ਕੁਝ ਮਹੀਨੇ ਪਹਿਲਾਂ ਵਿਆਹਿਆ ਜਵਾਨ,ਰਾਜਸਥਾਨ 'ਚ ਹੋਇਆ ਸ਼ਹੀਦ

By  Jagroop Kaur June 6th 2021 02:03 PM -- Updated: June 6th 2021 02:08 PM

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੂੜਾਗੁਜਰ ਦਾ ਵਾਸੀ ਫੌਜ ਦਾ ਜਵਾਨ ਪ੍ਰਭਜੋਤ ਸਿੰਘ ਜੋ ਕਿ ਰਾਜਸਥਾਨ ਦੇ ਸੂਰਤਗੜ੍ਹ ਵਿਚ ਤਾਇਨਾਤ ਸੀ ਸ਼ਹੀਦ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਭਜੋਤ ਸਿੰਘ ਛੇ ਸਾਲ ਪਹਿਲਾਂ ਫੌਜ 'ਚ ਭਰਤੀ ਹੋਇਆ ਸੀ। ਉਸ ਦਾ ਵਿਆਹ ਕਰੀਬ ਪੰਜ ਮਹੀਨੇ ਪਹਿਲਾਂ ਹੋਇਆ ਸੀ। ਬੰਬ ਫਟਣ ਕਾਰਨ ਡਿਊਟੀ 'ਤੇ ਤਾਇਨਾਤ ਜਵਾਨ ਸ਼ਹੀਦੀ ਪਾ ਗਿਆ।

Read More : ਆਕਸੀਜਨ ਐਕਸਪ੍ਰੈੱਸ ਰਾਹੀਂ 1503 ਟੈਂਕਰਾਂ ’ਚ 25629 ਮੀਟ੍ਰਿਕ ਟਨ ਤੋਂ ਵੱਧ…

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੂੜਾਗੁਜਰ ਦਾ ਵਾਸੀ ਫੌਜ ਦਾ ਜਵਾਨ ਪ੍ਰਭਜੋਤ ਸਿੰਘ ਜੋ ਕਿ ਰਾਜਸਥਾਨ ਦੇ ਸੂਰਤਗੜ੍ਹ ਵਿਚ ਤਾਇਨਾਤ ਸੀ ਸ਼ਹੀਦ ਹੋ ਗਿਆ। ਪ੍ਰਭਜੋਤ ਸਿੰਘ ਛੇ ਸਾਲ ਪਹਿਲਾ ਫੌਜ ਚ ਭਰਤੀ ਹੋਇਆ ਸੀ। ਬੰਬ ਫਟਣ ਕਾਰਨ ਡਿਊਟੀ 'ਤੇ ਤਾਇਨਾਤ ਜਵਾਨ ਹੋਇਆ ਸ਼ਹੀਦ ਹੋ ਗਿਆ। ਨੌਜਵਾਨ ਫ਼ੌਜੀ ਦੀ ਅਚਾਨਕ ਹੋਈ ਮੌਤ ਨਾਲ ਪ੍ਰਿਰਵਾਰ ਸਣੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ , ਪ੍ਰਭਜੋਤ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਗਿਆ ਜਿਥੇ ਉਸ ਦਾ ਅੱਜ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। 25 ਸਾਲ ਦਾ ਪ੍ਰਭਜੋਤ ਮਾਪਿਆਂ ਦਾ ਇਕਲੌਤਾ ਪੁੱਤ ਸੀ।

Read More : ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਜਾਣੋ ਕਿਥੇ ਵਧੀ ਕਿੰਨੀ ਕੀਮਤ

ਉਥੇ ਹੀ ਹੁਣ ਪਰਿਵਾਰ ਅਤੇ ਇਲਾਕਾ ਵਾਸੀਆਂ ਦੀ ਸਰਕਾਰ ਨੂੰ ਅਪੀਲ ਹੈ ਕਿ ਸ਼ਹੀਦ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਮਸੇਂ 'ਚ ਪਰਿਵਾਰ ਦਾ ਜੀਵਨ ਸੁਖਾਲਾ ਹੋ ਸਕੇ।

Related Post