ਜੰਡਿਆਲਾ-ਜਲੰਧਰ ਹਾਈਵੇਅ 'ਤੇ ਮਾਂ-ਪੁੱਤ ਹਾਦਸੇ ਦਾ ਸ਼ਿਕਾਰ, 6 ਸਾਲਾ ਬੱਚੇ ਨੂੰ ਟਿੱਪਰ ਨੇ ਦਰੜਿਆ

By  Joshi May 9th 2018 11:45 AM -- Updated: May 9th 2018 11:50 AM

ਜੰਡਿਆਲਾ-ਜਲੰਧਰ ਹਾਈਵੇਅ 'ਤੇ ਮਾਂ-ਪੁੱਤ ਹਾਦਸੇ ਦਾ ਸ਼ਿਕਾਰ, 6 ਸਾਲਾ ਬੱਚੇ ਨੂੰ ਟਿੱਪਰ ਨੇ ਦਰੜਿਆ

ਜੰਡਿਆਲਾ-ਜਲੰਧਰ ਹਾਈਵੇਅ ਦੇ ਕੋਲ ਗੁਰਦੁਆਰੇ ਦੇ ਬਾਹਰ ਇੱਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਹੈ। ਇਸ ਦਰਦਨਾਕ ਹਾਦਸੇ 'ਚ 6 ਸਾਲਾ ਬੱਚੇ ਦੀ ਮੌਤ ਹੋ ਗਈ ਜਦਕਿ ਉਸਦੀ ਮਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ, ਦੋਵੇਂ ਮਾਂ-ਪੁੱਤ ਐਕਟਿਵਾ 'ਤੇ ਸਵਾਰ ਹੋ ਕੇ ਜੰਡਿਆਲਾ ਵੱਲ ਨੂੰ ਜਾ ਰਹੇ ਸਨ ਜਦੋਂ ਮੱਲੀਆਂ ਨੇੜੇ ਇੱਕ ਤੇਜ਼ ਰਫਤਾਰ ਗੱਡੀ ਨੇ ਉਹਨਾਂ 'ਚ ਟੱਕਰ ਮਾਰ ਦਿੱਤੀ।

ਇਸ ਟੱਕਰ ਕਾਰਨ ਬੱਚਾ ਸੜਕ ਵਿਚਕਾਰ ਜਾ ਡਿੱਗਿਆ ਅਤੇ ਪਿੱਛੇ ਆਉਂਦਾ ਟਿੱਪਰ ਬੱਚੇ 'ਤੇ ਜਾ ਚੜ੍ਹਿਆ, ਜਿਸ ਕਾਰਨ ਬੱਚੇ ਦੀ ਦਰਦਨਾਕ ਮੌਤ ਹੋ ਗਈ। ਗੱਡੀ ਵਾਲਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

—PTC News

Related Post