ਪੁਲਿਸ ਦੀ ਗੱਡੀ ਹੇਠਾਂ IED ਲਾਉਣ ਦੇ ਮਾਮਲੇ 'ਚ ਗੈਂਗਸਟਰ ਲਖਬੀਰ ਲੰਡਾ ਸਮੇਤ 9 ਲੋਕ ਸਨ ਸ਼ਾਮਿਲ

By  Riya Bawa August 27th 2022 10:13 AM

ਅੰਮ੍ਰਿਤਸਰ: ਸਬ-ਇੰਸਪੈਕਟਰ ਦਿਲਬਾਗ ਸਿੰਘ ਨੂੰ ਮਾਰਨ ਤੋਂ ਬਾਅਦ ਅੱਤਵਾਦੀਆਂ ਵੱਲੋਂ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਮਾਮਲੇ 'ਚ ਹੁਣ ਵੱਡਾ ਅਪਡੇਟ ਆਇਆ ਹੈ, ਕਿਹਾ ਜਾ ਰਿਹਾ ਹੈ ਕਿ ਬੰਬ ਲਗਾਉਣ ਦੀ ਸਾਜਿਸ਼ 'ਚ ਗੈਂਗਸਟਰ ਲਖਬੀਰ ਲੰਡਾ ਸਮੇਤ ਕੁਲ 9 ਵਿਅਕਤੀ ਸ਼ਾਮਿਲ ਸਨ। ਮਿਲੀ ਜਾਣਕਾਰੀ ਦੇ ਮੁਤਾਬਿਕ 2 ਦਿਨ ਪਹਿਲਾਂ ਕਾਬੂ ਕੀਤੇ ਗਏ ਦੀਪਕ ਤੇ ਖੁਸ਼ਹਾਲ ਨੇ ਗੱਡੀ ਹੇਠਾਂ ਆਈ ਆਈ ਡੀ ਫਿੱਟ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਅੱਤਵਾਦੀ ਹਰਪਾਲ ਨੇ ਪਿੱਛੇ ਰਹਿ ਕੇ ਨਿਗਰਾਨੀ ਕਰ ਰਿਹਾ ਸੀ। ਇਸ ਦੌਰਾਨ ਫਤਿਹਦੀਪ ਸਿੰਘ ਨੇ ਰੀਮੋਟ ਦਾ ਬਟਨ ਦਬਾਉਣਾ ਸੀ। ਫਤਿਹਵੀਰ ਦਿਲਬਾਗ ਦਾ ਗੱਡੀ ਤੱਕ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਅਵਾਰਾ ਕੁੱਤੇ ਨੇ ਉਨ੍ਹਾਂ ਦੀ ਇਹ ਸਾਜਿਸ਼ ਨਾਕਾਮ ਕਰ ਦਿੱਤੀ। ਇਹ ਵੀ ਪੜ੍ਹੋ: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ ਦੱਸ ਦੇਈਏ ਕਿ ਬੰਬ ਫੜੇ ਜਾਣ ਤੋਂ ਬਾਅਦ ਅੱਤਵਾਦੀ ਫਤਿਹਵੀਰ ਤੇ ਹਰਪਾਲ ਦੋਨੋ ਫਰਾਰ ਸੀ ਪਰ ਉਨ੍ਹਾਂ ਨੂੰ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਸੀ। ਕੈਨੇਡਾ ਰਹਿੰਦੇ ਲਖਬੀਰ ਲੰਡਾ ਨੇ ਫਤਿਹਵੀਰ ਤੇ ਹਰਪਾਲ ਨੂੰ ਸਬ ਇੰਸਪੈਕਟਰ ਦਿਲਬਾਗ ਦੀ ਹੱਤਿਆ ਲਈ 25 ਲੱਖ ਰੁਪਏ ਦਿੱਤੇ ਸਨ। ਮਾਮਲੇ 'ਚ ਹੁਣ ਤਕ ਕਾਂਸਟੇਬਲ ਹਰਪਾਲ ਸਿੰਘ, ਫਤੇਹਵੀਰ, ਖੁਸ਼ਹਾਲਦੀਪ, ਰਜਿੰਦਰ ਗੋਇੰਦਵਾਲ ਜੇਲ੍ਹ 'ਚੋਂ ਲਿਆਂਦੇ ਗਏ ਗੁਰਪ੍ਰੀਤ ਗੋਪੀ ਤੇ ਵਰਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਦੀਪਕ ਦੀ ਗ੍ਰਿਫਤਾਰੀ ਅਜੇ ਵੀ ਬਾਕੀ ਹੈ। 2 ਮੁਲਜ਼ਮਾਂ ਦੇ ਨਾਮ ਪੁਲਿਸ ਵਲੋਂ ਜਨਤਕ ਅਜੇ ਨਹੀਂ ਕੀਤੇ ਗਏ ਹਨ। Amritsar bomb planting case ਗੌਰਤਲਬ ਹੈ ਕਿ ਬੀਤੇ ਦਿਨ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਬੰਬ ਰੱਖਿਆ ਗਿਆ ਸੀ। ਕਾਰ ਇੰਸਪੈਕਟਰ ਦੇ ਘਰ ਦੇ ਬਾਹਰ ਖੜ੍ਹੀ ਸੀ। ਇਸ ਮਾਮਲੇ ਵਿੱਚ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਕੈਮਰੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਘਰ ਦੇ ਬਾਹਰ ਖੜ੍ਹੀ ਕਾਰ ਹੇਠਾਂ ਬੰਬ ਰੱਖ ਕੇ ਫ਼ਰਾਰ ਹੋ ਗਏ ਸਨ ਪਰ ਅਵਾਰਾ ਕੁੱਤੇ ਨੇ ਉਨ੍ਹਾਂ ਦੀ ਇਹ ਸਾਜਿਸ਼ ਨਾਕਾਮ ਕਰ ਦਿੱਤਾ ਸੀ। (ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ) -PTC News

Related Post