ਮੁੱਖ ਖਬਰਾਂ

ਆਕਸੀਜਨ ਐਕਸਪ੍ਰੈੱਸ ਰਾਹੀਂ 1503 ਟੈਂਕਰਾਂ ’ਚ 25629 ਮੀਟ੍ਰਿਕ ਟਨ ਤੋਂ ਵੱਧ LMO ਦੀ ਹੋਈ ਡਿਲੀਵਰੀ

By Jagroop Kaur -- June 06, 2021 9:06 am -- Updated:Feb 15, 2021

ਆਕਸੀਜਨ ਦੇ ਘਾਟ ਦੀ ਪੂਰਤੀ ਕਰਦੇ ਹੋਏ ਰੇਲ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਭਾਰਤੀ ਰੇਲਵੇ ਦੁਆਰਾ ਤਰਲ ਮੈਡੀਕਲ ਆਕਸੀਜਨ ਪ੍ਰਦਾਨ ਕਰਨ ਦੀ ਪ੍ਰਕਿਰਿਆ ਜਾਰੀ ਹੈ, ਤਾਂ ਜੋ ਜਾਨਲੇਵਾ ਮਹਾਂਮਾਰੀ ਕੋਰੋਨਾ ਦੇ ਮਰੀਜ਼ਾਂ ਨੂੰ ਰਾਹਤ ਮਿਲ ਸਕੇ। ਰੇਲਵੇ ਨੇ ਇਕ ਬਿਆਨ 'ਚ ਕਿਹਾ ਕਿ ਹੁਣ ਤਕ ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ’ਚ 368 ਆਕਸੀਜਨ ਐਕਸਪ੍ਰੈੱਸ ਦੇ 1503 ਟੈਂਕਰਾਂ ’ਚ 25629 ਮੀਟ੍ਰਿਕ ਟਨ ਤੋਂ ਵੱਧ ਐੱਲ. ਐੱਮ. ਓ. ਡਿਲੀਵਰੀ ਦੇ ਕੇ ਇਕ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਅੱਜ 7 ਲੋਡਿੰਗ ਵਾਲੀਆਂ ਆਕਸੀਜਨ ਐਕਸਪ੍ਰੈਸ 30 ਟੈਂਕਰਾਂ ’ਚ 482 ਮੀਟ੍ਰਿਕ ਟਨ ਤੋਂ ਵੱਧ ਐੱਲ. ਐੱਮ. ਓ. ਵੱਖ-ਵੱਖ ਸੂਬਿਆਂ ਨੂੰ ਜਾ ਰਹੀਆਂ ਹਨ।Over 25629 metric tonnes of medical oxygen transported to states by Oxygen  Expresses: Ministry of Railways | english.lokmat.com

ਭਾਰਤੀ ਰੇਲਵੇ ਦੀ ਇਹ ਕੋਸ਼ਿਸ਼ ਹੈ ਕਿ ਜਿੰਨਾ ਵੀ ਸੰਭਵ ਹੋ ਸਕੇ ਘੱਟ ਤੋਂ ਘੱਟ ਸਮੇਂ ਚ ਬੇਨਤੀ ਕਰਨ ਵਾਲੇ ਰਾਜਾਂ ਨੂੰ ਵੱਧ ਤੋਂ ਵੱਧ ਐਲ.ਐਮ.ਓ.ਪ੍ਰਦਾਨ ਕੀਤਾ ਜਾ ਸਕੇ। ਆਕਸੀਜਨ ਐਕਸਪ੍ਰੈਸ ਰਾਹੀਂ ਆਕਸੀਜਨ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਅਸਾਮ ਜਿਹੇ 15 ਰਾਜਾਂ ਤਕ ਆਕਸੀਜਨ ਪਹੁੰਚਾਈ ਹੈ।Oxygen Express: Over 6,260 tonnes of liquid medical oxygen delivered since  April 19, says Railways | Money9ਸ਼ਨੀਵਾਰ ਤਕ ਰੇਲਵੇ ਨੇ ਮਹਾਰਾਸ਼ਟਰ 'ਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ 'ਚ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਚ 656 ਮੀਟ੍ਰਿਕ ਟਨ, ਹਰਿਆਣਾ 'ਚ 2212 ਮੀਟ੍ਰਿਕ ਟਨ, ਦਿੱਲੀ 'ਚ 5790 ਮੀਟ੍ਰਿਕ ਟਨ, ਰਾਜਸਥਾਨ ਚ 98 ਮੀਟ੍ਰਿਕ ਟਨ, ਕਰਨਾਟਕ 'ਚ 3097 ਮੀਟ੍ਰਿਕ ਟਨ, ਉਤਰਾਖੰਡ 'ਚ 320 ਮੀਟ੍ਰਿਕ ਟਨ, ਤਾਮਿਲਨਾਡੂ 'ਚ 2787 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ 'ਚ 2602 ਮੀਟ੍ਰਿਕ ਟਨ,

ਪੰਜਾਬ 225 'ਚ ਮੀਟ੍ਰਿਕ ਟਨ, ਕੇਰਲ 'ਚ 513 ਮੀਟ੍ਰਿਕ ਟਨ, ਤੇਲੰਗਾਨਾ 'ਚ 2474 ਮੀਟ੍ਰਿਕ ਟਨ, ਝਾਰਖੰਡ 'ਚ 38 ਮੀਟ੍ਰਿਕ ਟਨ ਅਤੇ ਅਸਾਮ 'ਚ 400 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਉਤਾਰੀ ਜਾ ਚੁੱਕੀ ਹੈ। ਭਾਰਤੀ ਰੇਲਵੇ ਨੇ ਕਿਹਾ ਕਿ ਆਕਸੀਜਨ ਸਪਲਾਈ ਵਾਲੀਆਂ ਥਾਵਾਂ ਦੇ ਨਾਲ ਵੱਖ-ਵੱਖ ਰੂਟ ਮੈਪ ਕੀਤੇ ਹਨ ਅਤੇ ਕਿਸੇ ਵੀ ਉਭਰਦੀ ਜਰੂਰਤ ਨਾਲ ਆਪਣੇ ਆਪ ਨੂੰ ਤਿਆਰ ਰੱਖਿਆ ਹੈ ।ਰਾਜ ਸਰਕਾਰ ਆਕਸੀਜਨ ਲਿਆਉਣ ਲਈ ਭਾਰਤੀ ਰੇਲਵੇ ਨੂੰ ਟੈਂਕਰ ਮੁਹੱਈਆ ਕਰਵਾਉਂਦੇ ਹਨ।

  • Share