7th Pay Commission: ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੀ ਤਨਖਾਹ 'ਚ ਕੀਤਾ ਵਾਧਾ

By  Shanker Badra July 20th 2020 06:03 PM

7th Pay Commission: ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੀ ਤਨਖਾਹ 'ਚ ਕੀਤਾ ਵਾਧਾ:ਨਵੀਂ ਦਿੱਲੀ : ਮੋਦੀ ਸਰਕਾਰ ਨੇ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਹੁਣ ਨਵੀਂ ਪ੍ਰਣਾਲੀ ਅਨੁਸਾਰ ਕੇਂਦਰੀ ਕਰਮਚਾਰੀਆਂ ਨੂੰ ਗਰੇਡ ਦੀ ਤਨਖਾਹ 'ਤੇ ਨਹੀਂ ਬਲਕਿ ਨਾਈਟ ਡਿਊਟੀ ਕਰਨ ਲਈ ਵੱਖਰਾ ਭੱਤਾ ਦਿੱਤਾ ਜਾਵੇਗਾ। ਕੇਂਦਰੀ ਅਮਲਾ ਤੇ ਸਿਖਲਾਈ ਮੰਤਰਾਲੇ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਨਵੀਂ ਪ੍ਰਣਾਲੀ ਨੂੰ ਵੀ 1 ਜੁਲਾਈ ਤੋਂ ਲਾਗੂ ਕਰ ਦਿੱਤਾ ਗਿਆ ਹੈ।

7th Pay Commission: ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੀ ਤਨਖਾਹ 'ਚ ਕੀਤਾ ਵਾਧਾ

ਹੁਣ ਤੱਕ ਕਰਮਚਾਰੀਆਂ ਨੂੰ ਵਿਸ਼ੇਸ਼ ਗ੍ਰੇਡ -ਪੇ ਦੀ ਦੇ ਅਧਾਰ 'ਤੇ ਰਾਤ ਦੀ ਡਿਊਟੀ ਭੱਤਾ ਮਿਲਦਾ ਸੀ। ਨਵੀਂ ਪ੍ਰਣਾਲੀ ਦੇ ਅਨੁਸਾਰ ਰਾਤ ਭੱਤਾ ਦੇਣ ਨਾਲ ਕਰਮਚਾਰੀਆਂ ਨੂੰ ਲਾਭ ਹੋਵੇਗਾ ਅਤੇ ਤਨਖਾਹ ਵਿੱਚ ਵਾਧਾ ਹੋਵੇਗਾ। ਨਵੀਂ ਵਿਵਸਥਾ ਮੁਤਾਬਿਕ ਕੇਂਦਰੀ ਮੁਲਾਜ਼ਮਾਂ ਦੇ ਨਾਈਟ ਡਿਊਟੀ ਅਲਾਊਂਸ ਦਾ ਕੈਲਕੂਲੇਸ਼ਨ ਵਿਸ਼ੇਸ਼ ਗ੍ਰੇਡ ਪੇਅ ਦੇ ਆਧਾਰ 'ਤੇ ਨਹੀਂ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਇਸ ਨਵੇਂ ਨਿਯਮ ਨਾਲ ਕੇਂਦਰੀ ਮੁਲਾਜ਼ਮਾਂ ਦੀ ਸੈਲਰੀ 'ਚ ਵਾਧਾ ਹੋ ਜਾਵੇਗਾ।

7th Pay Commission: ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੀ ਤਨਖਾਹ 'ਚ ਕੀਤਾ ਵਾਧਾ

ਸਰਕਾਰ ਮੁਤਾਬਿਕ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਦੀ ਡਿਊਟੀ ਨੂੰ ਨਾਈਟ ਸ਼ਿਫਟ ਮੰਨਿਆ ਜਾਵੇਗਾ। ਇਸੇ ਆਧਾਰ 'ਤੇ ਹੀ ਨਾਈਟ ਡਿਊਟੀ ਅਲਾਊਂਸ ਦੀ ਗਣਨਾ ਕੀਤੀ ਜਾਵੇਗੀ। ਨਾਈਟ ਡਿਊਟੀ ਅਲਾਊਂਸ ਲਈ ਬੇਸਿਕ ਤਨਖ਼ਾਹ ਦੀ ਹੱਦ 43,600 ਰੁਪਏ ਤੈਅ ਕੀਤੀ ਗਈ ਹੈ। ਨਾਈਟ ਡਿਊਟੀ ਦੌਰਾਨ ਪ੍ਰਤੀ ਇਕ ਘੰਟੇ ਦੀ ਡਿਊਟੀ 'ਤੇ 10 ਮਿੰਟ ਦਾ ਵੇਟੇਜ ਵੀ ਮਿਲੇਗਾ।

7th Pay Commission: ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੀ ਤਨਖਾਹ 'ਚ ਕੀਤਾ ਵਾਧਾ

ਦੱਸ ਦੇਈਏ ਕਿ ਇਸ ਭੱਤੇ ਦੀ ਅਦਾਇਗੀ ਪ੍ਰਤੀ ਘੰਟਾ ਦੇ ਹਿਸਾਬ ਨਾਲ ਹੋਵੇਗੀ ,ਜੋ ਮੁੱਢਲੀ ਤਨਖਾਹ ਅਤੇ ਮਹਿੰਗਾਈ ਭੱਤੇ ਦੀ ਰਕਮ 200 (ਬੀਪੀ + ਡੀਏ / 200) ਨਾਲ ਵੰਡਣ ਦੇ ਬਰਾਬਰ ਹੋਵੇਗੀ। ਸੱਤਵੇਂ ਤਨਖਾਹ ਕਮਿਸ਼ਨ ਦੇ ਅਧਾਰ ਤੇ ਮੁੱਢਲੀ ਤਨਖਾਹ ਅਤੇ ਮਹਿੰਗਾਈ ਭੱਤੇ ਦੀ ਗਣਨਾ ਕੀਤੀ ਜਾਵੇਗੀ। ਇਹੋ ਫਾਰਮੂਲਾ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਕਰਮਚਾਰੀਆਂ 'ਤੇ ਲਾਗੂ ਹੋਵੇਗਾ।

-PTCNews

Related Post