ਦੋਸਤ ਨੇ ਖੋਲੀ ਪੋਲ, ਦੱਸਿਆ ਇਸ ਸ਼ਰਤ ਤੇ ਕੈਟਰੀਨਾ ਮੰਨੀ ਸੀ ਵਿੱਕੀ ਨਾਲ ਵਿਆਹ ਲਈ

By  Tanya Chaudhary March 8th 2022 07:24 PM -- Updated: March 8th 2022 07:56 PM

ਮੁੰਬਈ: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ (Katrina Kaif &Vicky Kaushal wedding) ਦਾ ਵਿਆਹ 9 ਦਸੰਬਰ ਨੂੰ ਸਿਕਸ ਸੈਂਸ ਫੋਰਟ ਬਰਵਾੜਾ (Six Senses Fort Barwara hotel), ਸਵਾਈ ਮਾਧੋਪੁਰ, ਰਾਜਸਥਾਨ ਵਿੱਚ ਹੋਇਆ। ਵਿਆਹ ਤੋਂ ਬਾਅਦ ਅਦਾਕਾਰਾਂ ਨੇ ਆਪਣੇ ਵਿਆਹ ਦੀਆਂ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹਨ। ਉਹ ਦੋਵੇਂ ਮਿਸਟਰ ਐਡ ਮਿਸਿਜ਼ ਦੇ ਰੂਪ ਵਿੱਚ ਬਹੁਤ ਖੂਬਸੂਰਤ ਲੱਗਦੇ ਹਨ ਪਰ ਕਿਹਾ ਜਾ ਰਿਹਾ ਹੈ ਕਿ ਵਿੱਕੀ ਲਈ ਕੈਟਰੀਨਾ ਨੂੰ ਵਿਆਹ ਲਈ ਮਨਾਉਣਾ ਯਕੀਨੀ ਤੌਰ 'ਤੇ ਮੁਸ਼ਕਲ ਸੀ।

ਦੋਸਤ ਨੇ ਖੋਲੀ ਪੋਲ ਦੱਸਿਆ ਕਿਸ ਸ਼ਰਤ ਤੇ ਕੈਟਰੀਨਾ ਮੰਨੀ ਸੀ ਵਿੱਕੀ ਨਾਲ ਵਿਆਹ ਲਈ

ਕੈਟਰੀਨਾ ਦੇ ਇਕ ਕਰੀਬੀ ਦੋਸਤ ਨੇ ਖੁਲਾਸਾ ਕੀਤਾ ਕਿ ਉਸ ਨੇ ਵਿੱਕੀ ਕੌਸ਼ਲ ਨਾਲ ਵਿਆਹ ਕਰਨ ਲਈ ਸਹਿਮਤ ਹੋਣ ਤੋਂ ਪਹਿਲਾਂ ਇਕ ਸ਼ਰਤ ਰੱਖੀ ਸੀ ਅਤੇ ਸਾਨੂੰ ਯਕੀਨ ਹੈ ਕਿ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਵੋਗੇ।

ਇਹ ਵੀ ਪੜ੍ਹੋ: ਆਲੀਆ ਭੱਟ ਦੀ ਚੜ੍ਹਾਈ ਨੈੱਟਫਲਿਕਸ ਦੇ Heart Of Stone 'ਚ ਗੈਲ ਗਡੋਟ 'ਤੇ ਜੈਮੀ ਡੋਰਨਨ ਨਾਲ ਆਏਗੀ ਨਜ਼ਰ

ਕੈਟਰੀਨਾ ਦੇ ਇਕ ਦੋਸਤ ਨੇ ਦੱਸਿਆ, "ਇਹ ਸਭ ਅਚਾਨਕ ਹੋਇਆ... ਉਨ੍ਹਾਂ ਦੀ ਮੁਲਾਕਾਤ, ਪ੍ਰੇਮ ਸਬੰਧ, ਰੋਮਾਂਸ, ਵਿਆਹ। ਵਿੱਕੀ ਕੌਸ਼ਲ ਨੇ ਆਪਣੇ ਰਿਸ਼ਤੇ ਦੇ ਦੋ ਮਹੀਨਿਆਂ ਦੇ ਅੰਦਰ ਇਹ ਫੈਸਲਾ ਕਰ ਲਿਆ ਕਿ ਕੈਟਰੀਨਾ ਉਹ ਔਰਤ ਹੈ ਜਿਸ ਨਾਲ ਉਹ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ ਪਰ ਕੈਟਰੀਨਾ ਨਵੇਂ ਰਿਸ਼ਤੇ ਦੀ ਸ਼ੁਰੂਆਤ ਨੂੰ ਲੈ ਕੇ ਰਾਜ਼ੀ ਨਹੀਂ ਸੀ। ਉਹ ਅਜੇ ਵੀ ਆਪਣੇ ਆਖਰੀ ਬ੍ਰੇਕਅੱਪ ਦੇ ਜ਼ਖਮਾਂ ਤੋਂ ਦੁਖੀ ਸੀ। ਉਹ ਵਿੱਕੀ ਨੂੰ ਪਸੰਦ ਕਰਦੀ ਸੀ, ਪਰ ਉਸ ਨੂੰ ਸਮੇਂ ਦੀ ਲੋੜ ਸੀ।"

ਦੋਸਤ ਨੇ ਖੋਲੀ ਪੋਲ ਦੱਸਿਆ ਕਿਸ ਸ਼ਰਤ ਤੇ ਕੈਟਰੀਨਾ ਮੰਨੀ ਸੀ ਵਿੱਕੀ ਨਾਲ ਵਿਆਹ ਲਈ

ਵਿੱਕੀ ਨੇ ਹਾਂ ਕਹਿਣ ਤੱਕ ਉਸਦਾ ਪਿੱਛਾ ਕੀਤਾ ਪਰ ਕੈਟਰੀਨਾ ਨੇ ਇਸ ਵਿਚ ਇਕ ਸ਼ਰਤ ਰੱਖੀ ਕਿ ਵਿੱਕੀ ਨੂੰ ਕੈਟਰੀਨਾ ਦੇ ਪਰਿਵਾਰ ਅਤੇ ਭੈਣਾਂ-ਭਰਾਵਾਂ ਨੂੰ ਇੱਕੋ ਜਿਹਾ ਪਿਆਰ ਅਤੇ ਸਤਿਕਾਰ ਦੇਣਾ ਪਵੇਗਾ। ਹੁਣ ਵਿਆਹ ਦੇ 2 ਮਹੀਨਿਆਂ 'ਚ ਕੈਟਰੀਨਾ ਇਹ ਦੇਖ ਕੇ ਬਹੁਤ ਖੁਸ਼ ਹੈ ਕਿ ਵਿੱਕੀ ਕੈਟਰੀਨਾ ਦੇ ਭੈਣ-ਭਰਾਵਾਂ ਨਾਲ ਖੂਬ ਮਸਤੀ ਕਰਦਾ ਹੈ।

ਇਹ ਵੀ ਪੜ੍ਹੋ: ਦਿਲ ਦਹਿਲਾ ਦੇਣ ਵਾਲਾ 'ਆਨਰ ਕਿਲਿੰਗ' ਦਾ ਮਾਮਲਾ ਆਇਆ ਸਾਹਮਣੇ

ਦੋਸਤ ਨੇ ਖੋਲੀ ਪੋਲ ਦੱਸਿਆ ਕਿਸ ਸ਼ਰਤ ਤੇ ਕੈਟਰੀਨਾ ਮੰਨੀ ਸੀ ਵਿੱਕੀ ਨਾਲ ਵਿਆਹ ਲਈ

ਦੋਸਤ ਨੇ ਅੱਗੇ ਖੁਲਾਸਾ ਕੀਤਾ, "ਵਿਆਹ ਤੋਂ ਪਹਿਲਾਂ, ਉਹ ਵਿੱਕੀ ਕੌਸ਼ਲ ਨੂੰ ਵੀ ਨਹੀਂ ਮਿਲੇ ਸਨ ਪਰ ਹੁਣ ਲੱਗਦਾ ਹੈ ਕਿ ਉਹ ਉਸ ਨੂੰ ਉਮਰ ਭਰ ਲਈ ਜਾਣ ਗਏ ਹਨ।"

ਜੇਕਰ ਗੱਲ ਕਰੀਏ ਇਨ੍ਹਾਂ ਕਲਾਕਾਰਾਂ ਦੇ ਵਰਕ ਫਰੰਟ 'ਤੇ ਤਾਂ ਵਿੱਕੀ ਕੌਸ਼ਲ ਦੀ ਫ਼ਿਲਮ 'ਸਰਦਾਰ ਊਧਮ' ਬਹੁਤ ਸਫਲ ਰਹੀ। ਇਸ ਦੌਰਾਨ ਕੈਟਰੀਨਾ ਕੈਫ ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ ਦੇ ਨਾਲ ਜੀ ਲੀ ਜ਼ਾਰਾ(Jee Le Zaraa) ਫ਼ਿਲਮ ਵਿੱਚ ਨਜ਼ਰ ਆਵੇਗੀ।

-PTC News

Related Post