Fri, May 24, 2024
Whatsapp

Anushka Sharma Birthday : ਅੱਜ ਹੈ ਅਨੁਸ਼ਕਾ ਸ਼ਰਮਾ ਦਾ 36ਵਾਂ ਜਨਮਦਿਨ, ਅਦਾਕਾਰਾ ਇਸ ਖੇਤਰ 'ਚ ਬਣਾਉਣਾ ਚਾਹੁੰਦੀ ਸੀਆਪਣਾ ਕਰੀਅਰ

ਅਨੁਸ਼ਕਾ ਸ਼ਰਮਾ ਅੱਜ ਯਾਨੀ 1 ਮਈ ਨੂੰ ਆਪਣੇ 36ਵਾਂ ਜਨਮਦਿਨ ਮਨਾਉਣ ਜਾ ਰਾਹੀਂ ਹੈ ਅਨੁਸ਼ਕਾ ਦਾ ਜਨਮ 1988 'ਚ ਅਯੁੱਧਿਆ, ਉੱਤਰ ਪ੍ਰਦੇਸ਼ 'ਚ ਹੋਇਆ ਸੀ।

Written by  Aarti -- May 01st 2024 07:00 AM
Anushka Sharma Birthday : ਅੱਜ ਹੈ ਅਨੁਸ਼ਕਾ ਸ਼ਰਮਾ ਦਾ 36ਵਾਂ ਜਨਮਦਿਨ, ਅਦਾਕਾਰਾ ਇਸ ਖੇਤਰ 'ਚ ਬਣਾਉਣਾ ਚਾਹੁੰਦੀ ਸੀਆਪਣਾ ਕਰੀਅਰ

Anushka Sharma Birthday : ਅੱਜ ਹੈ ਅਨੁਸ਼ਕਾ ਸ਼ਰਮਾ ਦਾ 36ਵਾਂ ਜਨਮਦਿਨ, ਅਦਾਕਾਰਾ ਇਸ ਖੇਤਰ 'ਚ ਬਣਾਉਣਾ ਚਾਹੁੰਦੀ ਸੀਆਪਣਾ ਕਰੀਅਰ

Anushka Sharma Birthday: ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਅੱਜ ਸੁਪਰਹਿੱਟ ਅਭਿਨੇਤਰੀਆਂ ਦੀ ਸੂਚੀ 'ਚ ਆਉਂਦੀ ਹੈ। ਜਿਸ ਨੇ ਕਈ ਦਮਦਾਰ ਫਿਲਮਾਂ 'ਚ ਕੀਤਾ ਹੈ ਦਸ ਦਈਏ ਕਿ ਅਨੁਸ਼ਕਾ ਸ਼ਰਮਾ ਅੱਜ ਯਾਨੀ 1 ਮਈ ਨੂੰ ਆਪਣੇ 36ਵਾਂ ਜਨਮਦਿਨ ਮਨਾਉਣ ਜਾ ਰਾਹੀਂ ਹੈ ਅਨੁਸ਼ਕਾ ਦਾ ਜਨਮ 1988 'ਚ ਅਯੁੱਧਿਆ, ਉੱਤਰ ਪ੍ਰਦੇਸ਼ 'ਚ ਹੋਇਆ ਸੀ। ਅੱਜ ਇਸ ਲੇਖ 'ਚ ਅਸੀਂ ਤੁਹਾਨੂੰ ਦਸਾਂਗੇ ਕਿ ਇਹ ਅਭਿਨੇਤਰੀ ਕਿਸ ਖੇਤਰ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ।

ਅਨੁਸ਼ਕਾ ਸ਼ਰਮਾ ਬਣਨਾ ਚਾਹੁੰਦੀ ਸੀ ਪੱਤਰਕਾਰ  : 


ਦੱਸਿਆ ਜਾ ਰਿਹਾ ਹੈ ਕਿ ਅਨੁਸ਼ਕਾ ਸ਼ਰਮਾ ਨੇ ਕਦੇ ਫਿਲਮਾਂ 'ਚ ਆਉਣ ਬਾਰੇ ਸੋਚਿਆ ਵੀ ਨਹੀਂ ਸੀ। ਪਰ ਉਸਦੀ ਕਿਸਮਤ 'ਚ ਕੁਝ ਹੋਰ ਹੀ ਲਿਖਿਆ ਹੋਇਆ ਸੀ। ਦਸ ਦਈਏ ਕਿ ਅਭਿਨੇਤਰੀ ਪੱਤਰਕਾਰੀ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਵੈਸੇ ਤਾਂ ਜਦੋਂ ਉਸਨੂੰ ਆਪਣਾ ਪਹਿਲਾ ਬ੍ਰੇਕ ਮਿਲਿਆ, ਤਾਂ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਅਨੁਸ਼ਕਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ : 

ਫੈਸ਼ਨ ਡਿਜ਼ਾਈਨਰ ਵੇਂਡੇਲ ਰੌਡਰਿਕਸ ਨੇ ਅਨੁਸ਼ਕਾ ਸ਼ਰਮਾ ਨੂੰ ਪਹਿਲੀ ਵਾਰ ਮਾਲ 'ਚ ਦੇਖਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਰੈਂਪ ਵਾਕ ਕਰਨ ਦਾ ਮੌਕਾ ਦਿੱਤਾ। ਫਿਰ ਅਨੁਸ਼ਕਾ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਦਸ ਦਈਏ ਕਿ ਅਭਿਨੇਤਰੀ ਨੇ ਸ਼ਾਹਰੁਖ ਖਾਨ ਨਾਲ 2008 'ਚ ਫਿਲਮ 'ਰਬ ਨੇ ਬਨਾ ਦੀ ਜੋੜੀ' 'ਚ ਪਹਿਲੀ ਵਾਰ ਕੰਮ ਕੀਤਾ ਸੀ।

ਅਨੁਸ਼ਕਾ ਸ਼ਰਮਾ ਦੀ ਪਹਿਲੀ ਫਿਲਮ ਹਿੱਟ ਰਹੀ ਸੀ : 

ਪਹਿਲੀ ਫਿਲਮ ਦੇ ਹਿੱਟ ਹੋਣ ਤੋਂ ਬਾਅਦ ਅਨੁਸ਼ਕਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਕਈ ਦਮਦਾਰ ਫਿਲਮਾਂ 'ਚ ਕੰਮ ਕੀਤਾ। ਦਸ ਦਈਏ ਕਿ ਅਭਿਨੇਤਰੀ ਨੇ ਇੰਡਸਟਰੀ ਦੇ ਕਈ ਵੱਡੇ ਅਤੇ ਮਸ਼ਹੂਰ ਚਿਹਰਿਆਂ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਹੁਣ ਉਹ ਆਪਣੇ ਵਿਆਹੁਤਾ ਜੀਵਨ 'ਚ ਬਹੁਤ ਖੁਸ਼ ਹੈ।

ਅਨੁਸ਼ਕਾ ਸ਼ਰਮਾ ਕਿੰਨ੍ਹੀ ਜਾਇਦਾਦ ਦੀ ਮਾਲਕਿਨ ਹੈ?

ਅਨੁਸ਼ਕਾ ਸ਼ਰਮਾ ਨੂੰ ਵਿਆਹ ਤੋਂ ਬਾਅਦ ਫ਼ਿਲਮੀ ਦੁਨੀਆ 'ਚ ਬਹੁਤ ਘੱਟ ਦੇਖਿਆ ਗਿਆ ਹੈ। ਪਰ ਉਸ ਦੇ ਪ੍ਰੋਡਕਸ਼ਨ ਹਾਊਸ ਹੇਠਾਂ ਕਈ ਫਿਲਮਾਂ ਬਣੀਆਂ ਹਨ ਜਿਨ੍ਹਾਂ ਨੇ ਚੰਗੀ ਕਮਾਈ ਵੀ ਕੀਤੀ ਹੈ। ਦਸ ਦਈਏ ਕਿ ਅਨੁਸ਼ਕਾ ਸ਼ਰਮਾ ਖੁਦ ਵੀ ਆਪਣੇ ਪ੍ਰੋਡਕਸ਼ਨ ਹਾਊਸ 'ਚ ਬਣੀਆਂ ਫਿਲਮਾਂ ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਹ ਕਈ ਕਮਰਸ਼ੀਅਲ ਵਿਗਿਆਪਨ ਵੀ ਸ਼ੂਟ ਕਰਦੀ ਹੈ। ਅਜਿਹੇ 'ਚ ਜੇਕਰ ਅਭਿਨੇਤਰੀ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਸ ਕੋਲ ਕੁੱਲ 306 ਕਰੋੜ ਰੁਪਏ ਹਨ।

ਇਹ ਵੀ ਪੜ੍ਹੋ: Diljit Dosanjh Creates History: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਧੱਕ; ਤੋੜ ਦਿੱਤੇ ਸਾਰੇ ਰਿਕਾਰਡ, ਰੱਚਿਆ ਇਹ ਨਵਾਂ ਇਤਿਹਾਸ

- PTC NEWS

Top News view more...

Latest News view more...

LIVE CHANNELS
LIVE CHANNELS