ਮਹਾਰਾਸ਼ਟਰ ’ਚ ਬਾਰਿਸ਼ ਨੇ ਮਚਾਇਆ ਕੋਹਰਾਮ, ਕੋਰੋਨਾ ਹਸਪਤਾਲ ’ਚ ਵੜਿਆ ਪਾਣੀ, ਕਈ ਮਰੀਜ਼ਾਂ ਦੀ ਹੋਈ ਮੌਤ

By  Jashan A July 24th 2021 08:18 AM

ਨਵੀਂ ਦਿੱਲੀ: ਕੋਰੋਨਾ (Covid 19) ਨਾਲ ਜੂੰਝ ਰਹੇ ਮਹਾਰਾਸ਼ਟਰ (Maharashtra) 'ਚ ਹੁਣ ਬਾਰਿਸ਼ (Heavy Rain)ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਕਈ ਹਿਸਿਆਂ ਕੋਲਹਾਪੁਰ, ਰਾਏਗੜ੍ਹ, ਰਤਨਾਗਿਰੀ, ਪਾਲਘਰ, ਠਾਣੇ ਤੇ ਨਾਗਪੁਰ ’ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਪਿਛਲੇ ਦਿਨੀਂ ਹੋਈਆਂ ਬਰਸਾਤਾਂ (Rainfall) ਦੇ ਕਾਰਨ ਇਹਨਾਂ ਇਲਾਕਿਆਂ ਦਾ ਇਹ ਹਾਲ ਹੋ ਰਿਹਾ ਹੈ, ਜਿਸ ਦੌਰਾਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨ ਆਪੇ ਰਿਹਾ ਹੈ। ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲ ਸਕਦੇ ਤੇ ਨਾ ਹੀ ਉਹ ਕਿਧਰੇ ਕੰਮ ਲਈ ਜਾ ਸਕਦੇ ਹਨ।

ਮਿਲੀ ਜਾਣਕਾਰੀ ਮੁਤਾਬਕ ਭਾਰੀ ਬਾਰਿਸ਼ (rainfall) ਕਾਰਨ ਹੋਏ ਹਾਦਸਿਆਂ ’ਚ ਹੁਣ ਤਕ ਕਰੀਬ 57 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਕਾਰਨ ਰਤਨਾਗਿਰੀ ਜ਼ਿਲ੍ਹੇ ਦੇ ਚਿਪਲੂਨ ’ਚ ਅਪਰਾਂਤ ਹਸਪਤਾਲ ’ਚ ਹੜ੍ਹ ਦਾ ਪਾਣੀ ਵੜਨ ਨਾਲ ਇਥੋਂ ਦੀ ਬਿਜਲੀ ਸਪਲਾਈ ਗੁੱਲ ਹੋ ਗਈ। ਇਸ ਨਾਲ 8 ਮਰੀਜ਼ਾਂ ਦੀ ਮੌਤ ਹੋ ਗਈ।

ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਸਿੱਧੂ’ ਵੱਲੋਂ ਸ਼ਕਤੀ ਪ੍ਰਦਰਸ਼ਨ ਸਿੱਖ ਮਰਯਾਦਾ ਦੀ ਉਲੰਘਣਾ: ਬੀਬੀ ਜਗੀਰ ਕੌਰ

ਉਥੇ ਹੀ ਰਾਏਗੜ੍ਹ ਦੇ ਤਲਈ ਪਿੰਡ ’ਚ ਪਹਾੜ ਦਾ ਮਲਬਾ ਰਿਹਾਇਸ਼ੀ ਇਲਾਕਿਆਂ ’ਚ ਆ ਗਿਆ ਤੇ ਇਸ ਹੇਠ 35 ਘਰ ਦੱਬ ਗਏ।ਇਸ ਹਾਦਸੇ ’ਚ 36 ਲੋਕਾਂ ਦੀ ਮੌਤ ਹੋ ਗਈ, 70 ਤੋਂ ਜ਼ਿਆਦਾ ਲੋਕ ਲਾਪਤਾ ਹਨ।

ਸ਼ੁੱਕਰਵਾਰ ਨੂੰ ਹੀ ਮੁੰਬਈ ਨਾਲ ਲੱਗਦੇ ਗੋਵੰਡੀ ’ਚ ਇਕ ਇਮਾਰਤ ਦੇ ਡਿਗਣ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ। ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਕਾਰਨ ਕੋਂਕਣਾ ਡਵੀਜ਼ਨ ’ਚ ਹੁਣ ਤਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।

-PTC News

Related Post