਾਰਸ਼ਲਾਂ ਨੇ ਵਿਧਾਇਕਾਂ ਨੂੰ ਧੂਹ ਕੇ ਬਾਹਰ ਕੱਢਿਆ ਸੀ ਤੇ ਕਈ ਮਹਿਲਾ ਵਿਧਾਇਕਾਂ ਦੇ ਸੱਟਾਂ ਵੀ ਲੱਗੀਆਂ ਸਨ। ਹਾਕਮ ਧਿਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਦਸੰਬਰ ਮਹੀਨੇ ਹੋਣ ਵਾਲੇ ਸੈਸ਼ਨ ਦੌਰਾਨ ਵਿਰੋਧੀ ਧਿਰ ਦਾ ਰੁਖ਼ ਹਮਲਾਵਰ ਹੋ ਸਕਦਾ ਹੈ। ਵਿਧਾਨ ਸਭਾ ਦਾ ਆਉਣ ਵਾਲਾ ਸੈਸ਼ਨ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਲਈ ਵੀ ਪਰਖ ਹੋਵੇਗਾ, ਕਿਉਂਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਉਹ ਪਹਿਲੀ ਵਾਰੀ ‘ਆਪ’ ਵਿਧਾਇਕਾਂ ਦੀ ਅਗਵਾਈ ਕਰਨਗੇ। ਜੂਨ ਮਹੀਨੇ ਹੋਏ ਸੈਸ਼ਨ ਦੌਰਾਨ ਤਾਂ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸ੍ਰੀ ਖਹਿਰਾ ਨੂੰ ਕਈ ਦਿਨ ਮੁਅੱਤਲ ਹੀ ਕਰੀ ਰੱਖਿਆ ਸੀ। ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤੇ ਵਾਅਦਿਆਂ ਨੂੰ ਨਿਭਾਉਣ ਵਿੱਚ ਸਰਕਾਰ ਨੂੰ ਵਿੱਤੀ ਸੰਕਟ ਨੇ ਉਲਝਾਇਆ ਹੋਇਆ ਹੈ, ਇਸ ਕਰ ਕੇ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਵਿਰੋਧੀ ਧਿਰ ਦੇ ਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ। -PTC News

Related Post