ਡਾਕਟਰ ਦੀ ਲਾਪਰਵਾਹੀ ਕਾਰਨ 7 ਸਾਲਾ ਬੱਚੀ ਦੀ ਹੋਈ ਮੌਤ , ਕੱਲ ਕਰਵਾਇਆ ਸੀ ਹਸਪਤਾਲ ਚ ਦਾਖਲ

By  Shanker Badra October 7th 2021 03:58 PM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਕਰਤਾਰ ਕੌਰ ਮੈਮੋਰੀਅਲ ਹਸਪਤਾਲ ਵਿੱਚ ਇੱਕ 8 ਸਾਲਾ ਅਸ਼ਮੀਤ ਕੌਰ ਪੁੱਤਰੀ ਲਖਬੀਰ ਸਿੰਘ, ਜੋ ਕੇ ਗੁਰਦਾਸਪੁਰ ਦੇ ਰਹਿਣ ਵਾਲੇ ਹਨ ,ਉਸ ਲੜਕੀ ਦੀਆਂ ਦੋਵੇਂ ਉਂਗਲੀਆਂ ਜੁੜੀਆਂ ਹੋਈਆਂ ਸੀ , ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। [caption id="attachment_540045" align="aligncenter"] ਡਾਕਟਰ ਦੀ ਲਾਪਰਵਾਹੀ ਕਾਰਨ 7 ਸਾਲਾ ਬੱਚੀ ਦੀ ਹੋਈ ਮੌਤ , ਕੱਲ ਕਰਵਾਇਆ ਸੀ ਹਸਪਤਾਲ 'ਚ ਦਾਖਲ[/caption] ਲੜਕੀ ਨੂੰ ਕੱਲ੍ਹ ਸਵੇਰੇ 8:00 ਵਜੇ ਆਪਰੇਸ਼ਨ ਲਈ ਦਾਖਲ ਕਰਵਾਇਆ ਗਿਆ ਸੀ, ਪਰ ਡਾਕਟਰਾਂ ਨੇ ਲੜਕੀ ਨੂੰ ਗਲਤ ਟੀਕਾ ਲਗਾਇਆ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ, ਜਦੋਂ ਪਰਿਵਾਰ ਨੇ ਡਾਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਜਵਾਬ ਦੇਣ ਤੋਂ ਭੱਜਦੇ ਹੋਏ ਨਜ਼ਰ ਆਏ। [caption id="attachment_540044" align="aligncenter"] ਡਾਕਟਰ ਦੀ ਲਾਪਰਵਾਹੀ ਕਾਰਨ 7 ਸਾਲਾ ਬੱਚੀ ਦੀ ਹੋਈ ਮੌਤ , ਕੱਲ ਕਰਵਾਇਆ ਸੀ ਹਸਪਤਾਲ 'ਚ ਦਾਖਲ[/caption] ਅੱਜ ਸਵੇਰੇ 9 ਵਜੇ ਡਾਕਟਰ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਕਾਰਨ ਹਸਪਤਾਲ ਦੇ ਬਾਹਰ ਹੰਗਾਮਾ ਹੋਇਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗਲਤ ਟੀਕਾ ਲਗਾਉਣ ਕਾਰਨ ਲੜਕੀ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਹੱਥ ਦੇ ਆਪਰੇਸ਼ਨ ਨਾਲ ਲੜਕੀ ਦੇ ਫੇਫੜੇ ਖਰਾਬ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਸਾਰਾ ਸਟਾਫ ਹਸਪਤਾਲ ਤੋਂ ਗਾਇਬ ਹੋ ਗਿਆ। [caption id="attachment_540046" align="aligncenter"] ਡਾਕਟਰ ਦੀ ਲਾਪਰਵਾਹੀ ਕਾਰਨ 7 ਸਾਲਾ ਬੱਚੀ ਦੀ ਹੋਈ ਮੌਤ , ਕੱਲ ਕਰਵਾਇਆ ਸੀ ਹਸਪਤਾਲ 'ਚ ਦਾਖਲ[/caption] ਜਦੋਂ ਡਾਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ ਅਤੇ ਉਥੋਂ ਗਾਇਬ ਹੋ ਗਿਆ। ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕਿ ਕਿਹਾ ਕਿ ਅਸੀਂ ਮੌਕੇ ਦੀ ਜਾਂਚ ਕਰ ਰਹੇ ਹਾਂ, ਜੋ ਵੀ ਕਾਰਵਾਈ ਹੋਵੇਗੀ, ਅਸੀਂ ਕਰਾਂਗੇ। -PTCNews

Related Post