'ਆਪ' ਨੇ ਫਿਰੋਜ਼ਪੁਰ (ਦਿਹਾਤੀ) ਤੋਂ ਨਵੇਂ ਉਮੀਦਵਾਰ ਦਾ ਕੀਤਾ ਐਲਾਨ

By  Jasmeet Singh January 18th 2022 09:30 AM -- Updated: January 19th 2022 02:37 PM

ਫਿਰੋਜ਼ਪੁਰ (ਦਿਹਾਤੀ): ਸੋਮਵਾਰ ਨੂੰ ਆਸ਼ੂ ਬੰਗੜ ਜਿਸ ਨੂੰ ਪਹਿਲਾਂ ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ (ਦਿਹਾਤੀ) ਸੀਟ ਤੋਂ ਟਿਕਟ ਦਿੱਤੀ, ਨੇ ਪਾਰਟੀ ਛੱਡ ਕੇ ਕਾਂਗਰਸ ਦਾ ਦਾਮਨ ਫੜ ਲਿਆ, ਜਿਸ ਤੋਂ ਬਾਅਦ 'ਆਪ' ਨੇ ਇਸ ਸੀਟ ਤੋਂ ਆਪਣੇ ਨਵੇਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਹੁਣ 'ਆਪ' ਨੇ ਇਸ ਸੀਟ ਤੋਂ ਰਜਨੀਸ਼ ਦਹੀਆ ਨੂੰ ਉਮੀਦਵਾਰ ਐਲਾਨਿਆ ਹੈ। ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਅੱਜ, ਜਾਨੀ ਮੰਗਲਵਾਰ, ਦੁਪਹਿਰ 12 ਵਜੇ 'ਆਪ' ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ। ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਦਿੰਦੇ ਹੋਏ, ਫਿਰੋਜ਼ਪੁਰ (ਦਿਹਾਤੀ) ਹਲਕੇ ਤੋਂ ਪਾਰਟੀ ਦੇ ਉਮੀਦਵਾਰ ਆਸ਼ੂ ਬੰਗੜ ਨੇ ਸੋਮਵਾਰ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਸ਼ੂ ਬੰਗੜ ਨੇ ਕਿਹਾ ਸੀ, ''ਮੈਂ 'ਆਪ' ਦੇ ਬੇਲੋੜੇ ਨਿਰਦੇਸ਼ਾਂ 'ਤੇ ਤਣਾਅ ਅਤੇ ਦਬਾਅ ਹੇਠ ਕੰਮ ਨਹੀਂ ਕਰ ਸਕਦਾ ਸੀ, ਇਸ ਲਈ ਮੈਂ ਆਪਣਾ ਅਸਤੀਫਾ ਦੇ ਰਿਹਾ ਹਾਂ।" ਹਾਲਾਂਕਿ, ਉਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਾਰਟੀ ਟਿਕਟਾਂ ਦੀ ਕਥਿਤ ਵਿਕਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਈ ਆਗੂ ਬਗਾਵਤ 'ਤੇ ਉਤਾਰੂ ਹਨ। - ਪੀਟੀਸੀ ਖ਼ਬਰਾਂ

Related Post