ਪੰਜਾਬ 'ਚ ਸਿੱਖਿਆ ਕ੍ਰਾਂਤੀ ਲਿਆਉਣ ਲਈ 'ਆਪ' ਸਰਕਾਰ ਵਚਨਬੱਧ - ਭਗਵੰਤ ਮਾਨ

By  Jasmeet Singh May 10th 2022 01:11 PM -- Updated: May 10th 2022 04:13 PM

ਲੁਧਿਆਣਾ, 10 ਮਈ: ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਲੁਧਿਆਣਾ ਵਿਖੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ, ਸਕੂਲ ਪ੍ਰਿੰਸੀਪਲ, ਡਾਈਟ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀ.ਪੀ.ਈ.ਓਜ਼ ਨਾਲ ਵਿਚਾਰ ਵਟਾਂਦਰਾ ਕਰਨ ਲਈ ਲੁਧਿਆਣਾ ਵਿਖੇ ਇੱਕ ਅਹਿਮ ਇੱਕਤਰਤਾ ਸੱਦੀ ਗਈ ਸੀ।

ਇਹ ਵੀ ਪੜ੍ਹੋ: ਮੋਹਾਲੀ 'ਚ ਧਮਾਕੇ ਤੋਂ ਬਾਅਦ ਕੇਂਦਰੀ ਖੁਫੀਆ ਏਜੰਸੀਆਂ ਅਲਰਟ 'ਤੇ

ਇਸ ਮੀਟਿੰਗ ਵਿਚ ਪੰਜਾਬ ਭਰ ਤੋਂ ਆਏ ਸਿੱਖਿਆ ਵਿਭਾਗ ਦੇ ਅਫ਼ਸਰਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਦਿੱਲੀ ਆਪਣੇ ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਪੱਧਰ ਨੂੰ ਉੱਪਰ ਚੁੱਕ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ? ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸੂਬੇ ਦੇ ਅਧਿਆਪਕਾਂ ਦੀ ਕਾਬਲੀਅਤ 'ਤੇ ਪੂਰਾ ਭਰੋਸਾ ਹੈ।

ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਤੋਂ 80-100 ਅਧਿਆਪਕਾਂ ਦਾ ਬੈਚ ਬਣਾ ਕੇ ਦਿੱਲੀ ਘੱਲਾਂਗੇ ਤਾਂ ਜੋ ਸੂਬੇ 'ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ 'ਚ ਮਦਦ ਮਿਲ ਸਕੇ। ਮਾਨ ਦਾ ਕਹਿਣਾ ਸੀ ਕਿ ਆਉਣ ਵਾਲੇ 2-4 ਮਹੀਨਿਆਂ ਵਿਚ ਪ੍ਰਿੰਸੀਪਲਾਂ ਤੇ ਹੈੱਡਮਾਸਟਰ ਦੇ 70-80 ਦੇ ਬੈਚਾਂ ਨੂੰ ਵੀ ਫਿਨਲੈਂਡ, ਸਵਿਟਜ਼ਰਲੈਂਡ ਅਤੇ ਸਿੰਗਾਪੁਰ ਵਰਗੇ ਮੁਲਕਾਂ ਨੂੰ ਸਰਕਾਰੀ ਪੈਸੇ 'ਤੇ ਭੇਜਿਆ ਜਾਵੇਗਾ ਤਾਂ ਜੋ ਉੱਥੋਂ ਤੋਂ ਸਿੱਖਿਆ ਟੈਕਨੀਕਾਂ ਨੂੰ ਸਮਝ ਕੇ ਪੰਜਾਬ ਦੇ ਸਕੂਲਾਂ 'ਚ ਲਾਗੂ ਕਰਨ 'ਚ ਮਦਦ ਮਿਲੇ।

ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਕੋਲ ਫ਼ੰਡ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਦੀ ਨਵੀਂ ਪੀੜੀ ਦੇ ਭਵਿੱਖ ਨੂੰ ਖ਼ੁਸ਼ਨੁਮਾ ਬਣਾਉਣ ਲਈ ਸਰਕਾਰ ਵੱਲੋਂ ਹਰ ਲੋੜੀਂਦੇ ਕਦਮ ਚੁੱਕੇ ਜਾਣਗੇ। ਭਗਵੰਤ ਮਾਨ ਦਾ ਕਹਿਣਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਆਪ ਤਾਂ ਵਧੀਆ ਸਿੱਖਿਆ ਦਾ ਪੱਧਰ ਬਣਾਉਣ ਵਲ ਧਿਆਨ ਨਹੀਂ ਦਿੱਤਾ ਤੇ ਰਿਜ਼ਲਟ ਨਾ ਆਉਣ 'ਤੇ ਇਲਜ਼ਾਮ ਅਧਿਆਪਕਾਂ ਦੇ ਮੱਥੇ ਮੜ੍ਹ ਦਿੱਤਾ ਜਾਂਦਾ ਸੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਪੁਲਿਸ ਨੂੰ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਹੁਕਮ, 11 ਸ਼ੱਕੀ ਹਿਰਾਸਤ 'ਚ ਲਏ

ਉਨ੍ਹਾਂ ਦਾ ਕਹਿਣਾ ਸੀ ਕਿ 'ਆਪ' ਸਰਕਾਰ ਸਿੱਖੀਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਵਿਚ ਲੋੜੀਂਦਾ ਮਾਹੌਲ ਬਣਾ ਕੇ ਦੇਵੇਗੀ ਤਾਂ ਜੋ ਬਾਹਰੋਂ ਲੋਕ ਆ ਕੇ ਪੰਜਾਬ ਦੇ ਸਕੂਲਾਂ ਦੇ ਕੰਮ-ਕਾਜ ਨੂੰ ਵੇਖ ਉਤਸ਼ਾਹਿਤ ਹੋਣ ਅਤੇ ਪੰਜਾਬ ਮਿਸਾਲ ਬਣ ਸਕੇ।

-PTC News

Related Post