ਬਾਹਰ ਪੜ੍ਹਨ ਵਾਲੀਆਂ ਲੜਕੀਆਂ ਦੇ ਮਾਪੇ ਜ਼ਰੂਰ ਪੜ੍ਹਨ ਇਹ ਖ਼ਬਰ !

By  Shanker Badra October 18th 2017 03:01 PM

ਬਾਹਰ ਪੜ੍ਹਨ ਵਾਲੀਆਂ ਲੜਕੀਆਂ ਦੇ ਮਾਪੇ ਜ਼ਰੂਰ ਪੜ੍ਹਨ ਇਹ ਖ਼ਬਰ ! ਕੋਲਕਾਤਾ ਦੇ ਇੱਕ ਇੰਸਟੀਟਿਊਟ ਵਿੱਚ ਲੜਕੇ-ਲੜਕੀਆਂ ਅਜਿਹੇ ਤਰੀਕਿਆਂ ਨਾਲ ਰਹਿ ਰਹੇ ਸਨ।ਜਿਸ ਕਰਕੇ ਉਨ੍ਹਾਂ ਨੂੰ ਬਾਹਰ ਦਾ ਹੀ ਰਸਤਾ ਦਿਤਾ ਗਿਆ।ਮਸ਼ਹੂਰ ਸੱਤਿਆਜੀਤ ਰੇ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਟਿਊਟ ਨੇ 14 ਲੜਕੀਆਂ ਨੂੰ ਇੰਸਟੀਟਿਊਟ 'ਚ ਕੱਢ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਲੜਕੀਆਂ ਮੁੰਡਿਆਂ ਦੇ ਹੋਸਟਲ ‘ਚ ਜ਼ਬਰਦਸਤੀ ਰਹਿ ਰਹੀਆਂ ਸਨ।ਮਸ਼ਹੂਰ ਸੱਤਿਆਜੀਤ ਰੇ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਟਿਊਟਜਿਸ ਕਰਕੇ ਇਨ੍ਹਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਮੁੰਡਿਆਂ  ਦੇ ਹੋਸਟਲ ਖਾਲੀ ਕਰ ਦੇਣ ਤਾਂ ਜੋ ਨਵੇਂ ਸਟੂਡੈਂਟਸ ਨੂੰ ਅਲਾਟ ਕੀਤਾ ਜਾ ਸਕੇ ਪਰ ਇਨ੍ਹਾਂ ਨੇ ਕਮਰੇ ਖਾਲੀ ਨਹੀਂ ਕੀਤੇ। ਇਸ ਦੇ ਉੱਲਟ ਇਨ੍ਹਾਂ ਲੜਕੀਆਂ ਤੋਂ ਇਲਾਵਾ 10 ਲੜਕਿਆਂ ‘ਤੇ ਵੀ ਇੰਸਟੀਟਿਊਟ ਵੱਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।ਇਨ੍ਹਾਂ ਮੁੰਡਿਆਂ ‘ਤੇ ਜ਼ਬਰਦਸਤੀ ਲੜਕੀਆਂ  ਦੇ ਹੋਸਟਲ ‘ਚ ਰਹਿਣ  ਦਾ ਇਲਜ਼ਾਮ ਹੈ।ਮਸ਼ਹੂਰ ਸੱਤਿਆਜੀਤ ਰੇ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਟਿਊਟ ਕਾਲਜ ‘ਚ ਲੜਕੇ-ਲੜਕੀਆਂ ਨੂੰ ਅਲੱਗ-ਅਲੱਗ ਹੋਸਟਲ ‘ਚ ਸ਼ਿਫ਼ਟ ਕੀਤੇ ਜਾਣ ਨੂੰ ਲੈ ਕੇ ਪਿਛਲੇ ਤਿੰਨ ਮਹੀਨੇ ਤੋਂ ਪ੍ਰਸ਼ਾਸਨ ਤੇ ਸਟੂਡੈਂਟਸ ‘ਚ ਟਕਰਾਅ ਚੱਲ ਰਿਹਾ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਹੋਸਟਲ ਨੇ ਲੜਕੀਆਂ  ਨੂੰ ਕੱਢਣ ਦਾ ਫੈਸਲਾ ਲਿਆ।ਕਾਲਜ ਡਾਇਰੈਕਟਰ ਦੇਵਪ੍ਰਿਆ ਮਿੱਤਰਾ ਨੇ ਕਿਹਾ ਕਿ ਸਾਨੂੰ ਇਹ ਆਖਰੀ ਫੈਸਲਾ ਮਜ਼ਬੂਰ ਲੈਣਾ ਪਿਆ ਕਿ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਬਚਿਆ ਸੀ। ਸਟੂਡੈਂਟਸ ਨੂੰ ਲਗਾਤਾਰ ਸਮਝਾਇਆ ਗਿਆ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ।

--PTC News

Related Post