ਇੱਕ ਦੇਸ਼ ਇੱਕ ਚਾਰਜਰ ਮਾਡਲ ਜਾਣਨ ਲਈ ਸਰਕਾਰ ਬਣਾਏਗੀ ਯੂਨੀਵਰਸਲ ਚਾਰਜਰ ਪੈਨਲ

By  Pardeep Singh August 18th 2022 07:48 PM

ਨਵੀਂ ਦਿੱਲੀ: ਕੇਂਦਰ ਸਰਕਾਰ ਮੋਬਾਈਲ ਫੋਨ, ਲੈਪਟਾਪ, ਇਲੈਕਟ੍ਰਿਕ ਘੜੀਆਂ ਵਰਗੇ ਸਾਰੇ ਇਲੈਕਟ੍ਰਾਨਿਕ ਉਪਕਰਨਾਂ ਲਈ ਯੂਨੀਵਰਸਲ ਚਾਰਜਰ ਮਾਡਲ ਅਪਣਾਉਣ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੀ ਹੈ ਅਤੇ ਇਸ ਪ੍ਰਸਤਾਵ 'ਤੇ ਵਿਚਾਰ ਕਰਨ ਲਈ ਇੱਕ ਪੈਨਲ ਦਾ ਗਠਨ ਕਰੇਗੀ। ਸੂਤਰਾਂ ਨੇ ਦੱਸਿਆ ਕਿ ਕੇਂਦਰ ਤਿੰਨ ਮਾਹਰ ਸਮੂਹ (ਯੂਨੀਵਰਸਲ ਚਾਰਜਰ ਮਾਡਲ ਪੈਨਲ) ਦਾ ਗਠਨ ਕਰੇਗਾ ਜੋ ਪ੍ਰਸਤਾਵ 'ਤੇ ਸਾਰੇ ਹਿੱਸੇਦਾਰਾਂ ਦੀ ਰਾਏ ਲੈਣ ਤੋਂ ਬਾਅਦ ਆਪਣੀ ਰਿਪੋਰਟ ਸੌਂਪਣਗੇ।

 ਉਪਭੋਗਤਾ ਮਾਮਲਿਆਂ ਦੇ ਵਿਭਾਗ ਨੇ ਬੁੱਧਵਾਰ ਨੂੰ ਯੂਨੀਵਰਸਲ ਚਾਰਜਰ ਮਾਡਲ ਨੂੰ ਅਪਣਾਉਣ 'ਤੇ ਉਨ੍ਹਾਂ ਦੇ ਵਿਚਾਰ ਜਾਣਨ ਲਈ ਮੋਬਾਈਲ ਫੋਨ ਅਤੇ ਇਲੈਕਟ੍ਰਾਨਿਕ ਉਪਕਰਣ ਨਿਰਮਾਤਾਵਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕੀਤੀ। ਉਦਯੋਗਿਕ ਸੰਸਥਾਵਾਂ ਜਿਵੇਂ FICCI, CII ਅਤੇ ASSOCHAM  ਦੇ ਨਾਲ-ਨਾਲ ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦੇ ਵੀ ਮੀਟਿੰਗ ਵਿੱਚ ਮੌਜੂਦ ਸਨ।

ਦੱਸ ਦੇਈਏ ਕਿ ਇਕ ਚਾਰਜਰ ਇਕ ਦੇਸ਼ ਉੱਤੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ। ਸੂਤਰਾਂ ਦੇ ਮੁਤਾਬਿਕ ਯੂਨੀਵਰਸਲ ਚਾਰਜਰ ਮਾਡਲ ਪੈਨਲ ਦਾ ਗਠਨ ਕੀਤਾ ਜਾਵੇਗਾ ਜੋ ਰਿਪੋਰਟ ਸੌਂਪੇਗਾ।

ਇਹ ਵੀ ਪੜ੍ਹੋ:ਜਗਦੀਸ਼ ਟਾਈਟਲਰ ਦੀ ਫੋਟੋ ਲਗਾ ਕੇ ਸ੍ਰੀ ਦਰਬਾਰ ਸਾਹਿਬ 'ਚ ਦਾਖਲ ਹੋਣਾ ਵੱਡੀ ਸਾਜ਼ਿਸ਼ : ਪ੍ਰੋ. ਪ੍ਰੇਮ ਚੰਦੂਮਾਜਰਾ

-PTC News

Related Post