ਨਿਊਯਾਰਕ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, 9 ਬੱਚਿਆਂ ਸਮੇਤ 19 ਦੀ ਮੌਤ

By  Riya Bawa January 10th 2022 11:27 AM -- Updated: January 10th 2022 11:32 AM

ਨਿਊਯਾਰਕ: ਬ੍ਰੌਂਕਸ, ਨਿਊਯਾਰਕ ਸਿਟੀ ਦੇ ਇੱਕ ਅਪਾਰਟਮੈਂਟ ਵਿੱਚ ਕਥਿਤ ਤੌਰ 'ਤੇ ਨੁਕਸਦਾਰ 'ਇਲੈਕਟ੍ਰਿਕ ਸਪੇਸ ਹੀਟਰ' ਕਾਰਨ ਲੱਗੀ ਭਿਆਨਕ ਅੱਗ ਵਿੱਚ ਨੌਂ ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋ ਗਈ ਹੈ। ਨਿਊਯਾਰਕ ਫਾਇਰ ਡਿਪਾਰਟਮੈਂਟ (FDNY) ਦੇ ਕਮਿਸ਼ਨਰ ਡੇਨੀਅਲ ਨਿਗਰੋ ਨੇ ਐਤਵਾਰ ਨੂੰ ਕਿਹਾ ਕਿ ਇਮਾਰਤ ਦੀ ਦੂਜੀ ਅਤੇ ਤੀਜੀ ਮੰਜ਼ਿਲ ਅੱਗ ਨਾਲ ਸੜ ਗਈ।

ਮੇਅਰ ਐਰਿਕ ਐਡਮਜ਼ ਨੇ ਘਟਨਾ ਸਥਾਨ 'ਤੇ ਕਿਹਾ, "ਇਹ ਨਿਊਯਾਰਕ ਸ਼ਹਿਰ ਲਈ ਇੱਕ ਭਿਆਨਕ, ਭਿਆਨਕ, ਦਰਦਨਾਕ ਪਲ ਹੈ ਅਤੇ ਇਸ ਅੱਗ ਦਾ ਪ੍ਰਭਾਵ ਸਾਡੇ ਸ਼ਹਿਰ ਵਿੱਚ ਸੱਚਮੁੱਚ ਹੀ ਦਰਦ ਅਤੇ ਨਿਰਾਸ਼ਾ ਦਾ ਪੱਧਰ ਲਿਆਉਣ ਵਾਲਾ ਹੈ।"ਮੇਅਰ ਐਡਮਸ ਦੇ ਸੀਨੀਅਰ ਸਲਾਹਕਾਰ ਸਟੀਫਨ ਰਿੰਗਲ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਬੱਚਿਆਂ ਦੀ ਉਮਰ 16 ਸਾਲ ਜਾਂ ਇਸ ਤੋਂ ਘੱਟ ਸੀ। ਕਮਿਸ਼ਨਰ ਨੇਗਰੋ ਨੇ ਦੱਸਿਆ ਕਿ 13 ਲੋਕ ਹਸਪਤਾਲ 'ਚ ਭਰਤੀ ਹਨ ਅਤੇ ਸਾਰਿਆਂ ਦੀ ਹਾਲਤ ਗੰਭੀਰ ਹੈ। ਜ਼ਿਆਦਾਤਰ ਪੀੜਤਾਂ ਦੇ ਸਰੀਰ ਅੰਦਰ ਸਾਹ ਲੈਂਦੇ ਹੋਏ ਧੂੰਆਂ ਦਾਖਲ ਹੋ ਗਿਆ। ਨੀਗਰੋ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Nine children among 19 dead in massive fire at New York building

ਕੁਝ ਦਿਨ ਪਹਿਲਾਂ ਫਿਲਾਡੇਲਫੀਆ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਅੱਠ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ 1989 ਵਿੱਚ ਟੈਨੇਸੀ ਦੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਲੱਗੀ ਭਿਆਨਕ ਅੱਗ ਵਿੱਚ 16 ਲੋਕਾਂ ਦੀ ਜਾਨ ਚਲੀ ਗਈ ਸੀ।

 

-PTC News

Related Post