'84 ਸਿੱਖ ਕਤਲੇਆਮ ਮਾਮਲਾ': ਦੋਸ਼ੀ ਸੱਜਣ ਕੁਮਾਰ ਵੱਲੋਂ 31 ਦਸੰਬਰ ਨੂੰ ਆਤਮ ਸਮਰਪਣ ਕਰਨ ਦੀ ਸੰਭਾਵਨਾ

By  Jashan A December 27th 2018 04:04 PM -- Updated: December 27th 2018 05:05 PM

'84 ਸਿੱਖ ਕਤਲੇਆਮ ਮਾਮਲਾ': ਦੋਸ਼ੀ ਸੱਜਣ ਕੁਮਾਰ ਵੱਲੋਂ 31 ਦਸੰਬਰ ਨੂੰ ਆਤਮ ਸਮਰਪਣ ਕਰਨ ਦੀ ਸੰਭਾਵਨਾ,ਨਵੀਂ ਦਿੱਲੀ: '84 ਸਿੱਖ ਕਤਲੇਆਮ ਦੇ ਮੁਖ ਦੋਸ਼ੀ ਅਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਵੱਲੋਂ 31 ਦਸੰਬਰ ਨੂੰ ਆਤਮ ਸਮਰਪਣ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

sajjan kumar '84 ਸਿੱਖ ਕਤਲੇਆਮ ਮਾਮਲਾ': ਦੋਸ਼ੀ ਸੱਜਣ ਕੁਮਾਰ ਵੱਲੋਂ 31 ਦਸੰਬਰ ਨੂੰ ਆਤਮ ਸਮਰਪਣ ਕਰਨ ਦੀ ਸੰਭਾਵਨਾ

ਦੱਸ ਦੇਈਏ ਕਿ ਪਿਛਲੇ ਦਿਨੀ ਸੱਜਣ ਕੁਮਾਰ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵੱਲੋਂ ਉਮਰ ਕੈਦ ਅਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਸੀ।

ਹੋਰ ਪੜ੍ਹੋ:ਕਬੂਲਨਾਮਾ’ ਸੀਡੀ ‘ਤੇ ਘਿਰੇ ਸੱਜਣ ਕੁਮਾਰ,ਦਿੱਲੀ ਹਾਈਕੋਰਟ ਨੇ ਮੰਗਿਆ ਜਵਾਬ

ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਪੰਜ ਸਿੱਖਾਂ ਗੁਰਪ੍ਰੀਤ ਸਿੰਘ, ਕੇਹਰ ਸਿੰਘ, ਨਰਿੰਦਰ ਪਾਲ ਸਿੰਘ,ਰਘੂਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਸਜ਼ਾ ਸੁਣਾਈ ਹੈ।

sajjan kumar '84 ਸਿੱਖ ਕਤਲੇਆਮ ਮਾਮਲਾ': ਦੋਸ਼ੀ ਸੱਜਣ ਕੁਮਾਰ ਵੱਲੋਂ 31 ਦਸੰਬਰ ਨੂੰ ਆਤਮ ਸਮਰਪਣ ਕਰਨ ਦੀ ਸੰਭਾਵਨਾ

ਕੋਰਟ ਵਲੋਂ ਮਿਲੀ ਸਜ਼ਾ ਤੋਂ ਬਾਅਦ ਉਸ ਨੇ ਕੋਰਟ 'ਚ ਅਰਜ਼ੀ ਦਾਇਰ ਕਰ ਕੇ ਇਕ ਮਹੀਨੇ ਦਾ ਸਮਾਂ ਮੰਗਿਆ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਸੀ।ਜਿਸ ਤੋਂ ਬਾਅਦ ਸੱਜਣ ਕੁਮਾਰ ਸੁਪਰੀਮ ਕੋਰਟ ਵੀ ਪਹੁੰਚਿਆ ਸੀ ਪਰ ਉਥੇ ਵੀ ਉਸ ਨੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।ਜਿਸ ਤੋਂ ਬਾਅਦ ਸੱਜਣ ਕੁਮਾਰ ਹੁਣ 31 ਦਸੰਬਰ ਨੂੰ ਹੀ ਆਤਮ ਸਮਰਪਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

-PTC News

Related Post