69ਵਾਂ ਗਣਤੰਤਰ ਦਿਵਸ :ਆਸੀਆਨ ਦੇਸ਼ ਦੇਖਣਗੇ ਭਾਰਤ ਦੀ ਫ਼ੌਜੀ ਮੁਹਾਰਤ ਤੇ ਸੰਸਕ੍ਰਿਤਿਕ ਵਿਲੱਖਣਤਾ ਦੀ ਝਲਕ
69ਵਾਂ ਗਣਤੰਤਰ ਦਿਵਸ :ਆਸੀਆਨ ਦੇਸ਼ ਦੇਖਣਗੇ ਭਾਰਤ ਦੀ ਫ਼ੌਜੀ ਮੁਹਾਰਤ ਤੇ ਸੰਸਕ੍ਰਿਤਿਕ ਵਿਲੱਖਣਤਾ ਦੀ ਝਲਕ:ਭਾਰਤ ਅੱਜ ਆਪਣਾ 69ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਅਤੇ ਇਸ ਮੌਕੇ ਫੌਜੀ ਤਾਕਤ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਝਲਕ ਪੇਸ਼ ਕੀਤੀ ਜਾਵੇਗੀ।ਇਸ ਦਿਨ,ਭਾਵ 26 ਜਨਵਰੀ,1950 ਨੂੰ ਲਾਗੂ ਹੋਏ ਸੰਵਿਧਾਨ ਅਧੀਨ ਹੀ ਹੁਣ ਤੱਕ ਮੁਲਕ ਨੂੰ ਚਲਾਇਆ ਜਾ ਰਿਹਾ ਹੈ।ਦੇਸ਼ ਦੇ ਨਿਰਮਾਤਾਵਾਂ ਨੇ ਮੁਲਕ ਨੂੰ ਪਾਰਲੀਮਾਨੀ ਜਮਹੂਰੀਅਤ ਅਤੇ ਧਰਮ-ਨਿਰਪੱਖਤਾ ਦੀਆਂ ਲੀਹਾਂ ਉੱਤੇ ਹੀ ਪੱਕੇ ਪੈਰੀਂ ਕਰਨ ਦਾ ਰਾਹ ਫੜਿਆ ਸੀ,ਪਰ ਬਹੁਤੇ ਸਾਰੇ ਉਤਰਾਅ-ਚੜਾ ਪਾਰ ਕਰਨ ਮਗਰੋਂ ਦੇਸ਼ ਵਿਕਾਸ ਦੇ ਵੱਖ-ਵੱਖ ਪੜਾਅ ਤੈਅ ਕਰ ਚੁੱਕਾ ਹੈ।26 ਜਨਵਰੀ 1950 ਨੂੰ ਭਾਰਤ ਨੇ ਆਪਣਾ ਪਹਿਲਾ ਗਣਤੰਤਰ ਦਿਵਸ ਮਨਾਇਆ ਸੀ।ਉਸ ਸਮੇਂ ਦੱਖਣੀ ਪੂਰਬ ਏਸ਼ਈਆ ਦੇ ਦਿੱਗਜ ਨੇਤਾ ਅਤੇ ਇੰਡੋਨੇਸ਼ੀਆ ਦੇ ਪਹਿਲੇ ਰਾਸ਼ਟਰਪਤੀ ਸੁਕਰਨੋ ਮੁੱਖ ਮਹਿਮਾਨ ਸਨ ਅਤੇ ਹੁਣ 68 ਸਾਲ ਬਾਅਦ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ ਸਮਾਰੋਹ 'ਚ ਸ਼ਾਮਲ ਹੋਣਗੇ।ਸਾਲ 1950 ਦੇ ਬਾਅਦ ਤੋਂ ਹੁਣ ਤੱਕ ਸਿਰਫ 3 ਵਾਰ ਅਜਿਹਾ ਹੋਇਆ ਹੈ,ਜਦੋਂ ਭਾਰਤ ਨੇ ਇਕ ਤੋਂ ਵਧ ਮੁੱਖ ਮਹਿਮਾਨਾਂ ਨੂੰ ਗਣਤੰਤਰ ਦਿਵਸ 'ਤੇ ਸੱਦਾ ਦਿੱਤਾ ਹੈ।ਆਸੀਆਨ ਦੇਸ਼ਾਂ ਦੇ ਨੇਤਾ ਗਣਤੰਤਰ ਦਿਵਸ ਦੀ ਪਰੇਡ ਦੇ ਮੁੱਖ ਮਹਿਮਾਨ ਹੋਣਗੇ।ਇਸ ਵਾਰ ਗਣਤੰਤਰ ਦਿਵਸ 'ਤੇ ਇਕੱਠੇ 10 ਦੇਸ਼ਾਂ ਦੇ ਪ੍ਰਤੀਨਿਧੀ ਭਾਰਤ ਆ ਰਹੇ ਹਨ।ਇਨ੍ਹਾਂ 10 ਦੇਸ਼ਾਂ 'ਚ ਬਰੁਨੇਈ,ਕੰਬੋਡੀਆ,ਇੰਡੋਨੇਸ਼ੀਆ, ਲਾਓਸ,ਮਲੇਸ਼ੀਆ, ਮਿਆਂਮਾਰ,ਸਿੰਗਾਪੁਰ, ਥਾਈਲੈਂਡ,ਵਿਅਤਨਾਮ ਅਤੇ ਫਿਲੀਪੀਨਜ਼ ਦੇ ਨੇਤਾ ਸ਼ਾਮਲ ਹੋਣਗੇ।ਪੀ.ਐੱਮ. ਮੋਦੀ ਨੇ ਜਦੋਂ ਆਸੀਆਨ ਸਮਿਟ 'ਚ ਹਿੱਸਾ ਲਿਆ ਸੀ ਤਾਂ ਸਾਰਿਆਂ ਨੂੰ ਗਣਤੰਤਰ ਦਿਵਸ 'ਤੇ ਭਾਰਤ ਆਉਣ ਦਾ ਸੱਦਾ ਦਿੱਤਾ ਸੀ।ਇਨ੍ਹਾਂ 10 ਦੇਸ਼ਾਂ 'ਚ ਬਰੁਨੇਈ,ਕੰਬੋਡੀਆ,ਇੰਡੋਨੇਸ਼ੀਆ, ਲਾਓਸ,ਮਲੇਸ਼ੀਆ, ਮਿਆਂਮਾਰ,ਸਿੰਗਾਪੁਰ, ਥਾਈਲੈਂਡ,ਵਿਅਤਨਾਮ ਅਤੇ ਫਿਲੀਪੀਨਜ਼ ਦੇ ਨੇਤਾ ਸ਼ਾਮਲ ਹੋਣਗੇ।