Advertisment

ਮੀਂਹ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ, ਲੋਕਾਂ ਦਾ ਵਿਗੜਿਆ ਬਜਟ

author-image
Ravinder Singh
New Update
ਮੀਂਹ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ, ਲੋਕਾਂ ਦਾ ਵਿਗੜਿਆ ਬਜਟ
Advertisment
ਚੰਡੀਗੜ੍ਹ : ਚਾਰ ਦਿਨ ਲਗਾਤਾਰ ਪਏ ਮੀਂਹ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿੱਚ ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨ ਚੜ੍ਹ ਗਏ ਹਨ। ਸਬਜ਼ੀਆਂ ਦੇ ਰੇਟ ਦੋ ਤੋਂ ਤਿੰਨ ਗੁਣਾ ਵਧ ਗਏ ਹਨ, ਜਿਸ ਕਾਰਨ ਦੋਵਾਂ ਸੂਬਿਆਂ ਦੇ ਆਮ ਲੋਕਾਂ ਦਾ ਬਜਟ ਵਿਗੜ ਗਿਆ ਹੈ। ਵਪਾਰੀਆਂ ਅਨੁਸਾਰ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਵਿਚ ਪਿਛਲੇ ਇਕ ਹਫ਼ਤੇ ਤੋਂ ਮਟਰ ਤੇ ਗੋਭੀ ਵਰਗੀਆਂ ਸਬਜ਼ੀਆਂ ਦੇ ਭਾਅ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ।
Advertisment
ਮੀਂਹ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ, ਲੋਕਾਂ ਦਾ ਵਿਗੜਿਆ ਬਜਟਮਟਰ ਦੀ ਪ੍ਰਚੂਨ ਕੀਮਤ 130-150 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 250 ਰੁਪਏ ਹੋ ਗਈ ਹੈ, ਜਦੋਂ ਕਿ ਟਮਾਟਰ ਦੀ ਕੀਮਤ 40 ਤੋਂ 60 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਦੋਵਾਂ ਸੂਬਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਸਮੇਤ ਕੁਝ ਗੁਆਂਢੀ ਰਾਜਾਂ 'ਚ ਮਾਨਸੂਨ ਦੀ ਭਾਰੀ ਬਾਰਿਸ਼ ਤੋਂ ਬਾਅਦ ਕਈ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕੀਮਤਾਂ 'ਚ ਵਾਧਾ ਹੋਇਆ ਹੈ। ਫਲੀਆਂ ਤੇ ਖੀਰੇ ਵਰਗੀਆਂ ਹੋਰ ਸਬਜ਼ੀਆਂ ਦੀਆਂ ਪ੍ਰਚੂਨ ਕੀਮਤਾਂ ਵੀ ਵਧ ਗਈਆਂ ਹਨ। ਇਹ ਕ੍ਰਮਵਾਰ 100-110 ਰੁਪਏ ਪ੍ਰਤੀ ਕਿਲੋ ਅਤੇ 50-60 ਰੁਪਏ ਪ੍ਰਤੀ ਕਿਲੋਗ੍ਰਾਮ ਹਨ। ਫੁੱਲ ਗੋਭੀ ਪਹਿਲਾਂ 70-80 ਦੇ ਕਰੀਬ ਸੀ। ਇਹ ਵੀ ਪੜ੍ਹੋ : ਹਜ਼ੂਰੀ ਰਾਗੀ ਭਾਈ ਸੁਲੱਖਣ ਸਿੰਘ ਸਭਰਾ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਦਾ ਪ੍ਰਗਟਾਵਾ ਹੁਣ ਇਹ 100-120 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਕਰੇਲਾ 80 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ, ਜੋ ਪਹਿਲਾਂ 60 ਰੁਪਏ ਪ੍ਰਤੀ ਕਿਲੋ ਸੀ। ਗਾਜਰ ਦਾ ਭਾਅ 50 ਰੁਪਏ ਤੋਂ ਵਧ ਕੇ 60-70 ਰੁਪਏ ਹੋ ਗਿਆ ਹੈ, ਜਦੋਂ ਕਿ ਲੌਕੀ ਦਾ ਭਾਅ ਹੁਣ 40 ਰੁਪਏ ਤੋਂ ਵਧ ਕੇ 50-60 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਮੂਲੀ ਦਾ ਭਾਅ 40 ਰੁਪਏ ਤੋਂ ਵਧ ਕੇ 60-80 ਰੁਪਏ ਹੋ ਗਿਆ ਹੈ। ਨਿੰਬੂ ਦੀ ਕੀਮਤ ਵੀ 25-30 ਰੁਪਏ ਤੋਂ ਵਧ ਕੇ 40 ਰੁਪਏ ਪ੍ਰਤੀ 250 ਗ੍ਰਾਮ ਹੋ ਗਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਧਨੀਆ 20 ਰੁਪਏ ਪ੍ਰਤੀ 100 ਗ੍ਰਾਮ ਤੋਂ ਵਧ ਕੇ 30 ਰੁਪਏ ਹੋ ਗਿਆ ਹੈ, ਉਥੇ ਹੀ ਮਿਰਚਾਂ ਦੇ ਭਾਅ ਵੀ ਵਧ ਗਏ ਹਨ। ਹਾਲਾਂਕਿ ਪਿਆਜ਼, ਆਲੂ ਤੋਂ ਇਲਾਵਾ ਸੇਬ, ਨਾਸ਼ਪਾਤੀ ਤੇ ਕੇਲੇ ਵਰਗੇ ਫਲਾਂ ਦੀਆਂ ਕੀਮਤਾਂ 'ਚ ਕੋਈ ਖਾਸ ਬਦਲਾਅ ਨਹੀਂ ਆਇਆ। ਮੌਸਮ 'ਚ ਸੁਧਾਰ ਹੋਣ ਤੋਂ ਬਾਅਦ ਕੁਝ ਦਿਨਾਂ ਵਿਚ ਸਬਜ਼ੀਆਂ ਦੀਆਂ ਕੀਮਤਾਂ ਸਥਿਰ ਹੋਣ ਦੀ ਸੰਭਾਵਨਾ ਹੈ। publive-image -PTC News  
latestnews inflation ptcnews punjabnews vegetables prices punjabharyana
Advertisment

Stay updated with the latest news headlines.

Follow us:
Advertisment