ਅਜਨਾਲਾ ਸ਼ਹਿਰ 'ਚ ਆਰੇ 'ਤੇ ਤੜਕਸਾਰ ਲੱਗੀ ਭਿਆਨਕ ਅੱਗ

By  Ravinder Singh April 10th 2022 09:22 AM

ਅਜਨਾਲਾ : ਅਜਨਾਲਾ ਸ਼ਹਿਰ ਵਿੱਚ ਅੱਜ ਤੜਕੇ ਲੱਕੜ ਵਾਲੇ ਆਰੇ ਨੂੰ ਭਿਆਨਕ ਅੱਗ ਲੱਗ ਹੈ। ਅੱਗ ਲੱਗਣ ਦੇ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਤੇ ਪੁਲਿਸ ਪ੍ਰਸ਼ਾਸਨ ਮੌਕੇ ਉਤੇ ਪੁੱਜ ਗਿਆ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਆਰੇ ਦੇ ਅੰਦਰ ਪਰਿਵਾਰ ਦੀ ਰਿਹਾਇਸ਼ ਵੀ ਹੈ।

ਅਜਨਾਲਾ ਸ਼ਹਿਰ 'ਚ ਆਰੇ 'ਤੇ ਤੜਕਸਾਰ ਲੱਗੀ ਭਿਆਨਕ ਅੱਗਸਵੇਰ ਸਮੇਂ ਸੇਕ ਲੱਗਣ ਕਾਰਨ ਪਰਿਵਾਰਕ ਮੈਂਬਰ ਉਠੇ ਤਾਂ ਦੇਖਿਆ ਆਰੇ ਨੂੰ ਅੱਗ ਨੇ ਬੁਰੀ ਆਪਣੀ ਲਪੇਟ ਵਿੱਚ ਲਿਆ ਹੋਇਆ ਸੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਲੱਕੜ ਪਈ ਹੋਣ ਕਾਰਨ ਦੁਕਾਨ ਵਿੱਚ ਅੱਗ ਜ਼ਿਆਦਾ ਵੱਧਦੀ ਗਈ ਤੇ ਜਿਸ ਕਾਰਨ ਲੱਕੜ ਅਤੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

ਅਜਨਾਲਾ ਸ਼ਹਿਰ 'ਚ ਆਰੇ 'ਤੇ ਤੜਕਸਾਰ ਲੱਗੀ ਭਿਆਨਕ ਅੱਗਅੱਗ ਜ਼ਿਆਦਾ ਭਿਆਨਕ ਹੋਣ ਕਾਰਨ ਨੇੜੇ ਦੇ ਘਰ ਤੱਕ ਵੀ ਅੱਗ ਪੁੱਜ ਗਈ। ਜਿਸ ਕਾਰਨ ਲੋਕ ਆਪਣੇ-ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਆਏ। ਪ੍ਰਸ਼ਾਸਨ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਅੱਗ ਬੁਝਾਉਣ ਲਈ 2 ਫਾਇਰ ਬ੍ਰਿਗੇਡ, 2 ਬੀਐਸਐਫ ਤੇ ਇਕ ਹਵਾਈ ਅੱਡਾ ਰਾਜਾਸਾਂਸੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ ਹੈ।

ਅਜਨਾਲਾ ਸ਼ਹਿਰ 'ਚ ਆਰੇ 'ਤੇ ਤੜਕਸਾਰ ਲੱਗੀ ਭਿਆਨਕ ਅੱਗਹਾਲਾਂਕਿ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਲੱਕੜ ਦੇ ਆਰੇ ਵਿੱਚ ਰਿਹਾਇਸ਼ ਹੋਣ ਕਾਰਨ ਪਰਿਵਾਰਕ ਮੈਂਬਰ ਸੁੱਤੇ ਪਏ ਸਨ। ਸੇਕ ਲੱਗਣ ਕਾਰਨ ਉਹ ਉਠ ਖੜ੍ਹੇ ਅਤੇ ਬਾਹਰ ਆ ਗਏ, ਜਿਸ ਕਾਰਨ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਇਸ ਤੋਂ ਇਲਾਵਾ ਨਾਲ ਦੇ ਘਰਾਂ ਦੇ ਲੋਕ ਵੀ ਆਪਣੇ-ਆਪਣੇ ਘਰਾਂ ਵਿਚੋਂ ਬਾਹਰ ਆ ਗਏ ਪਰ ਆਰੇ ਦੇ ਅੰਦਰ ਪਿਆ ਸਾਮਾਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਜਿਸ ਕਾਰਨ ਆਰੇ ਵਾਲੇ ਦਾ ਮਾਲੀ ਨੁਕਸਾਨ ਕਾਫੀ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਅੱਗ ਜ਼ਿਆਦਾ ਭਿਆਨਕ ਹੋਣ ਕਾਰਨ ਫਾਇਰ ਬ੍ਰਿਗੇ਼ਡ ਦੀਆਂ ਗੱਡੀਆਂ ਵੀ ਥੋੜ੍ਹੀਆਂ ਪੈ ਰਹੀਆਂ ਹਨ।

ਇਹ ਵੀ ਪੜ੍ਹੋ : ਰਾਜਾ ਵੜਿੰਗ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ, ਭਾਰਤ ਭੂਸ਼ਣ ਆਸ਼ੂ ਕਾਰਜਕਾਰੀ ਪ੍ਰਧਾਨ ਲਾਏ 

Related Post