Advertisment

Best Javelin Throw: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ

author-image
Riya Bawa
Updated On
New Update
Best Javelin Throw:  ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ
Advertisment
Lausanne Diamond League: ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇਕ ਹੋਰ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਲੁਸਾਨੇ ਡਾਇਮੰਡ ਲੀਗ 2022 ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਨੀਰਜ ਚੋਪੜਾ ਨੇ 89.08 ਮੀਟਰ ਦੇ ਆਪਣੇ ਪਹਿਲੇ ਥਰੋਅ ਨਾਲ ਲੁਸਾਨੇ ਡਾਇਮੰਡ ਲੀਗ ਜਿੱਤੀ।
Advertisment
Olympics gold medallist Neeraj Chopra ruled out of Commonwealth Games 2022 ਦੇਸ਼ ਨੂੰ ਉਸ ਸਮੇਂ ਝਟਕਾ ਲੱਗਿਆ ਸੀ ਜਦੋਂ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਣ ਦੌਰਾਨ ਉਸ ਦੀ ਪਿੱਠ 'ਤੇ ਸੱਟ ਲੱਗ ਗਈ ਸੀ। ਜਿਸ ਕਾਰਨ ਚੋਪੜਾ ਰਾਸ਼ਟਰਮੰਡਲ ਖੇਡਾਂ ਤੋਂ ਹਟ ਗਏ ਸਨ। ਚੋਪੜਾ ਨੇ ਇਕ ਮਹੀਨਾ ਆਰਾਮ ਕੀਤਾ ਪਰ ਉਸ ਦੀ ਖੇਡ ਇੰਝ ਲੱਗ ਰਹੀ ਸੀ ਜਿਵੇਂ ਉਸ ਨੂੰ ਕੋਈ ਸੱਟ ਨਹੀਂ ਲੱਗੀ ਹੋਵੇ। ਉਸ ਨੇ ਮੁਕਾਬਲੇ ਵਿਚ ਆਪਣਾ ਪੁਰਾਣਾ ਅੰਦਾਜ਼ ਜਾਰੀ ਰੱਖਿਆ।
Advertisment
ਇਹ ਵੀ ਪੜ੍ਹੋ:ਲੁਧਿਆਣਾ ਨਗਰ ਨਿਗਮ ਨੂੰ ਵੱਡਾ ਝਟਕਾ, 100 ਕਰੋੜ ਮੁਆਵਜ਼ੇ ਦੀ ਸਮੀਖਿਆ ਵਾਲੀ ਪਟੀਸ਼ਨ ਰੱਦ ਹਾਲ ਹੀ 'ਚ ਨੀਰਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤ ਨੂੰ ਚਾਂਦੀ ਦਾ ਤਮਗਾ ਦਿਵਾਇਆ ਸੀ। ਉਹ ਅੰਜੂ ਬੌਬੀ ਜਾਰਜ (2003) ਤੋਂ ਬਾਅਦ ਅਜਿਹਾ ਕਰਨ ਵਾਲਾ ਦੂਜਾ ਅਥਲੀਟ ਬਣ ਗਿਆ। ਫਾਈਨਲ ਵਿੱਚ ਨੀਰਜ ਨੇ 88.13 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਨੀਰਜ ਚੋਪੜਾ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਫਾਈਨਲ ਦੌਰਾਨ ਸੱਟ ਲੱਗ ਗਈ ਸੀ। ਫਾਈਨਲ 'ਚ ਨੀਰਜ ਨੂੰ ਵੀ ਪੱਟ 'ਤੇ ਪੱਟੀ ਲਪੇਟਦੇ ਦੇਖਿਆ ਗਿਆ। ਹੁਣ ਨੀਰਜ ਇਸੇ ਸੱਟ ਕਾਰਨ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲੈ ਪਾਏ ਸਨ। Olympics gold medallist Neeraj Chopra ruled out of Commonwealth Games 2022 ਹਰਿਆਣਾ ਦੇ ਪਾਣੀਪਤ ਨੇੜੇ ਪਿੰਡ ਖੰਡਰਾ ਦਾ ਰਹਿਣ ਵਾਲਾ ਨੀਰਜ ਚੋਪੜਾ ਡਾਇਮੰਡ ਲੀਗ ਦਾ ਤਾਜ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਚੋਪੜਾ ਤੋਂ ਪਹਿਲਾਂ, ਡਿਸਕਸ ਥ੍ਰੋਅਰ ਵਿਕਾਸ ਗੌੜਾ ਡਾਇਮੰਡ ਲੀਗ ਮੀਟਿੰਗ ਵਿੱਚ ਚੋਟੀ ਦੇ ਤਿੰਨ ਵਿੱਚ ਸਥਾਨ ਪ੍ਰਾਪਤ ਕਰਨ ਵਾਲਾ ਇਕਲੌਤਾ ਭਾਰਤੀ ਹੈ। ਗੌੜਾ 2012 ਵਿੱਚ ਨਿਊਯਾਰਕ ਵਿੱਚ ਦੋ ਵਾਰ ਅਤੇ 2014 ਵਿੱਚ ਦੋਹਾ ਵਿੱਚ ਦੂਜੇ ਅਤੇ 2015 ਵਿੱਚ ਦੋ ਵਾਰ ਸ਼ੰਘਾਈ ਅਤੇ ਯੂਜੀਨ ਵਿੱਚ ਸਮਾਪਤ ਹੋਇਆ ਸੀ।
Advertisment
publive-image -PTC News-
latest-news punjabi-news neeraj-chopra lausanne-diamond-league best-javelin-throw javelin-throw
Advertisment

Stay updated with the latest news headlines.

Follow us:
Advertisment