ਪੱਛਮੀ ਬੁਲਗਾਰੀਆ 'ਚ ਚੱਲਦੀ ਬੱਸ 'ਚ ਲੱਗੀ ਭਿਆਨਕ ਅੱਗ, 45 ਲੋਕਾਂ ਦੀ ਮੌਤ

By  Riya Bawa November 23rd 2021 01:58 PM -- Updated: November 23rd 2021 02:01 PM

ਸੋਫੀਆ : ਪੱਛਮੀ ਬੁਲਗਾਰੀਆ 'ਚ ਚੱਲਦੀ ਬਸ 'ਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਬੱਸ ਹਾਦਸੇ 'ਚ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ। ਮੁੱਢਲੀ ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲਿਆਂ 'ਚ 12 ਬੱਚੇ ਵੀ ਸ਼ਾਮਲ ਹਨ। ਹਾਦਸੇ 'ਚ ਸੱਤ ਲੋਕ ਗੰਭੀਰ ਰੂਪ 'ਚ ਝੁਲਸ ਗਏ, ਜਿਨ੍ਹਾਂ ਨੂੰ ਰਾਜਧਾਨੀ ਦੇ ਐਮਰਜੈਂਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਹਾਈਵੇਅ 'ਤੇ ਇਕ ਬਸ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ 'ਚ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ 'ਚ 12 ਬੱਚੇ ਵੀ ਸ਼ਾਮਲ ਹਨ। ਅੱਗ 'ਚ ਝੁਲਸਣ ਵਾਲੇ ਸੱਤ ਲੋਕਾਂ ਨੂੰ ਰਾਜਧਾਨੀ ਸੋਫੀਆ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਮਰਨ ਵਾਲਿਆਂ 'ਚ ਉੱਤਰੀ ਮੈਸੇਡੋਨੀਆ ਦੇ ਲੋਕ ਵੀ ਸ਼ਾਮਲ ਹਨ।

ਦੱਸ ਦੇਈਏ ਕਿ ਬੱਸ ਵਿੱਚ ਕੁੱਲ 53 ਲੋਕ ਸਵਾਰ ਸਨ। ਇਹ ਭਿਆਨਕ ਬੱਸ ਹਾਦਸਾ ਸੋਫੀਆ ਤੋਂ ਲਗਭਗ 45 ਕਿਲੋਮੀਟਰ (28 ਮੀਲ) ਪੱਛਮ ਵੱਲ ਸਟ੍ਰੋਮਾ ਹਾਈਵੇਅ 'ਤੇ ਸਵੇਰੇ 2:00 ਵਜੇ ਵਾਪਰਿਆ। ਫਿਲਹਾਲ ਬੱਸ ਹਾਦਸੇ ਤੋਂ ਬਾਅਦ ਉਸ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ ਹੈ।

-PTC News

Related Post