ਟਰੱਕ ਤੇ ਕਾਰ ਵਿਚਾਲੇ ਹੋਈ ਟੱਕਰ, ਟਰੱਕ ਚਾਲਕ ਦੀ ਮੌਤ, ਕਾਰ ਚਾਲਕ ਗੰਭੀਰ ਰੂਪ 'ਚ ਜ਼ਖ਼ਮੀ

By  Riya Bawa September 27th 2022 10:39 AM -- Updated: September 27th 2022 11:33 AM

ਜਲੰਧਰ: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਜਲੰਧਰ ਦੇ ਭੋਗਪੁਰ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਥਾਣਾ ਭੋਗਪੁਰ ਦੀ ਪੁਲਿਸ ਚੌਂਕੀ ਪਚਰੰਗਾ ਹੇਠ ਪੈਂਦੇ ਪਿੰਡ ਗੜੀਬਖਸ਼ਾ ਦੇ ਚੌਕ 'ਚ ਇਕ ਟਰੱਕ ਅਤੇ ਕਾਰ ਵਿਚਾਲੇ ਵਾਪਰੇ ਸੜਕ ਹਾਦਸੇ 'ਚ ਟਰੱਕ ਚਾਲਕ ਦੀ ਮੌਤ ਹੋ ਜਾਣ ਅਤੇ ਕਾਰ ਚਾਲਕ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ACCIDENT ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਵੱਲੋਂ ਸੇਬਾਂ ਨਾਲ ਭਰੇ ਦੋ ਟਰੱਕ ਜਲੰਧਰ ਵੱਲ ਜਾ ਰਹੇ ਸਨ ਜਿੰਨਾਂ ਵਿੱਚੋਂ ਇੱਕ ਟਰੱਕ ਨੂੰ ਅਮੋਲਕ ਸਿੰਘ ਚਲਾ ਰਿਹਾ ਸੀ ਅਤੇ ਦੂਸਰੇ ਟਰੱਕ ਨੂੰ ਉਸਦਾ ਪੁੱਤਰ ਗਗਨਦੀਪ ਸਿੰਘ ਚਲਾ ਰਿਹਾ ਸੀ। ਇਹ ਵੀ ਪੜ੍ਹੋ : ਮੀਂਹ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ, ਲੋਕਾਂ ਦਾ ਵਿਗੜਿਆ ਬਜਟ ਅਮੋਲਕ ਸਿੰਘ ਦਾ ਟਰੱਕ ਜਦੋਂ ਗੜੀਬਖਸ਼ਾ ਚੌਕ ਨੇੜੇ ਪੁੱਜਾ ਤਾਂ ਅੱਗੇ ਇੱਕ ਟਰਾਲੀ ਨੂੰ ਕਰਾਸ ਕਰਨ ਦੇ ਚੱਕਰ ਵਿਚ ਡਿਵਾਈਡਰ ਵਿਚਾਲੇ ਸੜਕ ਕਰਾਸ ਕਰਨ ਲਈ ਖੜੀ ਕਾਰ ਤੇ ਜਾ ਪਲਟਿਆ। ਟਰੱਕ ਚਾਲਕ ਵੀ ਹਾਦਸੇ ਕਾਰਨ ਹੇਠਾਂ ਡਿੱਗ ਪਿਆ ਤੇ ਟਰੱਕ ਉਸ ਦੇ ਉਪਰ ਪਲਟ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਅਤੇ ਕਾਰ ਵਿੱਚ ਸਵਾਰ ਤਿੰਨ ਲੋਕਾਂ ਵਿਚੋਂ ਦੋ ਲੋਕਾਂ ਦਾ ਵਾਲ ਵਾਲ ਬਚਾਅ ਹੋ ਗਿਆ ਕਾਰ ਚਾਲਕ ਕਾਰ ਵਿਚ ਹੀ ਫਸ ਗਿਆ। ਹਾਦਸੇ ਦੀ ਸੂਚਨਾ ਮਿਲਣ ਤੇ ਨੈਸ਼ਨਲ ਹਾਈਵੇ ਪੈਟਰੋਲਿੰਗ ਗੱਡੀ ਸੋਲ਼ਾਂ ਅਤੇ ਪੁਲਸ ਚੌਂਕੀ ਪਚਰੰਗਾ ਦੀ ਟੀਮ ਵੱਲੋਂ ਮੌਕੇ ਤੇ ਪੁੱਜ ਗਏ ਕਾਰ ਚਾਲਕ ਨੂੰ ਟਰੱਕ ਹੇਠੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਟਰੱਕ ਸੇਬਾਂ ਦਾ ਭਰਿਆ ਹੋਣ ਕਾਰਨ ਇਹ ਸੰਭਵ ਨਾ ਹੋਇਆ ਤਾਂ ਹਾਈਵੇ ਪੈਟਰੋਲਿੰਗ ਗੱਡੀ ਟੀਮ ਵੱਲੋਂ ਚੌਲਾਂਗ ਟੌਲ ਪਲਾਜ਼ਾ ਤੋਂ ਕਰੇਨ ਮੰਗਵਾ ਕੇ ਟਰੱਕ ਨੂੰ ਚੁਕਵਾਇਆ ਗਿਆ ਅਤੇ ਕਾਰ ਨੂੰ ਟਰੱਕ ਹੇਠੋਂ ਕੱਢ ਕੇ ਜ਼ਖ਼ਮੀ ਕਾਰ ਚਾਲਕ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ ਅਤੇ ਹੇਠੋਂ ਟਰੱਕ ਚਾਲਕ ਦੀ ਲਾਸ਼ ਮਿਲੀ ਹੈ। (ਹੁਸਨ ਲਾਲ ਦੀ ਰਿਪੋਰਟ ) -PTC News

Related Post